ਨਿਊਜ਼ੀਲੈਂਡ ''ਚ ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਨੂੰ ਸਮਰਪਿਤ ਸਜਾਏ ਜਾ ਰਹੇ ਨੇ ਦੀਵਾਨ

10/31/2017 7:47:24 AM

ਆਕਲੈਂਡ, ( ਜੁਗਰਾਜ ਮਾਨ)— ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਨੂੰ ਸਮਰਪਿਤ ਹਫਤਾਵਰ ਲੜੀਵਾਰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਅਤੇ ਟੌਰੰਗਾ ਵਿਖੇ ਦੀਵਾਨ ਸ਼ੁਰੂ ਕਰਵਾਏ ਜਾ ਰਹੇ ਹਨ।
ਦੱਸਣਯੋਗ ਹੈ ਕਿ ਦੀਵਾਨਾਂ ਵਿੱਚ ਭਾਈ ਸੁੱਖਪ੍ਰੀਤ ਸਿੰਘ ਢਾਡੀ ਅਤੇ ਭਾਈ ਗੁਰਪ੍ਰੀਤ ਸਿੰਘ ਸ਼ਿਮਲਾ ਭਾਈ ਤਮਿੰਦਰ ਸਿੰਘ ਜੀ ਪਾਉਂਟਾ ਸਾਹਿਬ ਵਾਲਿਆਂ ਦੇ ਜੱਥੇ ਹਾਜ਼ਰੀਆਂ ਭਰਨਗੇ ।
ਇਥੇ ਇਹ ਵੀ ਦੱਸਣਯੋਗ ਹੈ ਕਿ ਅੱਜ ਤੋਂ ਸ਼ੁਰੂ ਹੋ ਕੇ 3 ਨਵੰਬਰ ਤੱਕ ਸ਼ਾਮ 6:30 ਵਜੇ ਤੋਂ 8:30 ਵਜੇ ਤੱਕ ਇਹ ਦੀਵਾਨ ਇਸੇ ਪ੍ਰਕਾਰ ਲੜੀਵਾਰ ਚੱਲਣਗੇ ਅਤੇ 2 ਨਵੰਬਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਵੀ ਆਰੰਭੇ ਜਾਣਗੇ, ਜਿੰਨ੍ਹਾਂ ਦੇ ਭੋਗ 4 ਨਵੰਬਰ ਨੂੰ ਪਾਏ ਜਾਣਗੇ ਅਤੇ ਉੁਸ ਤੋਂ ਬਾਅਦ ਸਾਰਾ ਦਿਨ ਦੀਵਾਨ ਲੱਗੇਗਾ।
ਟੌਰੰਗਾ ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਦਾ ਆਰੰਭ 2 ਨਵੰਬਰ ਸ਼ਾਮ 5 ਵਜੇ, ਨਿਸ਼ਾਨ ਸਾਹਿਬ ਦੀ ਸੇਵਾ 4 ਨਵੰਬਰ ਸ਼ਾਮ 5 ਵਜੇ ਅਤੇ ਆਖੰਡ ਪਾਠ ਸਾਹਿਬ ਦੇ ਭੋਗ 4 ਨਵੰਬਰ ਸ਼ਾਮ 7 ਵਜੇ ਪਾਏ ਜਾਣਗੇ । ਇਸ ਉੁਪਰੰਤ ਹਜ਼ੂਰੀ ਰਾਗੀ ਭਾਈ ਪ੍ਰਦੀਪ ਸਿੰਘ ਅਤੇ ਢਾਡੀ ਜੱਥਾ ਮੰਦੀਪ ਸਿੰਘ ਪੋਹੀੜ ਵਲੋਂ ਕੀਰਤਨ ਸੇਵਾ ਨਿਭਾਈ ਜਾਵੇਗੀ। ਇਸ ਮੌਕੇ ਸਿੱਖ ਸੰਗਤਾਂ ਨੂੰ ਵਧ ਤੋਂ ਵਧ ਪੁੱਜਣ ਦੀ ਅਪੀਲ ਕੀਤੀ ਜਾਂਦੀ ਹੈ।


Related News