ਅੰਮ੍ਰਿਤਸਰ ਤੋਂ ਇਟਲੀ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ

Tuesday, May 10, 2022 - 06:16 PM (IST)

ਅੰਮ੍ਰਿਤਸਰ ਤੋਂ ਇਟਲੀ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ

ਮਿਲਾਨ/ਇਟਲੀ (ਸਾਬੀ ਚੀਨੀਆ): ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇਟਲੀ ਲਈ ਸਿੱਧੀਆਂ ਉਡਾਣਾਂ ਨਾ ਹੋਣ ਕਾਰਨ ਦੋਹਾਂ ਦੇਸ਼ਾਂ ਤੋਂ ਆਉਣ ਜਾਣ ਵਾਲੇ ਸੈਲਾਨੀਆਂ ਨੂੰ ਜਿੱਥੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਕਾਰੋਬਾਰ ਦੀ ਖਾਤਿਰ ਇਟਲੀ ਗਏ ਬਹੁਤ ਸਾਰੇ ਪੰਜਾਬੀਆਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾ ਕਾਲ ਦੌਰਾਨ ਸ਼ੁਰੂ ਹੋਈਆਂ ਐਮਰਜੈਂਸੀ ਉਡਾਣਾਂ ਦੇ ਬੰਦ ਹੋਣ ਤੋਂ ਬਾਅਦ ਹੁਣ ਰੋਮ ਤੇ ਮਿਲਾਨ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆਉਣ ਵਾਲੇ ਯਾਤਰੀਆਂ ਲਈ ਮੁਸ਼ਕਲ ਬਣੀ ਪਈ ਹੈ। ਕਾਫੀ ਸਮਾਂ ਪਹਿਲਾਂ ਏਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਰੋਮ ਜਾਣ ਵਾਲੀ ਫਲਾਈਟ ਦੇ ਬੰਦ ਹੋਣ ਨਾਲ ਸਿੱਖ ਤੇ ਇਸਾਈ ਧਰਮ ਨਾਲ ਸਬੰਧਤ ਦੁਨੀਆ ਦੇ 2 ਇਤਿਹਾਸਿਕ ਸ਼ਹਿਰਾਂ ਦਾ ਸਿੱਧਾ ਲਿੰਕ ਟੁੱਟਣ ਨਾਲ ਆਰਥਿਕ ਪੱਖੋਂ ਵੀ ਦੋਹਾਂ ਦੇਸ਼ਾਂ ਦਾ ਨੁਕਸਾਨ ਹੋ ਰਿਹਾ ਹੈ।  

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਕੋਵਿਡ-19 ਇਨਫੈਕਸ਼ਨ ਮੁੜ ਵਧਣ ਦੀ ਚਿਤਾਵਨੀ ਜਾਰੀ

ਇਟਲੀ ਰਹਿਣ ਵਾਲੇ ਬਹੁਤ ਸਾਰੇ ਭਾਰਤੀਆਂ ਨੇ ਵੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਹਾਂ ਦੇਸ਼ਾਂ ਵਿਚਲੇ ਆਪਸੀ ਪਿਆਰ ਤੇ ਵਪਾਰ ਨੂੰ ਵਧਾਉਣ ਲਈ ਅੰਮ੍ਰਿਤਸਰ ਤੋਂ ਰੋਮ ਤੇ ਮਿਲਾਨ ਲਈ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇੱਥੇ ਇਹ ਵੀ ਦੱਸਣਯੋਗ ਹੈ ਇਟਲੀ ਯੂਰਪ ਦਾ ਇਕ ਅਜਿਹਾ ਦੇਸ਼ ਹੈ, ਜਿਸ ਵਿਚ ਬੜੀ ਵੱਡੀ ਗਿਣਤੀ ਪੰਜਾਬੀ ਰਹਿੰਦੇ ਹਨ ਜੋ ਅਕਸਰ ਆਪਣੇ ਦੇਸ਼ ਆਉਣ ਲਈ ਦੂਜੇ ਦੇਸ਼ਾਂ ਰਾਹੀ ਜਾਂਦੇ ਹਨ। ਅਜਿਹੇ ਵਿਚ ਜੇ ਇਟਲੀ ਦੇ ਵੱਡੇ ਸ਼ਹਿਰਾਂ ਰੋਮ ਤੇ ਮਿਲਾਨ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਹੁੰਦੀ ਹੈ ਤਾਂ ਯਾਤਰੀਆਂ ਨੂੰ ਆਉਣ ਜਾਣ ਵਿਚ ਆਸਾਨੀ ਹੋ ਸਕਦੀ ਹੈ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News