ਸਾਵਧਾਨ; ਚੇਚਕ ਵਾਂਗ ਆਸਾਨੀ ਨਾਲ ਫੈਲ ਸਕਦੀ ਹੈ ਕੋਰੋਨਾ ਦੀ ਡੈਲਟਾ ਕਿਸਮ

07/31/2021 5:27:52 PM

ਨਿਊਯਾਰਕ (ਭਾਸ਼ਾ) : ਕੋਰੋਨਾ ਵਾਇਰਸ ਦੀ ਡੈਲਟਾ ਕਿਸਮ ਚੇਚਕ ਵਾਂਗ ਆਸਾਨੀ ਨਾਲ ਫੈਲ ਸਕਦੀ ਹੈ, ਜਿਸ ਕਾਰਨ ਇਹ ਵਾਇਰਸ ਦੀਆਂ ਹੋਰ ਸਾਰੀਆਂ ਪ੍ਰਗਟ ਕਿਸਮਾਂ ਦੀ ਤੁਲਨਾ ’ਚ ਜ਼ਿਆਦਾ ਗੰਭੀਰ ਬੀਮਾਰੀ ਦਾ ਕਾਰਨ ਬਣ ਸਕਦੀ ਹੈ। ਅਮਰੀਕੀ ਸਿਹਤ ਅਥਾਰਟੀ ਦੇ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਦੇ ਦਸਤਾਵੇਜ਼ ਵਿਚ ਦੱਸਿਆ ਗਿਆ ਹੈ ਕਿ ਟੀਕੇ ਦੀਆਂ ਸਾਰੀਆਂ ਖ਼ੁਰਾਕਾਂ ਲੈ ਚੁੱਕੇ ਲੋਕ ਵੀ ਬਿਨਾਂ ਟੀਕਾਕਰਨ ਵਾਲੇ ਲੋਕਾਂ ਜਿੰਨੀ ਹੀ ਡੈਲਟਾ ਕਿਸਮ ਫੈਲਾ ਸਕਦੇ ਹਨ। ਸਭ ਤੋਂ ਪਹਿਲਾਂ ਭਾਰਤ ਵਿਚ ਡੈਲਟਾ ਕਿਸਮ ਦੀ ਪਛਾਣ ਕੀਤੀ ਗਈ ਸੀ।

ਇਹ ਵੀ ਪੜ੍ਹੋ: ਜੈਸ਼ੰਕਰ ਦੀ ਪਾਕਿ ਨੂੰ ਚਿਤਾਵਨੀ, ਕਿਹਾ- ਭਾਰਤ ਤੇ ਅਮਰੀਕਾ ਅੱਤਵਾਦ ਦਾ ਮੁਕਾਬਲਾ ਕਰਨ ਲਈ ਇਕਜੁੱਟ

ਸਭ ਤੋਂ ਪਹਿਲਾਂ 'ਦਿ ਵਾਸ਼ਿੰਗਟਨ ਪੋਸਟ' ਨੇ ਇਸ ਦਸਤਾਵੇਜ਼ ਦੇ ਆਧਾਰ 'ਤੇ ਰਿਪੋਰਟ ਪ੍ਰਕਾਸ਼ਿਤ ਕੀਤੀ। ਸੀ. ਡੀ. ਸੀ. ਦੀ ਡਾਇਰੈਕਟਰ ਡਾ. ਰੋਸ਼ੇਲ ਪੀ. ਵਾਲੇਂਸਕੀ ਨੇ ਮੰਨਿਆ ਕਿ ਟੀਕਾ ਲਵਾ ਚੁੱਕੇ ਲੋਕਾਂ ਦੇ ਨੱਕ ਤੇ ਗਲੇ ਵਿਚ ਵਾਇਰਸ ਦੀ ਮੌਜੂਦਗੀ ਉਸੇ ਤਰ੍ਹਾਂ ਰਹਿੰਦੀ ਹੈ, ਜਿਵੇਂ ਟੀਕਾ ਨਾ ਲਵਾਉਣ ਵਾਲਿਆਂ ਵਿਚ। ਦਸਤਾਵੇਜ਼ ਵਿਚ ਵਾਇਰਸ ਦੀ ਇਸ ਕਿਸਮ ਦੇ ਕੁਝ ਹੋਰ ਗੰਭੀਰ ਲੱਛਣਾਂ ਵੱਲ ਇਸ਼ਾਰਾ ਕੀਤਾ ਗਿਆ ਹੈ। ਦਸਤਾਵੇਜ਼ ਦੇ ਅਨੁਸਾਰ, ਡੈਲਟਾ ਕਿਸਮ ਅਜਿਹੇ ਵਾਇਰਸਾਂ ਨਾਲੋਂ ਵਧੇਰੇ ਫੈਲਦੀ ਹੈ ਜੋ ਮਰਸ, ਸਾਰਸ, ਇਬੋਲਾ, ਆਮ ਜ਼ੁਕਾਮ, ਮੌਸਮੀ ਫਲੂ ਅਤੇ ਵੱਡੀ ਮਾਤਾ ਦਾ ਕਾਰਨ ਬਣਦੀ ਹੈ, ਅਤੇ ਚੇਚਕ ਵਾਂਗ ਛੂਤਕਾਰੀ ਹੈ। ਦਸਤਾਵੇਜ਼ ਦੀ ਇਕ ਕਾਪੀ  ਨਿਊਯਾਰਕ ਟਾਈਮਜ਼ ਨੇ ਵੀ ਪ੍ਰਾਪਤ ਕੀਤੀ ਹੈ।

ਇਹ ਵੀ ਪੜ੍ਹੋ: ਅਫਗਾਨਿਸਤਾਨ ’ਚ ਤਾਲਿਬਾਨ ਰਾਜ ਦੀ ਵਾਪਸੀ ਨਾਲ ਭਾਰਤ ’ਤੇ ਹਮਲਿਆਂ ਦੀ ਆਹਟ

ਦਸਤਾਵੇਜ਼ ਦੇ ਅਨੁਸਾਰ B.1.617.2 ਭਾਵ ਡੈਲਟਾ ਕਿਸਮ ਹੋਰ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦੀ ਹੈ। 'ਨਿਊਯਾਰਕ ਟਾਈਮਜ਼' ਨੇ ਇਕ ਸੰਘੀ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦਸਤਾਵੇਜ਼ ਦੇ ਨਤੀਜਿਆਂ ਨੇ ਡੈਲਟਾ ਕਿਸਮ ਨੂੰ ਲੈ ਕੇ ਸੀ.ਡੀ.ਸੀ. ਦੇ ਵਿਗਿਆਨੀਆਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਅਧਿਕਾਰੀ ਨੇ ਕਿਹਾ, 'ਸੀ.ਡੀ.ਸੀ. ਡੈਲਟਾ ਕਿਸਮ ਦੇ ਅੰਕੜਿਆਂ ਨੂੰ ਲੈ ਕੇ ਬਹੁਤ ਚਿੰਤਤ ਹੈ। ਇਹ ਕਿਸਮ ਗੰਭੀਰ ਖ਼ਤਰੇ ਦਾ ਕਾਰਨ ਬਣ ਸਕਦੀ ਹੈ, ਜਿਸ ਲਈ ਹੁਣੇ ਕਦਮ ਚੁੱਕਣ ਦੀ ਲੋੜ ਹੈ।' ਸੀ.ਡੀ.ਸੀ. ਵੱਲੋਂ 24 ਜੁਲਾਈ ਤੱਕ ਇਕੱਤਰ ਕੀਤੇ ਅੰਕੜਿਆਂ ਅਨੁਸਾਰ, ਯੂ.ਐੱਸ ਵਿਚ 16.2 ਕਰੋੜ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ ਅਤੇ ਹਰ ਹਫ਼ਤੇ ਲੱਛਣ ਵਾਲੇ ਲਗਭਗ 35,000 ਮਾਮਲੇ ਆ ਰਹੇ ਹਨ ਪਰ ਏਜੰਸੀ ਹਲਕੇ ਜਾਂ ਬਿਨਾਂ ਲੱਛਣਾਂ ਵਾਲੇ ਮਾਮਲਿਆਂ ਦੀ ਨਿਗਰਾਨੀ ਨਹੀਂ ਕਰਦੀ ਹੈ, ਇਸ ਲਈ ਅਸਲ ਕੇਸ ਵਧੇਰੇ ਹੋ ਸਕਦੇ ਹਨ।

ਇਹ ਵੀ ਪੜ੍ਹੋ: ਖ਼ੁਲਾਸਾ: ਤਾਲਿਬਾਨ ਨੇ ਜ਼ਿੰਦਾ ਫੜਿਆ ਸੀ ਦਾਨਿਸ਼ ਸਿੱਦੀਕੀ ਨੂੰ, ਜਦੋਂ ਪਤਾ ਲੱਗਾ ਭਾਰਤੀ ਹੈ ਤਾਂ ਬੇਰਹਿਮੀ ਨਾਲ ਕੀਤਾ ਕਤਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News