ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ, ਅਮਰੀਕਾ 'ਚ ਵੱਸਦੇ ਡਾ. ਦੀਪ ਸਿੰਘ ਵ੍ਹਾਈਟ ਹਾਊਸ ਵੱਲੋਂ ਸਨਮਾਨਿਤ
Thursday, Sep 14, 2023 - 01:05 PM (IST)
ਨਿਉਯਾਰਕ (ਰਾਜ ਗੋਗਨਾ)- ਅਮਰੀਕਾ ਵਿੱਚ ਵੱਸਦੀ ਸਿੱਖ ਕਮਿਊਨਿਟੀ ਦੇ ਮਾਣ ਵਿੱਚ ਇੱਕ ਹੋਰ ਵਾਧਾ ਹੋਇਆ ਹੈ। ਅਮਰੀਕਾ ਵੱਸਦੀ ਸਿੱਖ ਕੌਮ ਵਿੱਚ ਬਹੁਤ ਸਾਰੀ ਸਿੱਖ ਸ਼ਖ਼ਸੀਅਤਾਂ ਆਪਣੀਆਂ ਪ੍ਰਾਪਤੀਆਂ ਰਾਹੀਂ ਸਿੱਖ ਕੌਮ ਦਾ ਨਾਂ ਰੋਸ਼ਨ ਕਰ ਰਹੀਆਂ ਹਨ। ਉਹਨਾਂ ਦੇ ਵਿੱਚ ਨਿਊਯਾਰਕ ਅਮਰੀਕਾ ਵਿੱਚ ਵੱਸਦੇ ਡਾ. ਦੀਪ ਸਿੰਘ ਨੇ ਆਪਣਾ ਨਾਂ ਦਰਜ ਕਰਦਿਆਂ ਸਿੱਖ ਕੌਮ ਦਾ ਸਿਰ ਮਾਣ ਦੇ ਨਾਲ ਹੋਰ ਵੀ ਉੱਚਾ ਕੀਤਾ ਹੈ। ਹਾਲ ਹੀ ਵਿਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਦੀਪ ਸਿੰਘ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਵ੍ਹਾਈਟ ਹਾਊਸ ਵਲੋਂ ਵੱਕਾਰੀ ਅਵਾਰਡ "ਪ੍ਰੈਜੀਡੈਨੀਸ਼ੀਅਲ ਲਾਈਫ ਟਾਈਮ ਅਚੀਵਮੈਂਟ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ।
ਡਾ. ਦੀਪ ਸਿੰਘ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਜੰਮਪਲ ਹਨ ਅਤੇ ਆਪਣੀ ਉਚੇਰੀ ਸਿੱਖਿਆ ਉਹਨਾਂ ਪੰਜਾਬ ਅਤੇ ਜੰਮੂ ਯੂਨੀਵਰਸਿਟੀ ਤੋਂ ਹਾਸਿਲ ਕੀਤੀ। ਡਾ. ਸਿੰਘ ਅੱਜ-ਕੱਲ੍ਹ ਈ.ਐਚ.ਐਸ. ਪੇਸ਼ੇਵਰ ਵਜੋਂ ਅਮਰੀਕਾ ਦੇ ਨਿਉਯਾਰਕ ਸ਼ਹਿਰ ਵਿੱਚ ਸੇਵਾਵਾਂ ਦੇ ਰਹੇ ਹਨ। ਡਾਃ ਦੀਪ ਸਿੰਘ ਸਿੱਖ ਧਰਮ ਦੇ ਫਲਸਫੇ ਤੋਂ ਪ੍ਰੇਰਿਤ ਹੋ ਕੇ ਲੰਮੇ ਸਮੇਂ ਤੋਂ ਬਲੱਡ ਅਤੇ ਫੂਡ ਡਰਾਈਵਾਂ ਵਿੱਚ ਯੋਗਦਾਨ ਦਿੰਦੇ ਆ ਰਹੇ ਹਨ। ਇਸ ਤੋਂ ਇਲਾਵਾ ਕਈ ਦਹਾਕਿਆਂ ਤੋਂ ਉਹ ਦੇਸੀ ਖੇਡਾਂ ਦੇ ਪ੍ਰਮੋਟਰ ਵਜੋਂ ਅਤੇ ਦੇਸੀ ਖੇਡਾਂ ਦੇ ਵਿਸਤਾਰ ਲਈ ਵੀ ਲਗਾਤਾਰ ਕਾਰਜ ਕਰ ਰਹੇ ਹਨ ਅਤੇ ਯੁਨਾਈਟਿਡ ਨੇਸ਼ਨਜ ਅਧੀਨ ਟੀ.ਐਸ.ਜੀ. ਪ੍ਰੋਗਰਾਮ ਦੇ ਨਾਲ ਵੀ ਉਹ ਜੁੜੇ ਹੋਏ ਹਨ।
ਪੜ੍ਹੋ ਇਹ ਅਹਿਮ ਖ਼ਬਰ-ਬਾਈਡੇਨ ਨੇ ਮਹਾਦੋਸ਼ ਦੀ ਜਾਂਚ ਨੂੰ ਕੀਤਾ ਖਾਰਿਜ, ਕਿਹਾ- ਸਰਕਾਰ ਦਾ ਕੰਮ ਠੱਪ ਕਰਨਾ ਚਾਹੁੰਦੇ ਨੇ ਰਿਪਬਲਿਕਨ
ਡਾਃ ਸਿੰਘ ਭਾਈਚਾਰਕ ਸਾਂਝ ਸਥਾਪਿਤ ਕਰਨ ਹਿੱਤ ਵੱਖ-ਵੱਖ ਸਰਵ ਧਰਮ ਸੰਮੇਲਨਾਂ ਦਾ ਵੀ ਹਿੱਸਾ ਬਣਦੇ ਹਨ ਤਾਂ ਜੋ ਅਮਰੀਕਾ ਵਿੱਚ ਵੱਸਦੀਆਂ ਹੋਰ ਕਮਿਊਨਿਟੀਆਂ ਨਾਲ ਸਾਂਝ ਬਣਾ ਕੇ ਉਹਨਾਂ ਨੂੰ ਸਿੱਖ ਧਰਮ ਦੇ ਫਲਸਫੇ ਨਾਲ ਜਾਣੂ ਕਰਾਇਆ ਜਾ ਸਕੇ। ਇਸ ਤੋਂ ਇਲਾਵਾ ਡਾ: ਦੀਪ ਸਿੰਘ ਸਿੱਖ ਕਮਿਊਨਿਟੀ ਵਲੋਂ ਆਯੋਜਿਤ ਕੀਤੇ ਜਾਂਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਆਪਣਾ ਬਣਦਾ ਯੋਗਦਾਨ ਵੀ ਪਾਉਦੇ ਹਨ। ਡਾ. ਸਿੰਘ ਜਿੱਥੇ ਨਵੀਂ ਪਨੀਰੀ ਨੂੰ ਨਸ਼ਲੀ ਭੇਦ-ਭਾਵ ਨਾਲ ਨਜਿੱਠਣ ਲਈ ਮਾਨਸਿਕ ਤੌਰ 'ਤੇ ਸਿੱਖਿਅਤ ਕਰਦੇ ਹਨ, ਉੱਥੇ ਹੀ ਉਹ ਬੱਚਿਆਂ ਨੂੰ ਸਿੱਖੀ ਦੇ ਇਤਿਹਾਸ ਅਤੇ ਅਮੀਰ ਵਿਰਸੇ ਨਾਲ ਜੋੜਨ ਲਈ ਵੀ ਤਤਪਰ ਰਹਿੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।