ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਖ਼ਰਾਬ ਐਂਟੀਨਾ ਹਟਾਇਆ, ਨਵਾਂ ਲਾਉਣ ਦਾ ਕੰਮ ਅਗਲੀ ‘ਸਪੇਸਵਾਕ’ ਤੱਕ ਮੁਲਤਵੀ

Thursday, Aug 20, 2026 - 07:03 AM (IST)

ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਖ਼ਰਾਬ ਐਂਟੀਨਾ ਹਟਾਇਆ, ਨਵਾਂ ਲਾਉਣ ਦਾ ਕੰਮ ਅਗਲੀ ‘ਸਪੇਸਵਾਕ’ ਤੱਕ ਮੁਲਤਵੀ

ਵਾਸ਼ਿੰਗਟਨ (ਏਜੰਸੀ) : ਭਾਰਤੀ ਮੂਲ ਦੇ ਪੁਲਾੜ ਯਾਤਰੀ ਅਨਿਲ ਮੈਨਨ ਅਤੇ ਉਨ੍ਹਾਂ ਦੀ ਫਰਾਂਸੀਸੀ ਸਾਥਣ ਸੋਫੀ ਏਡੇਨੋਟ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) ਦੇ ਖ਼ਰਾਬ ‘ਸਪੇਸ-ਟੂ-ਗ੍ਰਾਊਂਡ’ ਐਂਟੀਨਾ ਨੂੰ ਸਫ਼ਲਤਾਪੂਰਵਕ ਹਟਾ ਦਿੱਤਾ ਪਰ ਸਮੇਂ ਦੀ ਘਾਟ ਕਾਰਨ ਉਸ ਦੀ ਜਗ੍ਹਾ ਨਵਾਂ ਐਂਟੀਨਾ ਲਾਉਣ ਦਾ ਕੰਮ ਮੁਲਤਵੀ ਕਰਨਾ ਪਿਆ। ਨਾਸਾ ਅਨੁਸਾਰ, ਨਵਾਂ ਐਂਟੀਨਾ ਹੁਣ ਭਵਿੱਖ ਦੀ ਇਕ ਹੋਰ ਸਪੇਸਵਾਕ ਦੌਰਾਨ ਸਥਾਪਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਬ੍ਰਿਟੇਨ 'ਚ ਛੋਟਾ ਜਹਾਜ਼ ਹਾਦਸਾਗ੍ਰਸਤ; ਭਾਰਤੀ ਮੂਲ ਦੇ ਪਤੀ-ਪਤਨੀ ਦੀ ਦਰਦਨਾਕ ਮੌਤ

ਦੋਵਾਂ ਪੁਲਾੜ ਯਾਤਰੀਆਂ ਨੇ ਕਰੀਬ 6 ਘੰਟੇ 23 ਮਿੰਟ ਤੱਕ ਪੁਲਾੜ ਵਿਚ ਸਪੇਸਵਾਕ ਕੀਤੀ। ਇਸ ਦੌਰਾਨ ਉਨ੍ਹਾਂ ਖ਼ਰਾਬ ਐਂਟੀਨਾ ਨੂੰ ਹਟਾ ਕੇ ਸੁਰੱਖਿਅਤ ਸਥਾਨ ’ਤੇ ਰੱਖਿਆ। ਹਾਲਾਂਕਿ, ਪਾਵਰ ਅਤੇ ਡਾਟਾ ਕੁਨੈਕਟਰ ਕੱਢਣ, ਜਿੰਬਲ ਅਸੈਂਬਲੀ ਵਿਚ ਲਾਕਿੰਗ ਪਿੰਨ ਲਾਉਣ ਅਤੇ ਐਂਟੀਨਾ ਨੂੰ ਉਸ ਦੇ ਬੂਮ ਤੋਂ ਵੱਖ ਕਰਨ ਵਿਚ ਅਨੁਮਾਨ ਤੋਂ ਵੱਧ ਸਮਾਂ ਲੱਗਾ। ਐਂਟੀਨਾ ਹਟਾਉਂਦੇ ਸਮੇਂ ਉਨ੍ਹਾਂ ਨੂੰ ਰੈਚੇਟ ਰਿੰਚ ਨਾਲ ਵਾਧੂ ਜ਼ੋਰ ਵੀ ਲਾਉਣਾ ਪਿਆ। ਨਾਸਾ ਨੇ ਕਿਹਾ ਕਿ ਐਂਟੀਨਾ ਲਾਉਣ ਦਾ ਕੰਮ ਅਗਲੀ ਸਪੇਸਵਾਕ ਵਿਚ ਪੂਰਾ ਕੀਤੇ ਜਾਣ ਦੀ ਉਮੀਦ ਹੈ, ਜੋ ਫਿਲਹਾਲ 25 ਅਗਸਤ ਲਈ ਨਿਰਧਾਰਿਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News