ਡੈਨਮਾਰਕ ਦਾ ਦਾਅਵਾ, ਆਰਕਟਿਕ ''ਚ ਚੀਨ ਵਧਾ ਰਹੈ ਮਿਲਟਰੀ ਗਤੀਵਿਧੀਆਂ

12/01/2019 12:08:52 PM

ਕੋਪੇਨਹੇਗਨ (ਬਿਊਰੋ): ਡੈਨਮਾਰਕ ਦੀ ਇਕ ਖੁਫੀਆ ਸਰਵਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੀਨ ਦੀ ਫੌਜ ਆਰਕਟਿਕ ਖੇਤਰ ਵਿਚ ਤੇਜ਼ੀ ਨਾਲ ਵਿਗਿਆਨਿਕ ਰਿਸਰਚ ਕਰ ਰਹੀ ਹੈ। ਖੁਫੀਆ ਏਜੰਸੀ ਨੇ ਇਸ ਨਾਲ ਦੁਨੀਆ ਦੇ ਬਰਫੀਲੇ ਹਿੱਸੇ ਵਿਚ ਭੂ-ਰਾਜਨੀਤਕ ਰਜਿੰਸ਼ ਵਧਣ ਦੀ ਚਿਤਾਵਨੀ ਦਿੱਤੀ ਹੈ। ਗਲੋਬਲ ਵਾਰਮਿੰਗ ਅਤੇ ਖਣਿਜ ਤੱਕ ਪਹੁੰਚ ਨੂੰ ਲੈ ਕੇ ਆਰਕਟਿਕ ਵਿਚ ਵਿਵਾਦ ਮਈ ਵਿਚ ਉਸ ਸਮੇਂ ਖੁੱਲ੍ਹ ਕੇ ਸਾਹਮਣੇ ਆ ਗਿਆ ਸੀ ਜਦੋਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਰੂਸ 'ਤੇ ਹਮਲਾਵਰ ਰਵੱਈਏ ਦਾ ਦੋਸ਼ ਲਗਾਇਆ ਸੀ ਅਤੇ ਕਿਹਾ ਸੀ ਕਿ ਚੀਨ ਦੀ ਕਾਰਵਾਈ 'ਤੇ ਵੀ ਧਿਆਨ ਰੱਖਣ ਦੀ ਲੋੜ ਹੈ। 

ਸਾਲਾਨਾ ਜੋਖਮ ਮੁਲਾਂਕਣ ਰਿਪੋਰਟ ਵਿਚ ਡਿਫੈਂਸ ਇਟੈਂਲੀਜੈਂਸ਼ ਸਰਵਿਸਿਜ਼ ਨੇ ਕਿਹਾ,''ਰੂਸ, ਅਮਰੀਕਾ ਅਤੇ ਚੀਨ ਦੇ ਵਿਚ ਤਾਕਤ ਪ੍ਰਦਰਸ਼ਨ ਦਾ ਯੁੱਧ ਆਕਾਰ ਲੈ ਰਿਹਾ ਹੈ, ਜਿਸ ਨਾਲ ਆਰਕਟਿਕ ਖੇਤਰ ਵਿਚ ਤਣਾਅ ਵੱਧ ਰਿਹਾ ਹੈ।'' ਚੀਨ ਜੋ ਕਿ ਖੁਦ ਨੂੰ ਆਰਕਟਿਕ ਸਟੇਟ ਦੇ ਕਰੀਬ ਦੱਸਦਾ ਹੈ, ਇਸ ਖੇਤਰ ਵਿਚ ਮੌਜੂਦ ਸਰੋਤਾਂ ਤੱਕ ਪਹੁੰਚ ਅਤੇ ਉੱਤਰੀ ਸਾਗਰ ਰੂਟ ਦੇ ਜ਼ਰੀਏ ਤੇਜ਼ ਵਪਾਰ ਦੀ ਇੱਛਾ ਰੱਖਦਾ ਹੈ। ਬੀਜਿੰਗ ਨੇ 2017 ਵਿਚ ਆਰਕਟਿਕ ਸਾਗਰ ਰੂਟ ਨੂੰ ਬੈਲਟ ਐਂਡ ਰੋਡ ਇਨੀਸ਼ੀਏਟਿਵ ਵਿਚ ਸ਼ਾਮਲ ਕੀਤਾ ਸੀ। 

ਚੀਨ ਨੇ ਪਿਛਲੇ ਕੁਝ ਸਾਲਾਂ ਵਿਚ ਆਰਕਟਿਕ ਰਿਸਰਚ ਵਿਚ ਤੇਜ਼ੀ ਨਾਲ ਨਿਵੇਸ਼ ਵਧਾਇਆ ਹੈ ਪਰ ਡਿਫੈਂਸ ਇਟੈਂਲੀਜੈਂਸ ਸਰਵਿਸ ਦੇ ਚੀਫ ਲਾਰਸ ਫਿੰਡਸੇਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੀਨ ਦੀ ਰਿਸਰਚ ਸਿਰਫ ਵਿਗਿਆਨਿਕ ਨਹੀਂ, ਇਸ ਦਾ ਦੋਹਰਾ ਉਦੇਸ਼ ਹੈ। ਉਨ੍ਹਾਂ ਨੇ ਕਿਹਾ,''ਅਸੀਂ ਦੇਖ ਰਹੇ ਹਾਂ ਕਿ ਚੀਨੀ ਫੌਜ ਇਸ ਵਿਚ ਕਾਫੀ ਦਿਲਚਸਪੀ ਦਿਖਾ ਰਹੀ ਹੈ।''


Vandana

Content Editor

Related News