ਡੀਜ਼ਲ ਹੋ ਗਿਆ ਮਹਿੰਗਾ, 5 ਰੁਪਏ ਵਧਾ 'ਤੀ ਕੀਮਤ
Wednesday, Oct 16, 2024 - 04:31 PM (IST)
ਇਸਲਾਮਾਬਾਦ- ਪਾਕਿਸਤਾਨ ਸਰਕਾਰ ਨੇ ਡੀਜ਼ਲ ਦੀ ਕੀਮਤ ਵਿਚ 5 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ, ਜਦੋਂ ਕਿ ਪੈਟਰੋਲ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। 3 ਮਹੀਨਿਆਂ 'ਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਚ ਇਹ ਪਹਿਲਾ ਵਾਧਾ ਹੈ। ਵਿੱਤ ਮੰਤਰਾਲਾ ਨੇ ਦੱਸਿਆ ਕਿ ਹਾਈ ਸਪੀਡ ਡੀਜ਼ਲ (ਐੱਚ.ਐੱਸ.ਡੀ.) ਐਕਸ-ਡਿਪੋ ਕੀਮਤ 246.29 ਪਾਕਿਸਤਾਨੀ ਰੁਪਏ ਤੋਂ ਵੱਧ ਕੇ 251.29 ਰੁਪਏ ਹੋ ਗਈ ਹੈ। ਅਗਲੇ ਪੰਦਰਵਾੜੇ ਲਈ ਪੈਟਰੋਲ ਦੀ ਕੀਮਤ 247.03 ਰੁਪਏ ਪ੍ਰਤੀ ਲੀਟਰ 'ਤੇ ਬਰਕਰਾਰ ਰੱਖੀ ਗਈ ਹੈ। ਪ੍ਰਚੂਨ ਬਾਜ਼ਾਰ 'ਚ ਪੈਟਰੋਲ ਅਤੇ ਡੀਜ਼ਲ ਦੋਵੇਂ ਕ੍ਰਮਵਾਰ 248 ਤੋਂ 248.50 ਰੁਪਏ ਅਤੇ 252 ਰੁਪਏ ਦੀ ਉੱਚ ਕੀਮਤ 'ਤੇ ਵਿਕ ਰਹੇ ਹਨ।
ਇਹ ਵੀ ਪੜ੍ਹੋ: SCO summit 2024: ਅੱਤਵਾਦ ਨਾਲ ਕੋਈ ਵਪਾਰ ਨਹੀਂ, ਪਾਕਿਸਤਾਨ 'ਚ ਗਰਜੇ ਐੱਸ. ਜੈਸ਼ੰਕਰ
ਡੀਜ਼ਲ ਦੀ ਕੀਮਤ ਵਿੱਚ ਔਸਤਨ 1.5 ਡਾਲਰ ਪ੍ਰਤੀ ਬੈਰਲ ਦਾ ਵਾਧਾ ਹੋਇਆ ਹੈ, ਜਦੋਂ ਕਿ ਪੈਟਰੋਲ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੀਮਤ ਦਾਇਰੇ ਵਿਚ ਰਿਹਾ। ਪਿਛਲੇ ਪੰਜ ਪੰਦਰਵਾੜਿਆਂ ਵਿੱਚ, ਪੈਟਰੋਲ ਅਤੇ ਐੱਚ.ਐੱਸ.ਡੀ. ਦੀਆਂ ਕੀਮਤਾਂ ਵਿੱਚ ਕ੍ਰਮਵਾਰ 28.57 ਰੁਪਏ ਅਤੇ 36.34 ਰੁਪਏ ਪ੍ਰਤੀ ਲੀਟਰ ਦੀ ਗਿਰਾਵਟ ਆਈ ਹੈ। ਇਸ ਤੋਂ ਪਹਿਲਾਂ ਜੁਲਾਈ ਮਹੀਨੇ ਪੈਟਰੋਲ ਅਤੇ ਐੱਚ.ਐੱਸ.ਡੀ. ਦੀਆਂ ਕੀਮਤਾਂ ਵਿੱਚ ਕ੍ਰਮਵਾਰ 17.44 ਰੁਪਏ ਅਤੇ 15.74 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਸੀ। 1 ਮਈ ਤੋਂ 15 ਜੂਨ ਦੇ ਵਿਚਕਾਰ, ਕੀਮਤਾਂ ਵਿੱਚ ਕ੍ਰਮਵਾਰ 35 ਰੁਪਏ ਪ੍ਰਤੀ ਲੀਟਰ ਅਤੇ 22 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਸੀ। ਇਸ ਸਮੇਂ ਸਰਕਾਰ ਪੈਟਰੋਲ ਅਤੇ ਐੱਚ.ਐੱਸ.ਡੀ. ਦੋਵਾਂ 'ਤੇ ਲਗਭਗ 76 ਰੁਪਏ ਪ੍ਰਤੀ ਲੀਟਰ ਟੈਕਸ ਵਸੂਲ ਰਹੀ ਹੈ।
ਇਹ ਵੀ ਪੜ੍ਹੋ: ਐਲੋਨ ਮਸਕ ਨੇ ਡੋਨਾਲਡ ਟਰੰਪ ਦੀ ਪ੍ਰਚਾਰ ਮੁਹਿੰਮ ਲਈ ਦਾਨ ਕੀਤੇ 7.50 ਕਰੋੜ ਡਾਲਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8