ਕੀ ਕੋਮਾ ''ਚ ਚਲੇ ਗਏ ਨੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਓਨ

04/26/2020 1:28:21 AM

ਪਿਓਂਗਯਾਂਗ - ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਓਨ ਦੀ ਸਿਹਤ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਵਿਚ ਕਾਫੀ ਖਬਰਾਂ ਆ ਰਹੀਆਂ ਹਨ ਅਤੇ ਹਰ ਖਬਰ ਉਨ੍ਹਾਂ ਦੀ ਹਾਲਤ ਦੇ ਗੰਭੀਰ ਹੋਣ ਦੇ ਸੰਕੇਤ ਦੇ ਰਹੀ ਹੈ। ਹੁਣ ਦੱਸਿਆ ਜਾ ਰਿਹਾ ਹੈ ਕਿ ਮਿੱਤਰ ਦੇਸ਼ ਚੀਨ ਨੇ ਕਿਮ ਦੇ ਲਈ ਮੈਡੀਕਲ ਟੀਮ ਉੱਤਰ ਕੋਰੀਆ ਭੇਜੀ ਹੈ, ਜਿਸ ਤੋਂ ਬਾਅਦ ਹੁਣ ਜਾਪਾਨੀ ਮੀਡੀਆ ਦਾਅਵਾ ਕਰ ਰਹੀ ਹੈ ਕਿ ਹਾਰਟ ਸਰਜਰੀ ਤੋਂ ਬਾਅਦ ਕਿਮ ਕੋਮਾ ਵਿਚ ਚਲੇ ਗਏ ਹਨ।

ਜਾਪਾਨ ਦੇ ਸ਼ੁਕਾਨ ਗੇਡਈ ਨਾਂ ਦੀ ਇਕ ਮੈਗਜ਼ੀਨ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਹੈ ਕਿ ਉੱਤਰ ਕੋਰੀਆ ਦੇ ਸ਼ਾਸਕ ਕਿਮ ਕੋਮਾ ਵਿਚ ਚਲੇ ਗਏ ਹਨ। ਉਨ੍ਹਾਂ ਦੀ ਮਹੀਨੇ ਦੀ ਸ਼ੁਰੂਆਤ ਵਿਚ ਹਾਰਟ ਸਰਜਰੀ ਹੋਈ ਹੈ। ਇਸ ਵਿਚ ਚੀਨੀ ਮੈਡੀਕਲ ਟੀਮ ਦੇ ਮੈਂਬਰ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਹਾਰਟ ਸਬੰਧੀ ਆਮ ਸਮੱਸਿਆ ਦੇ ਇਲਾਜ ਵਿਚ ਦੇਰੀ ਕਾਰਨ ਕਿਮ ਗੰਭੀਰ ਰੂਪ ਤੋਂ ਬੀਮਾਰ ਹੋ ਗਏ। ਰਾਇਟਰਸ ਮਤਾਬਕ ਸੂਤਰ ਦੱਸਦੇ ਹਨ ਕਿ ਉਹ ਪੇਂਡੂ ਇਲਾਕੇ ਦਾ ਦੌਰਾ ਕਰ ਰਹੇ ਸਨ ਉਦੋਂ ਉਨ੍ਹਾਂ ਨੂੰ ਦਿਲ ਵਿਚ ਦਰਦ ਦੀ ਸ਼ਿਕਾਇਤ ਹੋਈ ਅਤੇ ਉਹ ਜ਼ਮੀਨ 'ਤੇ ਡਿੱਗ ਗਏ। ਹਾਲਾਂਕਿ, ਉਸ ਵੇਲੇ ਇਕ ਡਾਕਟਰ ਉਨ੍ਹਾਂ ਦੇ ਨਾਲ ਹੀ ਦੌਰਾ ਕਰ ਰਿਹਾ ਸੀ, ਜਿਸ ਨੇ ਉਨ੍ਹਾਂ ਨੂੰ ਸੀ. ਪੀ. ਆਰ. ਦਿੱਤਾ ਅਤੇ ਫਿਰ ਹਸਪਤਾਲ ਵਿਚ ਦਾਖਲ ਕਰਾਇਆ।

ਚੀਨੀ ਕਮਿਊਨਿਸਟ ਪਾਰਟੀ ਦੇ ਇੰਟਰਨੈਸ਼ਨਲ ਲੈਜ਼ਨ ਡਿਪਾਰਟਮੈਂਟ ਦੇ ਸੀਨੀਅਰ ਮੈਂਬਰਾਂ ਦਾ ਇਕ ਵਫਦ ਵੀਰਵਾਰ ਨੂੰ ਉੱਤਰੀ ਕੋਰੀਆ ਲਈ ਰਵਾਨਾ ਹੋਇਆ। ਹਾਲਾਂਕਿ ਸੂਤਰਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਉਥੇ ਕਿਉਂ ਗਏ ਹਨ। ਹਾਲਾਂਕਿ, ਦੱਖਣੀ ਕੋਰੀਆ ਦੇ ਅਧਿਕਾਰੀਆਂ ਅਤੇ ਇਥੋਂ ਤੱਕ ਕਿ ਇਕ ਚੀਨੀ ਅਧਿਕਾਰੀ ਨੇ ਵੀ ਕਿਮ ਦੇ ਗੰਭੀਰ ਰੂਪ ਤੋਂ ਬੀਮਾਰ ਹੋਣ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਦੱਖਣੀ ਕੋਰੀਆ ਦਾ ਆਖਣਾ ਹੈ ਕਿ ਉਨ੍ਹਾਂ ਨੂੰ ਉੱਤਰੀ ਕੋਰੀਆ ਵਿਚ ਕੋਈ ਅਜੀਬ ਗਤੀਵਿਧੀ ਨਜ਼ਰ ਨਹੀਂ ਆਈ ਹੈ। 


Khushdeep Jassi

Content Editor

Related News