ਅਮਰੀਕਾ ''ਚ ਲਗਾਤਾਰ ਬੱਚੇ ਪੈਦਾ ਕਰਨ ਦੀ ਦਰ ''ਚ ਆ ਰਹੀ ਹੈ ਗਿਰਾਵਟ
Wednesday, May 20, 2020 - 06:05 PM (IST)

ਨਿਊਯਾਰਕ- ਅਮਰੀਕਾ ਵਿਚ ਬੱਚੇ ਪੈਦਾ ਕਰਨ ਦੀ ਦਰ ਲਗਾਤਾਰ ਘੱਟ ਹੋ ਰਹੀ ਹੈ, ਜਿਸ ਨਾਲ 35 ਸਾਲਾਂ ਵਿਚ ਨਵਜਾਤ ਦੇ ਜਨਮ ਲੈਣ ਦੀ ਦਰ ਪਿਛਲੇ ਸਾਲ ਸਭ ਤੋਂ ਘੱਟ ਰਹੀ। ਇਹ ਗਿਰਾਵਟ ਪਿਛਲੇ ਇਕ ਦਿਹਾਕੇ ਤੋਂ ਵਧੇਰੇ ਸਮੇਂ ਤੋਂ ਜਾਰੀ ਬੱਚਿਆਂ ਦੇ ਜਨਮ ਲੈਣ ਦੀ ਗਿਣਤੀ ਵਿਚ ਗਿਰਾਵਟ ਦਾ ਤਾਜ਼ਾ ਸੰਕੇਤ ਹੈ।
ਕੁਝ ਮਾਹਰਾਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਤੇ ਅਰਥਵਿਵਸਥਾ 'ਤੇ ਇਸ ਦੇ ਅਸਰ ਦੇ ਕਾਰਣ ਨਵਜਾਤ ਬੱਚਿਆਂ ਦੀ ਜਨਮ ਦਰ ਵਿਚ ਹੋਰ ਗਿਰਾਵਟ ਆਵੇਗੀ। ਏਮਾਰੀ ਯੂਨੀਵਰਸਿਟੀ ਦੇ ਜਣੇਪਾ ਵਿਗਿਆਨ ਤੇ ਇਸਤਰੀ ਰੋਗ ਦੀ ਪ੍ਰਧਾਨ ਡਾਕਟਰ ਡੈਨਿਸੇ ਜੇਮਿਸਨ ਨੇ ਕਿਹਾ ਕਿ ਅਚਾਨਕ ਪੈਦਾ ਹੋਏ ਮਾਹੌਲ ਤੇ ਭਵਿੱਖ ਦੇ ਬਾਰੇ ਵਿਚ ਬੇਨਿਯਮੀਆਂ ਦੇ ਚੱਲਦੇ ਮਹਿਲਾਵਾਂ ਬੱਚਾ ਪੈਦਾ ਕਰਨ ਦੇ ਬਾਰੇ ਵਿਚ ਦੋ ਵਾਰ ਸੋਚੇਗੀ। ਰੋਗ ਕੰਟਰੋਲ ਤੇ ਰੋਕਥਾਮ ਕੇਂਦਰ ਨੇ ਬੁੱਧਵਾਰ ਨੂੰ ਤਾਜ਼ਾ ਅੰਕੜੇ ਜਾਰੀ ਕੀਤੇ ਹਨ। ਇਹ ਰਿਪੋਰਟ ਬੀਤੇ ਸਾਲ ਜਾਰੀ ਜਨਮ ਪ੍ਰਮਾਣ ਪੱਤਰ 'ਤੇ ਆਧਾਰਿਤ ਹੈ। ਅਮਰੀਕਾ ਵਿਚ 2014 ਵਿਚ ਵਾਧੇ ਤੋਂ ਇਲਾਵਾ 2007 ਵਿਚ ਦੇਸ਼ ਵਿਚ ਮੰਦੀ ਤੋਂ ਬਾਅਦ ਤੋਂ ਹਰ ਸਾਲ ਇਸ ਵਿਚ ਗਿਰਾਵਟ ਆਉਣੀ ਜਾਰੀ ਹੈ। ਅਰਥਵਿਵਸਥਾ ਦੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਇਸ ਵਿਚ ਗਿਰਾਵਟ ਦਾ ਦੌਰ ਜਾਰੀ ਹੈ।
ਮਾਹਰਾਂ ਨੇ ਦੱਸਿਆ ਕਿ ਇਸ ਦੇ ਪਿੱਛੇ ਕਈ ਕਾਰਣ ਹਨ ਪਰ ਇਹਨਾਂ ਵਿਚ ਸਭ ਤੋਂ ਅਹਿਮ ਮਾਂ ਬਣਨ ਦੇ ਬਾਰੇ ਬਦਲਦਾ ਨਜ਼ਰੀਆ ਹੈ। ਕਈ ਔਰਤਾਂ ਤੇ ਜੋੜੇ ਬੱਚਾ ਕਰਨ ਵਿਚ ਦੇਰੀ ਕਰਦੇ ਹਨ ਤੇ ਬਾਅਦ ਵਿਚ ਉਹਨਾਂ ਦੇ ਬੱਚੇ ਘੱਟ ਹੀ ਹੁੰਦੇ ਹਨ। ਉਹਨਾਂ ਨੇ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਾਲ 2019 ਵਿਚ 15 ਤੋਂ 19 ਉਮਰ ਵਰਗ ਵਿਚ ਜਨਮ ਦਰ ਵਿਚ ਪੰਜ ਫੀਸਦੀ ਦੀ ਗਿਰਾਵਟ ਆਈ ਤੇ 1991 ਤੋਂ ਹੀ ਇਸ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ।