ਯੂਕ੍ਰੇਨ ਦੇ ਮਸ਼ਹੂਰ ਰੈਸਟੋਰੈਂਟ 'ਤੇ ਰੂਸੀ ਮਿਜ਼ਾਇਲ ਨਾਲ ਹਮਲਾ, 3 ਬੱਚਿਆਂ ਸਣੇ 8 ਲੋਕਾਂ ਦੀ ਮੌਤ
Wednesday, Jun 28, 2023 - 02:19 PM (IST)
ਕੀਵ (ਭਾਸ਼ਾ)- ਪੂਰਬੀ ਯੂਕ੍ਰੇਨ ਦੇ ਇੱਕ ਸ਼ਹਿਰ ਵਿੱਚ ਮਸ਼ਹੂਰ ਰੈਸਟੋਰੈਂਟ ਉੱਤੇ ਰੂਸੀ ਮਿਜ਼ਾਈਲ ਹਮਲੇ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ। ਯੂਕ੍ਰੇਨ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕ੍ਰਾਮੇਟੋਰਸਕ 'ਚ ਮੰਗਲਵਾਰ ਸ਼ਾਮ ਨੂੰ ਹੋਏ ਹਮਲੇ 'ਚ ਘੱਟੋ-ਘੱਟ 56 ਲੋਕ ਜ਼ਖ਼ਮੀ ਵੀ ਹੋਏ ਸਨ। ਰੂਸੀ ਮਿਜ਼ਾਈਲ ਇੱਕ ਸਥਾਨਕ ਰੈਸਟੋਰੈਂਟ 'ਤੇ ਡਿੱਗੀ, ਜਿਸ ਵਿਚ ਜ਼ਿਆਦਾਤਰ ਪੱਤਰਕਾਰਾਂ, ਸਹਾਇਤਾ ਕਰਮਚਾਰੀ ਅਤੇ ਮੁਹਿੰਮ ਲਈ ਕ੍ਰਾਮਾਟੋਰਸਕ ਨੂੰ ਇੱਕ ਫੌਜੀ ਬੇਸ ਵਜੋਂ ਵਰਤਣ ਵਾਲੇ ਫ਼ੌਜੀ ਆਉਂਦੇ ਸਨ। ਕ੍ਰਾਮਾਟੋਰਸਕ ਸ਼ਹਿਰ ਫਰੰਟ ਲਾਈਨ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਮਰਨ ਵਾਲਿਆਂ ਵਿੱਚ 3 ਬੱਚੇ ਵੀ ਸ਼ਾਮਲ ਹਨ।
ਪ੍ਰੌਸੀਕਿਊਟਰ ਜਨਰਲ ਆਂਦਰੇ ਕੋਸਟੀਨ ਨੇ ਕਿਹਾ ਕਿ ਗੋਲਾਬਾਰੀ ਉਦੋਂ ਹੋਈ ਜਦੋਂ ਲੋਕ ਕੰਮ ਤੋਂ ਵਾਪਸ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਮਾਰੇ ਗਏ 3 ਬੱਚਿਆਂ ਦੀ ਉਮਰ 14 ਤੋਂ 17 ਸਾਲ ਦਰਮਿਆਨ ਹੈ। ਯੂਕ੍ਰੇਨ ਦੀ ਅਧਿਕਾਰਤ ਆਫ਼ਤ ਸੇਵਾ ਨੇ ਕਿਹਾ ਕਿ ਬਚਾਅ ਕਰਮੀ ਘਟਨਾ ਸਥਾਨ ਤੋਂ ਲਗਾਤਾਰ ਮਲਬਾ ਹਟਾ ਰਹੇ ਹਨ ਅਤੇ ਘਟਨਾ ਵਿਚ ਜਿੰਦਾ ਬਚੇ ਲੋਕਾਂ ਦੀ ਭਾਲ ਕਰ ਰਹੇ ਹਨ। ਯੂਕ੍ਰੇਨ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਆਪਣੇ ਬਹੁਤ-ਉਮੀਦ ਕੀਤੇ ਜਵਾਬੀ ਹਮਲੇ ਦੇ ਸ਼ੁਰੂਆਤੀ ਪੜਾਅ ਦੀ ਸ਼ੁਰੂਆਤ ਕੀਤੀ ਅਤੇ ਥੋੜ੍ਹੇ ਜਿਹੇ ਖੇਤਰਾਂ ਨੂੰ ਜਿੱਤ ਲਿਆ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਯੂਕ੍ਰੇਨ ਦੀਆਂ ਫੌਜਾਂ ਸਾਰੀਆਂ ਦਿਸ਼ਾਵਾਂ ਵਿੱਚ ਅੱਗੇ ਵਧੀਆਂ ਹਨ। ਰੂਸ ਨੇ ਯੂਕ੍ਰੇਨ ਵਿਚ ਆਪਣੀ ਹਵਾਈ ਮੁਹਿੰਮ ਤੇਜ਼ ਕਰ ਦਿੱਤੀ ਹੈ, ਜਦੋਂਕਿ ਲੜਾਈ ਫਰੰਟ ਲਾਈਨ 'ਤੇ ਜਾਰੀ ਹੈ।
ਇਹ ਵੀ ਪੜ੍ਹੋ: ਅਮਰੀਕੀ H-1B ਵੀਜ਼ਾ ਧਾਰਕਾਂ ਲਈ ਕੈਨੇਡਾ ਨੇ ਕੀਤਾ ਵੱਡਾ ਐਲਾਨ, ਪਰਿਵਾਰਾਂ ਨੂੰ ਵੀ ਮਿਲੇਗਾ ਫ਼ਾਇਦਾ