ਗਾਜ਼ਾ ''ਚ ਇਜ਼ਰਾਈਲ-ਹਮਾਸ ਯੁੱਧ ''ਚ ਮ੍ਰਿਤਕਾਂ ਦੀ ਗਿਣਤੀ 44,000 ਤੋਂ ਪਾਰ: ਫਲਸਤੀਨੀ ਅਧਿਕਾਰੀ

Thursday, Nov 21, 2024 - 06:19 PM (IST)

ਦੀਰ ਅਲ-ਬਲਾਹ/ਗਾਜ਼ਾ ਪੱਟੀ (ਏਜੰਸੀ): ਇਜ਼ਰਾਈਲ ਅਤੇ ਹਮਾਸ ਵਿਚਾਲੇ 13 ਮਹੀਨਿਆਂ ਤੋਂ ਜਾਰੀ ਜੰਗ ਦੌਰਾਨ ਗਾਜ਼ਾ ਪੱਟੀ ਵਿੱਚ ਮਰਨ ਵਾਲਿਆਂ ਦੀ ਗਿਣਤੀ 44,000 ਨੂੰ ਪਾਰ ਕਰ ਗਈ ਹੈ। ਫਲਸਤੀਨ ਦੇ ਸਥਾਨਕ ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਗਾਜ਼ਾ ਦੇ ਸਿਹਤ ਮੰਤਰਾਲਾ ਨੇ ਆਪਣੀ ਗਣਨਾ ਵਿੱਚ ਨਾਗਰਿਕਾਂ ਅਤੇ ਲੜਾਕਿਆਂ ਵਿੱਚ ਫਰਕ ਨਹੀਂ ਕੀਤਾ, ਪਰ ਕਿਹਾ ਹੈ ਕਿ ਮਰਨ ਵਾਲਿਆਂ ਵਿੱਚੋਂ ਅੱਧੇ ਤੋਂ ਵੱਧ ਔਰਤਾਂ ਅਤੇ ਬੱਚੇ ਹਨ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਨੇ ਨੇਤਨਯਾਹੂ ਖ਼ਿਲਾਫ਼ ਜਾਰੀ ਕੀਤਾ ਗ੍ਰਿਫਤਾਰੀ ਵਾਰੰਟ

ਇਜ਼ਰਾਇਲੀ ਫੌਜ ਨੇ ਬਿਨਾਂ ਕੋਈ ਸਬੂਤ ਦਿੱਤੇ ਕਿਹਾ ਹੈ ਕਿ ਉਸ ਨੇ 17,000 ਤੋਂ ਵੱਧ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਸਿਹਤ ਮੰਤਰਾਲਾ ਨੇ ਕਿਹਾ ਕਿ ਯੁੱਧ ਸ਼ੁਰੂ ਹੋਣ ਤੋਂ ਬਾਅਦ 44,056 ਲੋਕ ਮਾਰੇ ਗਏ ਹਨ ਅਤੇ 104,268 ਜ਼ਖ਼ਮੀ ਹੋਏ ਹਨ। ਇਹ ਵੀ ਕਿਹਾ ਗਿਆ ਹੈ ਕਿ ਅਸਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਹੈ, ਕਿਉਂਕਿ ਹਜ਼ਾਰਾਂ ਲਾਸ਼ਾਂ ਮਲਬੇ ਹੇਠ ਜਾਂ ਉਨ੍ਹਾਂ ਇਲਾਕਿਆਂ ਵਿੱਚ ਦੱਬੀਆਂ ਪਈਆਂ ਹਨ, ਜਿੱਥੇ ਡਾਕਟਰ ਨਹੀਂ ਪਹੁੰਚ ਸਕਦੇ।

ਇਹ ਵੀ ਪੜ੍ਹੋ: ਧੀ ਨੇ ਪਿਤਾ ਦੀ ਆਖਰੀ ਇੱਛਾ ਕੀਤੀ ਪੂਰੀ, ਅਸਥੀਆਂ 'ਤੇ ਉਗਾਇਆ ਭੰਗ ਦਾ ਬੂਟਾ ਤੇ ਫਿਰ...

ਦੋਵਾਂ ਧਿਰਾਂ ਵਿਚਕਾਰ ਲੜਾਈ ਉਦੋਂ ਸ਼ੁਰੂ ਹੋਈ ਜਦੋਂ ਹਮਾਸ ਦੀ ਅਗਵਾਈ ਵਾਲੇ ਅੱਤਵਾਦੀਆਂ ਨੇ 7 ਅਕਤੂਬਰ, 2023 ਨੂੰ ਦੱਖਣੀ ਇਜ਼ਰਾਈਲ 'ਤੇ ਹਮਲਾ ਕੀਤਾ, ਜਿਸ ਨਾਲ ਲਗਭਗ 1,200 ਲੋਕ ਮਾਰੇ ਗਏ ਸਨ। ਇਸ ਦੌਰਾਨ ਹਮਾਸ ਦੇ ਲੜਾਕਿਆਂ ਨੇ 250 ਲੋਕਾਂ ਨੂੰ ਅਗਵਾ ਕਰ ਲਿਆ, ਜਿਨ੍ਹਾਂ 'ਚੋਂ ਕਰੀਬ 100 ਲੋਕਾਂ ਨੂੰ ਅਜੇ ਵੀ ਗਾਜ਼ਾ 'ਚ ਬੰਧਕ ਬਣਾਇਆ ਹੋਇਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ 'ਚੋਂ ਘੱਟੋ-ਘੱਟ ਇਕ ਤਿਹਾਈ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਇਨਫਲੂੰਸਰ ਮੈਰੀ ਨੇ ਬਿਨਾਂ ਕੱਪੜਿਆਂ ਦੇ ਆਸਮਾਨ 'ਚ ਕੀਤੀ ਸਕਾਈਡਾਈਵਿੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News