ਅਮਰੀਕਾ : ਹਵਾਈ ''ਚ ਜੰਗਲੀ ਅੱਗ ਦਾ ਕਹਿਰ ਜਾਰੀ, ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 89 ਹੋਈ (ਤਸਵੀਰਾਂ)
Sunday, Aug 13, 2023 - 10:22 AM (IST)
ਲਹੈਨਾ (ਏਜੰਸੀ): ਅਮਰੀਕਾ ਦੇ ਹਵਾਈ ਸੂਬੇ ਦੇ ਮਾਉਈ ‘ਚ ਜੰਗਲੀ ਅੱਗ ‘ਚ ਘੱਟੋ-ਘੱਟ 89 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਇੱਕ ਸਦੀ ਵਿੱਚ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਘਾਤਕ ਜੰਗਲੀ ਅੱਗ ਹੈ। ਇਸ ਤੋਂ ਪਹਿਲਾਂ 2018 ਵਿੱਚ ਉੱਤਰੀ ਕੈਲੀਫੋਰਨੀਆ ਵਿੱਚ ਬੱਟ ਕਾਉਂਟੀ ਦੇ ਜੰਗਲਾਂ ਵਿੱਚ ਅੱਗ ਲੱਗਣ ਕਾਰਨ 85 ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਨੂੰ 'ਕੈਂਪ ਫਾਇਰ' ਵਜੋਂ ਜਾਣਿਆ ਜਾਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-'ਭਾਰਤੀ ਜਲਦੀ ਛੱਡਣ ਨਾਈਜਰ' ਤਖ਼ਤਾ ਪਲਟ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਜਾਰੀ ਕੀਤੀ ਐਡਵਾਇਜ਼ਰੀ
ਇਸ ਤੋਂ ਪਹਿਲਾਂ 1918 ਵਿੱਚ ਕਾਰਲਟਨ ਕਾਉਂਟੀ, ਮਿਨੇਸੋਟਾ ਵਿੱਚ ਜੰਗਲ ਦੀ ਅੱਗ ਵਿੱਚ ਹਜ਼ਾਰਾਂ ਘਰ ਸੜ ਕੇ ਸੁਆਹ ਹੋ ਗਏ ਸਨ ਅਤੇ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਨੂੰ 'ਕਲੋਕੇਟ ਫਾਇਰ' ਕਿਹਾ ਜਾਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੱਛਮੀ ਮਾਉ ਦੇ ਕਾਨਾਪਲੀ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਅੱਗ ਲੱਗ ਗਈ, ਪਰ ਅਧਿਕਾਰੀ ਇਸ ਨੂੰ ਬੁਝਾਉਣ ਵਿੱਚ ਕਾਮਯਾਬ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।