ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੀ ਵਿਗੜੀ ਸਿਹਤ, ਹਸਪਤਾਲ ’ਚ ਦਾਖਲ
Thursday, Sep 12, 2024 - 02:29 PM (IST)
ਢਾਕਾ - ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐੱਨ.ਪੀ.) ਦੀ ਪ੍ਰਧਾਨ ਖਾਲਿਦਾ ਜ਼ਿਆ ਨੂੰ ਵੀਰਵਾਰ ਤੜਕੇ ਢਾਕਾ ਦੇ ਇਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਇਹ ਜਾਣਕਾਰੀ ਮੀਡੀਆ ਰਿਪੋਰਟਾਂ ਤੋਂ ਮਿਲੀ ਹੈ। ਮੈਡੀਕਲ ਬੋਰਡ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਢਾਕਾ ਟ੍ਰਿਬਿਊਨ ਨੇ ਰਿਪੋਰਟ ਦਿੱਤੀ ਕਿ ਮੈਡਮ (ਖਾਲਿਦਾ) ਨੂੰ ਐਵਰਕੇਅਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੇ ਡਾਕਟਰ, ਪ੍ਰੋਫੈਸਰ ਏ.ਜੇ.ਐੱਮ. ਜ਼ਾਹਿਦ ਹੁਸੈਨ ਨੇ ਕਈ ਸਰੀਰਕ ਮੁਆਇਨਾ ਕਰਨ ਦਾ ਹੁਕਮ ਦਿੱਤਾ।
ਪੜ੍ਹੋ ਇਹ ਖ਼ਬਰ-ਪਾਕਿਸਤਾਨ ਨੂੰ ਮਿਲੀ ਦੂਜੀ ਮਹਿਲਾ ਵਿਦੇਸ਼ ਸਕੱਤਰ, ਸੰਭਾਲਿਆ ਕਾਰਜ ਭਾਰ
ਬੀ.ਐੱਨ.ਪੀ. ਮੀਡੀਆ ਸੈੱਲ ਦੇ ਸਾਇਰੁਲ ਕਬੀਰ ਖ਼ਾਨ ਨੇ ਦੱਸਿਆ ਕਿ ਸ੍ਰੀਮਤੀ ਜ਼ੀਆ ਦੁਪਹਿਰ ਲਗਭਗ 1.40 ਵਜੇ ਆਪਣੇ ਗੁਲਸ਼ਨ ਘਰ ਤੋਂ ਹਸਪਤਾਲ ਪਹੁੰਚੀ। ਰਿਪੋਰਟਾਂ ਮੁਤਾਬਕ ਇਸ ਤੋਂ ਪਹਿਲਾਂ 21 ਅਗਸਤ ਨੂੰ ਜੀਆ 45 ਦਿਨਾਂ ਦੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਘਰ ਪਰਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ 23 ਜੂਨ ਨੂੰ ਮਾਹਿਰ ਸਰਜਨਾਂ ਦੀ ਟੀਮ ਨੇ ਉਸ ਦੀ ਛਾਤੀ ’ਚ ਪੇਸਮੇਕਰ ਲਗਾਇਆ। ਜ਼ਿਕਰਯੋਗ ਹੈ ਕਿ ਸ਼੍ਰੀਮਤੀ ਜੀਆ ਲੰਬੇ ਸਮੇਂ ਤੋਂ ਲੀਵਰ ਸਿਰੋਸਿਸ, ਗਠੀਆ, ਸ਼ੂਗਰ, ਕਿਡਨੀ, ਫੇਫੜਿਆਂ, ਦਿਲ ਅਤੇ ਅੱਖਾਂ ਦੀਆਂ ਸਮੱਸਿਆਵਾਂ ਤੋਂ ਪੀੜਤ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।