ਢਾਕਾ: ਮੂਰਤੀ ਵਿਸਰਜਨ ਲਈ ਜਾ ਰਹੇ ਹਿੰਦੂ ਭਾਈਚਾਰੇ ਦੇ ਲੋਕਾਂ ਦੀ ਪੁਲਸ ਨਾਲ ਝੜਪ, ਤਿੰਨ ਜ਼ਖ਼ਮੀ

Monday, Oct 14, 2024 - 04:29 PM (IST)

ਢਾਕਾ (ਭਾਸ਼ਾ)- ਬੰਗਲਾਦੇਸ਼ ਦੇ ਓਲਡ ਢਾਕਾ ਇਲਾਕੇ ਵਿਚ ਦੁਰਗਾ ਪੂਜਾ ਤਿਉਹਾਰ ਦੀ ਸਮਾਪਤੀ ਤੋਂ ਬਾਅਦ ਮੂਰਤੀ ਵਿਸਰਜਨ ਲਈ ਜਾ ਰਹੇ ਹਿੰਦੂ ਭਾਈਚਾਰੇ ਦੇ ਮੈਂਬਰਾਂ ਦੀ ਐਤਵਾਰ ਰਾਤ ਨੂੰ ਪੁਲਸ ਨਾਲ ਝੜਪ ਹੋ ਗਈ, ਜਿਸ ਵਿਚ ਘੱਟੋ-ਘੱਟ 3 ਲੋਕ ਜ਼ਖ਼ਮੀ ਹੋ ਗਏ। 'ਦਿ ਡੇਲੀ ਸਟਾਰ' ਅਖ਼ਬਾਰ 'ਚ ਸੋਮਵਾਰ ਨੂੰ ਪ੍ਰਕਾਸ਼ਿਤ ਖ਼ਬਰ 'ਚ ਇਕ ਚਸ਼ਮਦੀਦ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਓਲਡ ਢਾਕਾ ਦੇ ਪਟੁਆਤੁਲੀ ਇਲਾਕੇ 'ਚ ਸਥਿਤ ਨੂਰ ਸੁਪਰ ਮਾਰਕੀਟ ਦੀ ਛੱਤ ਤੋਂ ਸ਼ਰਾਰਤੀ ਅਨਸਰਾਂ ਨੇ ਮੂਰਤੀ ਵਿਸਰਜਨ ਲਈ ਜਾ ਰਹੇ ਲੋਕਾਂ 'ਤੇ ਇੱਟਾਂ ਸੁੱਟੀਆਂ, ਜਿਸ ਨਾਲ ਇੱਕ ਪੁਲਸ ਅਧਿਕਾਰੀ ਸਮੇਤ 3 ਲੋਕ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ: ਚੀਨ ਦੇ ਪ੍ਰਧਾਨ ਮੰਤਰੀ sco ਸੰਮੇਲਨ ਲਈ ਪਹੁੰਚੇ ਪਾਕਿਸਤਾਨ

ਖ਼ਬਰ ਮੁਤਾਬਕ ਘਟਨਾ ਤੋਂ ਬਾਅਦ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਨੂਰ ਸੁਪਰ ਮਾਰਕੀਟ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਕੋਤਵਾਲੀ ਥਾਣਾ ਇੰਚਾਰਜ ਮੁਹੰਮਦ ਇਨਾਮੁਲ ਹਸਨ ਨੇ ਅਖਬਾਰ ਨੂੰ ਦੱਸਿਆ, 'ਸਥਾਨਕ ਲੋਕਾਂ ਨੇ ਬਾਜ਼ਾਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਬਾਜ਼ਾਰ ਦੀ ਸੁਰੱਖਿਆ ਲਈ, ਅਸੀਂ ਉਨ੍ਹਾਂ ਨੂੰ ਉੱਥੇ ਦਾਖਲ ਹੋਣ ਤੋਂ ਰੋਕ ਦਿੱਤਾ, ਜਿਸ ਕਾਰਨ ਝੜਪ ਹੋ ਗਈ।' ਹਸਨ ਨੇ ਦੱਸਿਆ ਕਿ ਸਥਿਤੀ 'ਤੇ ਕਾਬੂ ਪਾਉਣ 'ਚ ਨਾਕਾਮ ਰਹਿਣ ਤੋਂ ਬਾਅਦ ਪੁਲਸ ਨੇ ਫੌਜ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਜਵਾਨਾਂ ਨੇ ਮੌਕੇ 'ਤੇ ਪਹੁੰਚ ਕੇ ਭੀੜ ਨੂੰ ਤਿੱਤਰ-ਬਿੱਤਰ ਕੀਤਾ। ਉਨ੍ਹਾਂ ਕਿਹਾ ਕਿ ਸਥਿਤੀ ਹੁਣ ਕਾਫੀ ਹੱਦ ਤੱਕ ਕਾਬੂ ਹੇਠ ਹੈ।

ਇਹ ਵੀ ਪੜ੍ਹੋ: ਹਸਪਤਾਲ ਦੇ ਸ਼ਰਨਾਰਥੀ ਕੈਂਪ 'ਤੇ ਇਜ਼ਰਾਇਲੀ ਹਮਲੇ 'ਚ 4 ਲੋਕਾਂ ਦੀ ਮੌਤ, ਕਈ ਝੁਲਸੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News