ਮਿਲਾਨ ਕੌਂਸਲੇਟ ਵਿਖੇ ਭਾਰਤੀ ਰਾਜਦੂਤ ਅਤੇ ਕੌਂਸਲੇਟ ਜਨਰਲ ਨੇ ਸੁਣੀਆਂ ਭਾਰਤੀਆਂ ਦੀਆ ਮੁਸ਼ਕਿਲਾਂ

Tuesday, Sep 17, 2024 - 12:11 PM (IST)

ਮਿਲਾਨ ਕੌਂਸਲੇਟ ਵਿਖੇ ਭਾਰਤੀ ਰਾਜਦੂਤ ਅਤੇ ਕੌਂਸਲੇਟ ਜਨਰਲ ਨੇ ਸੁਣੀਆਂ ਭਾਰਤੀਆਂ ਦੀਆ ਮੁਸ਼ਕਿਲਾਂ

ਮਿਲਾਨ/ਇਟਲੀ (ਸਾਬੀ ਚੀਨੀਆ )- ਇਟਲੀ ਵਿੱਚ ਭਾਰਤੀ ਅੰਬੈਂਸੀ ਰੋਮ ਅਤੇ ਮਿਲਾਨ ਕੌਂਸਲੇਟ ਭਾਰਤੀਆਂ ਨੂੰ ਵਧੀਆਂ ਸੇਵਾਵਾਂ ਦੇਣ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸਦਾ ਹੀ ਤੱਤਪਰ ਹੈ। ਜਿਸਦੇ ਲਈ ਸਮੇਂ-ਸਮੇਂ 'ਤੇ ਹਮੇਸ਼ਾ ਹੀ ਭਾਰਤੀ ਅੰਬੈਸੀ ਰੋਮ ਅਤੇ ਭਾਰਤੀ ਜਨਰਲ ਕੌਂਸਲੇਟ ਮਿਲਾਨ ਦੁਆਰਾ ਭਾਰਤੀ ਭਾਈਚਾਰੇ ਨਾਲ ਮੀਟਿੰਗਾ ਕੀਤੀਆਂ ਜਾਂਦੀਆਂ ਹਨ। ਬੀਤੇ ਦਿਨ ਭਾਰਤੀ ਅੰਬੈਸੀ ਰੋਮ ਅਤੇ ਭਾਰਤੀ ਜਨਰਲ ਕੌਂਸਲੇਟ ਮਿਲਾਨ ਦੁਆਰਾ ਕੌਂਸਲੇਟ ਮਿਲਾਨ ਵਿਖੇ  ਭਾਰਤੀ ਭਾਈਚਾਰੇ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਸਮਾਜਿਕ, ਧਾਰਮਿਕ ਜੱਥੇਬੰਦੀਆਂ ਦੇ ਆਗੂਆ ਤੋਂ ਇਲਾਵਾ ਹੋਰ ਭਾਰਤੀ ਵੀ ਸ਼ਾਮਿਲ ਹੋਏ। 

ਪਹਿਲੀ ਵਾਰ ਮਿਲਾਨ ਕੌਂਸਲੇਟ ਪਹੁੰਚੇ ਰੋਮ ਅੰਬੈਸੀ ਤੋਂ ਰਾਜਦੂਤ ਮੈਡਮ ਵਾਣੀ ਰਾੳ ਅਤੇ ਨਵ ਨਿਯੁਕਤ ਮਿਲਾਨ ਕੌਂਸਲੇਟ ਜਨਰਲ ਲਾਵੱਨਿਆ ਕੁਮਾਰ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ। ਇਸ ਮੌਕੇ ਰਾਜਦੂਤ ਮੈਡਮ ਵਾਣੀ ਰਾੳ ਅਤੇ ਮਿਲਾਨ ਕੌਂਸਲੇਟ ਦੇ ਨਵ ਨਿਯੁਕਤ ਕੌਂਸਲੇਟ ਜਨਰਲ ਲਾਵੱਨਿਆ ਕੁਮਾਰ ਦੁਆਰਾ ਭਾਰਤੀਆਂ ਨਾਲ ਗੱਲਬਾਤ ਕਰਦਿਆ ਉਨ੍ਹਾਂ ਨੂੰ ਇਟਲੀ ਵਿੱਚ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਗੱਲਬਾਤ ਕੀਤੀ। ਭਾਰਤੀ ਰਾਜਦੂਤ ਵਾਣੀ ਰਾੳ ਨੇ ਕਿਹਾ ਕਿ ਭਾਰਤੀ ਅੰਬੈਸੀ ਰੋਮ ਅਤੇ ਮਿਲਾਨ ਕੌਂਸਲੇਟ ਹਮੇਸ਼ਾ ਹੀ ਇਟਲੀ ਦੇ ਭਾਰਤੀਆਂ ਲਈ ਹਾਜ਼ਰ ਹੈ ਤੇ ਭਾਰਤੀ ਭਾਈਚਾਰੇ ਦੀਆਂ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸਦਾ ਹੀ ਤੱਤਪਰ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- PM ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਸਵਾਮੀਨਾਰਾਇਣ ਮੰਦਰ 'ਚ ਭੰਨਤੋੜ, ਲਿਖੇ ਗਏ ਨਾਅਰੇ

ਪਿਛਲੇ ਤਕਰੀਬਨ ਪੰਜ ਮਹੀਨੇ ਤੋਂ ਉਹ ਅਹੁਦੇ 'ਤੇ ਨਿਯੁਕਤ ਹਨ ਅਤੇ ਇਸ ਦੌਰਾਨ ਉਹ ਭਾਰਤੀ ਭਾਈਚਾਰੇ ਦੀਆਂ ਪੇਚੀਦਾ ਮੁਸ਼ਕਿਲਾਂ ਸੰਬਧੀ ਵਿਚਾਰ-ਵਟਾਂਦਰੇ ਕਰ ਰਹੇ ਹਨ।ਤਾਂ ਜੋ ਇਟਲੀ ਦੇ ਭਾਰਤੀ ਭਾਈਚਾਰੇ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਬਹੁਤ ਨਜਦੀਕ ਤੋ ਜਾਣੂ ਹੋ ਸਕੀਏ ਤੇ ਉਨ੍ਹਾਂ ਦਾ ਰੱਲ ਮਿਲ ਕੇ ਹੱਲ ਕਰ ਸਕੀਏ।ਉਨ੍ਹਾਂ ਇਸ ਮੌਕੇ ਕਿਹਾ ਕਿ ਭਾਰਤੀਆਂ ਨੂੰ ਇੱਥੇ ਨਵੀ ਪੀੜ੍ਹੀ ਨੂੰ ਉੱਚੇਰੀ ਪੜ੍ਹਾਈ ਅਤੇ ਚੰਗੇ ਕਾਰੋਬਾਰ ਵੱਲ ਧਿਆਨ ਦੇਣਾ ਚਾਹੀਦਾ ਹੈ। ਤਾਂ ਜੋ ਭਾਰਤ ਦਾ ਨਾਮ ਰੌਸ਼ਨ ਕੀਤਾ ਜਾ ਸਕੇ। ਇਸ ਮੌਕੇ ਲਾਵੱਨਿਆ ਕੁਮਾਰ ਜੋ ਕਿ ਭਾਰਤੀਆਂ ਨਾਲ ਪਹਿਲੀ ਮੀਟਿੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮਿਲਾਨ ਕੌਂਸਲੇਟ ਦੇ ਸਾਰੇ ਅਧਿਕਾਰੀ ਭਾਰਤੀਆ ਨੂੰ ਚੰਗੀਆਂ ਸੇਵਾਵਾਂ ਦੇਣ ਲਈ ਹਾਜ਼ਰ ਹਨ। ਉਨ੍ਹਾਂ ਦੱਸਿਆ ਕਿ ਜਲਦੀ ਹੀ ਕੈੰਪਾਂ ਦਾ ਆਯੋਜਨ ਕੀਤਾ ਜਾਵੇਗਾ। ਜਿਸਦਾ ਭਾਰਤੀਆਂ ਨੂੰ ਕੌਂਸਲੇਟ ਦੀਆਂ ਸੇਵਾਵਾਂ ਲੈਣ ਲਈ ਲਾਭ ਹੋਵੇਗਾ। ਰਾਜਦੂਤ ਮੈਡਮ ਵਾਣੀ ਰਾੳ ਅਤੇ ਨਵ ਨਿਯੁਕਤ ਮਿਲਾਨ ਕੌਂਸਲੇਟ ਜਨਰਲ ਲਾਵੱਨਿਆ ਕੁਮਾਰ ਨਾਲ ਹੋਈ ਮੀਟਿੰਗ ਤੋਂ ਸਾਰੇ ਭਾਰਤੀਆਂ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਅੰਬੈਸੀ ਰੋਮ ਅਤੇ ਕੋਂਸਲੇਟ ਦੁਆਰਾ ਉਨ੍ਹਾਂ ਦੀਆ ਮੁਸ਼ਕਿਲਾਂ ਦੇ ਹੱਲ ਦਾ ਭਰੋਸਾ ਦਿਵਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News