ਇਜ਼ਰਾਇਲੀ ਫੌਜ ਨਾਲ ਝੜਪ ''ਚ 7 ਫਲਸਤੀਨੀ ਨਾਗਰਿਕਾਂ ਦੀ ਮੌਤ

Friday, Mar 30, 2018 - 08:10 PM (IST)

ਗਾਜਾ— ਇਜ਼ਰਾਇਲ-ਗਾਜਾ ਸਰਹੱਦ 'ਤੇ ਫਲਸਤੀਨੀਆਂ ਦੇ ਸਭ ਤੋਂ ਵੱਡੇ ਪ੍ਰਦਰਸ਼ਨ ਦੌਰਾਨ ਇਜ਼ਰਾਇਲੀ ਫੌਜ ਨਾਲ ਝੜਪ 'ਚ ਕਰੀਬ 7 ਫਲਸਤੀਨੀ ਨਾਗਰਿਕ ਮਾਰੇ ਗਏ ਤੇ ਸੈਂਕੜੇ ਜ਼ਖਮੀ ਹੋ ਗਏ। ਗਾਜਾ ਦੇ ਮੈਡੀਕਲ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਲੋਕ ਗੋਲੀ ਲੱਗਣ ਕਾਰਨ ਮਾਰੇ ਗਏ। ਇਨ੍ਹਾਂ 'ਚ ਇਕ ਮ੍ਰਿਤਕ ਦੀ ਉਮਰ 16 ਸਾਲ ਹੈ। ਫਲਸਤੀਨੀ ਦੇ ਮੈਡੀਕਲ ਸੂਤਰਾਂ ਨੇ ਦੱਸਿਆ ਕਿ ਕਰੀਬ 500 ਲੋਕ ਜ਼ਖਮੀ ਹੋਏ ਹਨ। ਹਾਲ ਦੇ ਸਾਲਾਂ 'ਚ ਫਲਸਤੀਨੀ ਨਾਗਰਿਕਾਂ ਦਾ ਇਹ ਸਭ ਤੋਂ ਵੱਡਾ ਵਿਰੋਧ ਪ੍ਰਦਰਸ਼ਨ ਹੈ। ਇਜ਼ਰਾਇਲੀ ਫੌਜ ਨੇ ਦੱਸਿਆ ਕਿ ਉਸ ਦੇ ਫੌਜੀ ਪ੍ਰਦਰਸ਼ਨਕਾਰੀਆਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਸਿਰਫ ਦੰਗਾ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਲੋਕਾਂ 'ਤੇ ਗੋਲੀਆਂ ਵਰ੍ਹਾਈਆਂ ਜਾ ਰਹੀਆਂ ਹਨ। ਕੁਝ ਪ੍ਰਦਰਸ਼ਨਕਾਰੀ ਸਰਹੱਦ 'ਤੇ ਫੌਜੀਆਂ 'ਤੇ ਅੱਗ ਲੱਗੇ ਟਾਇਰ ਸੁੱਟ ਰਹੇ ਹਨ ਤੇ ਪੱਥਰ ਵੀ ਸੁੱਟ ਰਹੇ ਹਨ।


Related News