ਪਾਕਿ ''ਚ ਡੇਂਗੂ ਦਾ ਕਹਿਰ, ਹਸਪਤਾਲਾਂ ''ਚ ਮਰੀਜ਼ਾਂ ਨੂੰ ਨਹੀਂ ਮਿਲ ਰਹੇ ਬੈੱਡ

Sunday, Oct 10, 2021 - 09:03 PM (IST)

ਪਾਕਿ ''ਚ ਡੇਂਗੂ ਦਾ ਕਹਿਰ, ਹਸਪਤਾਲਾਂ ''ਚ ਮਰੀਜ਼ਾਂ ਨੂੰ ਨਹੀਂ ਮਿਲ ਰਹੇ ਬੈੱਡ

ਇਸਲਾਮਬਾਦ-ਪਾਕਿਸਤਾਨ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 'ਚ ਵਾਧੇ ਕਾਰਨ ਹਸਪਤਾਲਾਂ 'ਚ ਬਿਸਤਰਿਆਂ ਦੀ ਕਮੀ ਹੋ ਗਈ ਹੈ। ਜਿਓ ਟੀ.ਵੀ. ਦੀ ਖਬਰ ਮੁਤਾਬਕ ਪੰਜਾਬ, ਸਿੰਧ, ਅਤੇ ਖੈਬਰ ਪਖਤੂਨਖਵਾ ਸੂਬਿਆਂ ਦੇ ਹਸਪਤਾਲਾਂ 'ਚ ਮਰੀਜ਼ਾਂ ਦੀ ਨੂੰ ਰੱਖਣ ਲਈ ਬਿਸਤਰੇ ਤੱਕ ਨਹੀਂ ਹਨ। ਉਨ੍ਹਾਂ ਨੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ।ਦਿ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਪੰਜਾਬ ਦੇ ਹਸਪਤਾਲਾਂ 'ਚ ਕੋਰੋਨਾ ਵਾਇਰਸ ਮਰੀਜ਼ਾਂ ਲਈ ਰਾਖਵੇਂ ਬੈੱਡ ਦੀ ਵਰਤੋਂ ਡੇਂਗੂ ਵਾਇਰਸ ਦੇ ਮਰੀਜ਼ਾਂ ਦੇ ਇਲਾਜ ਲਈ ਕੀਤਾ ਜਾ ਰਿਹਾ ਹੈ। ਸ਼ਹਿਰ 'ਚ ਖਤਰਨਾਕ ਰੂਪ ਨਾਲ ਉੱਚ ਪੱਧਰ ਦੇ ਮਾਮਲਿਆਂ ਨਾਲ ਨਜਿੱਠਣ ਲਈ ਇਸਲਾਮਾਬਾਦ 'ਚ ਇਕ ਵੱਡੇ ਪੱਧਰ 'ਤੇ ਡੇਂਗੂ ਵਾਇਰਸ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਇਹ ਵੀ ਪੜ੍ਹੋ : ਯਮਨ 'ਚ ਕਾਰ ਬੰਬ ਧਮਾਕਾ, 4 ਲੋਕਾਂ ਦੀ ਮੌਤ

ਇਸ ਦਰਮਿਆਨ ਪੰਜਾਬ ਸਰਕਾਰ ਨੇ ਡੇਂਗੂ ਦੇ ਮਾਮਲਿਆਂ ਦੀ ਵਧਦੀ ਗਿਣਤੀ ਕਾਰਨ ਲਾਹੌਰ 'ਚ ਜਨਤਕ ਸਿਹਤ ਸੁਵਿਧਾਵਾਂ 'ਚ ਮੈਡੀਕਲ ਐਮਰਜੈਂਸੀ ਐਲਾਨ ਕਰ ਦਿੱਤਾ ਹੈ। ਪੰਜਾਬ ਦੇ ਸਿਹਤ ਮੰਤਰੀ ਯਾਸਮੀਨ ਰਾਸ਼ਿਦ ਦੀ ਪ੍ਰਧਾਨਗੀ 'ਚ ਹੋਈ ਬੈਠਕ 'ਚ ਇਹ ਫੈਸਲਾ ਲਿਆ ਗਿਆ, ਜਿਸ 'ਚ ਸੂਬੇ 'ਚ ਮੱਛਰਾਂ ਦੇ ਤੇਜ਼ੀ ਨਾਲ ਪ੍ਰਜਨਨ ਨੂੰ ਰੋਕਣ ਦੀ ਚੁਣੌਤੀ 'ਤੇ ਵਿਚਾਰ ਕੀਤਾ ਗਿਆ। ਨਾਲ ਹੀ ਆਉਣ ਵਾਲੇ ਹਫ਼ਤਿਆਂ 'ਚ ਡੇਂਗੂ ਦੀ ਸਥਿਤੀ ਦੇ ਸੰਭਾਵਿਤ ਵਿਗੜਨ 'ਤੇ ਚਿੰਤਾ ਜਤਾਈ ਗਈ।

ਇਹ ਵੀ ਪੜ੍ਹੋ : ਮਾਸਕੋ ਦੇ ਥਿਏਟਰ 'ਚ ਵਾਪਰਿਆ ਹਾਦਸਾ, ਇਕ ਅਦਾਕਾਰ ਦੀ ਮੌਤ

ਸੂਬਾਈ ਸਿਹਤ ਵਿਭਾਗ ਨੇ ਡੇਂਗੂ ਦੇ ਵਧਦੇ ਮਾਮਲਿਆਂ ਨਾਲ ਨਜਿੱਠਣ ਲਈ ਛੁੱਟੀ 'ਤੇ ਗਏ ਸਾਰੇ ਡਾਕਟਰਾਂ ਨੂੰ ਆਪਣੇ-ਆਪਣੇ ਮੈਡੀਕਲ ਕੇਂਦਰਾਂ 'ਤੇ ਪਰਤਨ ਦਾ ਵੀ ਹੁਕਮ ਦਿੱਤਾ ਹੈ। ਪੰਜਾਬ ਦੇ ਸਿਹਤ ਸਕੱਤਰ ਇਮਰਾਨ ਸਿਕੰਦਰ ਬਲੂਲ ਨੇ ਕਿਹਾ ਕਿ ਹਾਲ ਹੀ 'ਚ ਹੋਈ ਬਾਰਿਸ਼ ਦੇ ਨਾਲ-ਨਾਲ ਲਾਹੌਰ ਦੇ ਕੁਝ ਚੋਟੀ ਦੇ ਇਲਾਕਿਆਂ 'ਚ ਨਮੀ ਅਤੇ ਬਹੁਤ ਸਾਰੇ ਨਿਰਮਾਣ ਕਾਰਜਾਂ ਨੇ ਡੇਂਗੂ ਲਈ ਇਕ ਪ੍ਰਜਨਨ ਸਥਾਨ ਪ੍ਰਦਾਨ ਕੀਤਾ ਹੈ ਜਿਸ ਨੇ ਸ਼ਹਿਰ 'ਤੇ ਇਸ ਦੇ ਨੇੜਲੇ ਇਲਾਕਿਆਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ।

ਇਹ ਵੀ ਪੜ੍ਹੋ : ਰੂਸ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ ਕੋਰੋਨਾ ਦੇ 30 ਹਜ਼ਾਰ ਮਾਮਲੇ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News