ਚੋਣਾਂ ਤੋਂ ਪਹਿਲਾਂ ਟਰੰਪ 'ਤੇ ਵਰ੍ਹੀ ਮਿਸ਼ੇਲ, ਕਿਹਾ-ਦੇਸ਼ ਦੇ ਲਈ ਗਲਤ ਰਾਸ਼ਟਰਪਤੀ
Tuesday, Aug 18, 2020 - 07:40 PM (IST)
ਵਾਸ਼ਿੰਗਟਨ: ਨਵੰਬਰ ਦੀ ਸ਼ੁਰੂਆਤ ਵਿਚ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਹੋਣ ਵਾਲੀਆਂ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਅਮਰੀਕੀ ਡੈਮੋਕ੍ਰੇਟਕ ਕਨਵੇਂਸ਼ਨ ਦੀ ਸ਼ੁਰੂਆਤ ਹੋਈ। ਇਸ ਕਨਵੇਂਸ਼ਨ ਵਿਚ ਅਮਰੀਕਾ ਦੀ ਸਾਬਕਾ ਫਸਟ ਲੇਡੀ ਮਤਲਬ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਨਾ ਨੇ ਵੀ ਸੰਬੋਧਨ ਦਿੱਤਾ। ਮਿਸ਼ੇਲ ਓਬਾਮਾ ਨੇ ਆਪਣੇ ਭਾਸ਼ਣ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਜਮਕੇ ਹਮਲੇ ਬੋਲੇ। ਉਨ੍ਹਾਂ ਸਿੱਧਾ-ਸਿੱਧਾ ਕਿਹਾ ਕਿ ਡੋਨਾਲਡ ਟਰੰਪ ਅਮਰੀਕਾ ਦੇ ਲਈ 'ਗਲਤ ਰਾਸ਼ਟਰਪਤੀ' ਹਨ।
ਮਿਸ਼ੇਲ ਓਬਾਮਾ ਨੇ ਕਿਹਾ ਕਿ ਡੋਨਾਲਡ ਟਰੰਪ ਅਯੋਗ ਰਾਸ਼ਟਰਪਤੀ ਹਨ ਤੇ ਇਨ੍ਹਾਂ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਹਮਦਰਦੀ ਦਿਖਾਈ ਨਹੀਂ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਖਾਰਿਜ ਕਰਦੇ ਹੋਏ ਕਿਹਾ ਕਿ ਜਦੋਂ ਵੀ ਮੈਂ ਅਗਵਾਈ, ਹਮਦਰਦੀ ਜਾਂ ਫਿਰ ਸਥਿਰਤਾ ਦੀ ਆਸ ਵਿਚ ਇਸ ਵ੍ਹਾਈਟ ਹਾਊਸ ਵੱਲ ਦੇਖਦੇ ਹਾਂ ਤਾਂ ਸਾਨੂੰ ਬੱਸ ਵੰਡ, ਅਰਾਜਕਤਾ ਤੇ ਹਮਦਰਦੀ ਦੀ ਕਮੀ ਦਿਖਾਈ ਦਿੰਦੀ ਹੈ।
ਸਾਬਕਾ ਫਸਟ ਲੇਡੀ ਨੇ ਕਿਹਾ ਕਿ ਮੈਨੂੰ ਪੂਰੀ ਇਮਾਨਦਾਰੀ ਤੇ ਸਪੱਸ਼ਟਤਾ ਦੇ ਨਾਲ ਕਹਿਣ ਦਿਓ ਕਿ ਡੋਨਾਲਡ ਟਰੰਪ ਸਾਡੇ ਦੇਸ਼ ਦੇ ਲਈ ਗਲਤ ਚੋਣ ਹਨ। ਦੱਸ ਦਈਏ ਕਿ ਅਮਰੀਕਾ ਵਿਚ 3 ਨਵੰਬਰ ਨੂੰ ਚੋਣਾਂ ਹੋਣੀਆਂ ਹਨ। ਇਸ ਵਾਰ ਡੈਮੋਕ੍ਰੇਟਿਕ ਪਾਰਟੀ ਵਲੋਂ ਜੋ ਬਿਡੇਨ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ ਗਿਆ ਹੈ। ਜੋ ਬਿਡੇਨ ਬਰਾਕ ਓਬਾਮਾ ਦੇ ਕਾਰਜਕਾਲ ਵਿਚ ਉਪ-ਰਾਸ਼ਟਰਪਤੀ ਰਹਿ ਚੁੱਕੇ ਹਨ। ਇਸ ਵਾਰ ਉਹ ਟਰੰਪ ਦੇ ਖਿਲਾਫ ਰਾਸ਼ਟਰਪਤੀ ਅਹੁਦੇ ਦੀ ਰੇਸ ਵਿਚ ਖੜ੍ਹੇ ਹਨ। ਬਿਡੇਨ ਨੇ ਭਾਰਤੀ-ਅਫਰੀਕੀ ਮੂਲ ਦੀ ਕਮਲਾ ਹੈਰਿਸ ਨੂੰ ਆਪਣੇ ਉਪ-ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ ਹੈ। ਕਮਲਾ ਹੈਰਿਸ ਫਿਲਹਾਲ ਕੈਲੀਫੋਰਨੀਆ ਤੋਂ ਸੈਨੇਟਰ ਹਨ।