Deepfake ਦਾ ਸ਼ਿਕਾਰ ਹੋਈ ਮਲਟੀਨੈਸ਼ਨਲ ਕੰਪਨੀ, ਲੱਗਾ 207 ਕਰੋੜ ਦਾ ਚੂਨਾ, ਜਾਣੋ ਪੂਰਾ ਮਾਮਲਾ

02/06/2024 8:21:34 PM

ਗੈਜੇਟ ਡੈਸਕ- 'ਡੀਪਫੇਕ' ਰਾਹੀਂ ਹੋ ਰਹੇ ਫਰਾਡ ਦਾ ਦਾਇਰਾ ਵਧਦਾ ਜਾ ਰਿਹਾ ਹੈ। ਹੁਣ ਡੀਪਫੇਕ ਦਾ ਇਸਤੇਮਾਲ ਸਿਰਫ ਲੋਕਾਂ ਨੂੰ ਬਦਨਾਮ ਕਰਨ ਲਈ ਹੀ ਨਹੀਂ ਕੀਤਾ ਜਾ ਰਿਹਾ ਸਗੋਂ ਇਸਦਾ ਇਸਤੇਮਾਲ ਕਰਕੇ ਆਮ ਲੋਕਾਂ ਅਤੇ ਕੰਪਨੀਆਂ ਨੂੰ ਵੀ ਠੱਗਿਆ ਜਾ ਰਿਹਾ ਹੈ। ਅਜਿਹਾ ਹੀ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜੋ ਹਾਂਗਕਾਂਗ ਦਾ ਹੈ। ਇਕ ਮਲਟੀਨੈਸ਼ਨਲ ਕੰਪਨੀ ਨੇ ਇਸ ਡੀਪਫੇਕ ਸਕੈਮ 'ਚ 25 ਮਿਲੀਅਨ ਡਾਲਰ (ਕਰੀਬ 207 ਕਰੋੜ ਰੁਪਏ) ਗੁਆ ਦਿੱਤੇ ਹਨ। 

ਇਹ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਹੈ, ਜਿਸ ਵਿਚ ਕਿਸੇ ਕੰਪਨੀ ਦੇ ਬਹੁਤ ਸਾਰੇ ਕਰਮਚਾਰੀਆਂ ਦੀ ਡੀਪਫੇਕ ਵੀਡੀਓ ਬਣਾਈ ਗਈ। ਫਿਰ ਉਸ ਕੰਪਨੀ ਦੇ ਕਰਮਚਾਰੀ ਨੂੰ ਟਾਰਗੇਟ ਕੀਤਾ ਗਿਆ ਅਤੇ ਸਕੈਮ ਹੋਇਆ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ

ਇਹ ਵੀ ਪੜ੍ਹੋ- ਸਲੋ ਇੰਟਰਨੈੱਟ ਤੋਂ ਪਰੇਸ਼ਾਨ ਹੋ ਤਾਂ ਫੋਨ 'ਚ ਕਰੋ ਇਹ ਸੈਟਿੰਗ, ਮਿਲੇਗੀ ਹਾਈ ਸਪੀਡ

ਵੀਡੀਓ 'ਚ ਮੌਜੂਦ ਹਰ ਸ਼ਖ਼ਸ ਨਕਲੀ

ਇਸ ਮਾਮਲੇ 'ਚ ਸਕੈਮਰਾਂ ਨੇ ਡੀਪਫੇਕ ਦਾ ਇਸਤੇਮਾਲ ਕਰਕੇ ਕੰਪਨੀ ਦੀ ਹਾਂਗਕਾਂਗ ਬ੍ਰਾਂਚਦੇ ਕਰਮਚਾਰੀ ਨੂੰ ਨਿਸ਼ਾਨਾ ਬਣਾਇਆ। ਇਸ ਲਈ ਉਨ੍ਹਾਂ ਨੇ ਕੰਪਨੀ ਦੇ ਚੀਫ ਫਾਈਨਾਂਸ ਅਫਸਰ ਅਤੇ ਕਈ ਦੂਜੇ ਕਰਮਚਾਰੀਆਂ ਦੀ ਡੀਪਫੇਕ ਵੀਡੀਓ ਕ੍ਰਿਏਟ ਕੀਤੀ। ਇਸਤੋਂ ਬਾਅਦ ਇਕ ਵੀਡੀਓ ਕਾਨਫਰੰਸ 'ਚ ਕੰਪਨੀ ਦੇ ਕਰਮਚਾਰੀ ਨੂੰ ਸ਼ਾਮਲ ਕੀਤਾ, ਜਿਸ ਵਿਚ ਉਸਨੂੰ ਪੈਸੇ ਟਰਾਂਸਫਰ ਕਰਨ ਲਈ ਕਿਹਾ ਗਿਆ। 

ਇਸ ਵੀਡੀਓ ਕਾਲ 'ਚ ਪੀੜਤ ਨੂੰ ਛੱਡ ਕੇ ਸਾਰੇ ਕਰਮਚਾਰੀ ਨਕਲੀ ਸਨ। ਯਾਨੀ ਸਾਰਿਆਂ ਦਾ ਡੀਪਫੇਕ ਅਵਤਾਰ ਵੀਡੀਓ 'ਚ ਮੌਜੂਦ ਸਨ। ਇਸ ਲਈ ਸਕੈਮਰਾਂ ਨੇ ਪਬਲਿਕ ਪਲੇਟਫਾਰਮਾਂ 'ਤੇ ਮੌਜੂਦ ਵੀਡੀਓ ਅਤੇ ਦੂਜੀਆਂ ਫੁਟੇਜ ਦਾ ਇਸਤੇਮਾਲ ਕੀਤਾ ਸੀ, ਜਿਸ ਨਾਲ ਮੀਟਿੰਗ 'ਚ ਮੌਜੂਦ ਹਰ ਸ਼ਖ਼ਸ ਅਸਲੀ ਲੱਗੇ। 

ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਹਾਂਗਕਾਂਗ 'ਚ ਹੋਇਆ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਹੈ, ਜਿਸ ਵਿਚ ਇੰਨਾ ਵੱਡਾ ਸਕੈਮ ਹੋਇਆ ਹੈ। ਇਸ ਮਾਮਲੇ 'ਚ ਕੰਪਨੀ ਅਤੇ ਉਸਦੇ ਕਰਮਚਾਰੀ ਬਾਰੇ ਪੁਲਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਡੀਪਫੇਕ ਤਕਨਾਲੋਜੀ ਪਿਛਲੇ ਕੁਝ ਸਮੇਂਤੋਂ ਕਾਫੀ ਜ਼ਿਆਦਾ ਚਰਚਾ 'ਚ ਹੈ।

ਇਹ ਵੀ ਪੜ੍ਹੋ- ਬੜੇ ਕੰਮ ਦਾ ਹੈ ਇਹ ਸਰਕਾਰੀ ਐਪ, ਬੰਦ ਹੋ ਜਾਣਗੀਆਂ ਅਣਜਾਣ ਨੰਬਰ ਤੋਂ ਆਉਣ ਵਾਲੀਆਂ ਕਾਲਾਂ

ਵੱਖ-ਵੱਖ ਅਕਾਊਂਟਸ 'ਚ ਕਰਵਾਇਆ ਟ੍ਰਾਂਜੈਕਸ਼ਨ

ਹਾਂਗਕਾਂਗ 'ਚ ਹੋਈ ਇਸ ਠੱਗੀ 'ਚ ਬ੍ਰਾਂਚ ਦੇ ਫਾਈਨਾਂਸ ਡਿਪਾਰਟਮੈਂਟ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਸੀ। ਪੁਲਸ ਦੀ ਮੰਨੀਏ ਤਾਂ ਸਕੈਮ ਦਾ ਸ਼ਿਕਾਰ ਹੋਏ ਕਰਮਚਾਰੀ ਨੇ ਕਾਲ ਦੌਰਾਨ ਦਿੱਤੀ ਗਈ ਜਾਣਕਾਰੀ ਨੂੰ ਫਾਲੋ ਕੀਤਾ ਹੈ। ਉਸਨੇ 5 ਵੱਖ-ਵੱਖ ਬੈਂਕ ਖਾਤਿਆਂ 'ਚ 15 ਟ੍ਰਾਂਜੈਕਸ਼ਨਾਂ ਕਰਕੇ 20 ਕਰੋੜ ਹਾਂਗਕਾਂਗ ਡਾਲਰ ਟ੍ਰਾਂਸਫਰ ਕੀਤੇ ਸਨ। 

ਕਰਮਚਾਰੀ ਨੇ ਜਦੋਂ ਇਸ ਬਾਰੇ ਕੰਪਨੀ ਦੇ ਹੈੱਡਕੁਆਟਰ ਤੋਂ ਪਤਾ ਕੀਤਾ ਤਾਂ ਉਸਨੂੰ ਪਤਾ ਲੱਗਾ ਕਿ ਇਹ ਇਕ ਸਕੈਮ ਹੈ। ਭਾਰਤ 'ਚ ਡੀਪਫੇਕ 'ਤੇ ਚਰਚਾਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਰਸ਼ਮੀਕਾ ਮੰਦਾਨਾ ਦੀ ਡੀਪਫੇਕ ਵੀਡੀਓ ਸਾਹਮਣੇ ਆਈ ਸੀ। ਉਥੇ ਪਾਪ ਸਟਾਰ ਟੇਲਰ ਸਵਿਫਟ ਦੀ ਵੀ ਇਕ ਡੀਪਫੇਕ ਤਸਵੀਰ ਕਾਫੀ ਜ਼ਿਆਦਾ ਵਾਇਰਲ ਹੋ ਚੁੱਕੀ ਹੈ। ਇਸਤੋਂ ਬਾਅਦ ਹੀ ਦੁਨੀਆ ਭਰ 'ਚ ਡੀਪਫੇਕ ਨੂੰ ਲੈ ਕੇ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਹੋ ਰਹੀ ਹੈ।

ਇਹ ਵੀ ਪੜ੍ਹੋ- WhatsApp 'ਚ ਆ ਰਿਹਾ ਇਕ ਹੋਰ ਨਵਾਂ ਸਕਿਓਰਿਟੀ ਫੀਚਰ, ਡੈਸਕਟਾਪ ਵਰਜ਼ਨ ਨੂੰ ਵੀ ਕਰ ਸਕੋਗੇ ਲਾਕ


Rakesh

Content Editor

Related News