ਅਮਰੀਕੀ ਅਭਿਨੇਤਾ ਵਿਲੀਅਮ ਰੇਨੋਲਡਜ਼ ਦੀ ਮੌਤ
Friday, Sep 02, 2022 - 05:25 PM (IST)
ਨਿਊਯਾਰਕ (ਰਾਜ ਗੋਗਨਾ) ਅਮਰੀਕਾ ਅਭਿਨੇਤਾ ਵਿਲੀਅਮ ਰੇਨੋਲਡਜ਼ ਦੀ ਬੀਤੇ ਦਿਨ ਮੌਤ ਹੋ ਗਈ। ਅਭਿਨੇਤਾ ਵਿਲੀਅਮ ਰੇਨੋਲਡਜ਼, ਐਫਬੀਆਈ 'ਤੇ ਆਪਣੇ ਕੰਮ ਲਈ ਸਭ ਤੋਂ ਮਸ਼ਹੂਰ ਅਭਿਨੇਤਾ ਸੀ। ਉਹ 90 ਸਾਲ ਦਾ ਸੀ। ਰੇਨੋਲਡਜ਼ ਦੇ ਬੇਟੇ, ਏਰਿਕ ਨੇ ਆਪਣੇ ਪਿਤਾ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ। ਉਸ ਨੇ ਦੱਸਿਆ ਕਿ ਉਹਨਾਂ ਦੀ ਮੌਤ ਗੈਰ-ਕੋਵਿਡ ਨਿਮੋਨੀਆ ਦੀਆਂ ਪੇਚੀਦਗੀਆਂ ਦੇ ਕਾਰਨ ਹੋਈ।
ਪੜ੍ਹੋ ਇਹ ਅਹਿਮ ਖ਼ਬਰ- ਪ੍ਰਭਾਵਸ਼ਾਲੀ ਰਿਪਬਲਿਕਨ ਨੇਤਾ ਨੇ ਲਗਾਇਆ ਦੋਸ਼, ਬਾਈਡੇਨ ਪ੍ਰਸ਼ਾਸਨ ਆਰਥਿਕ ਪੱਧਰ 'ਤੇ ਰਿਹਾ ਅਸਫਲ
ਇੱਕ ਅਭਿਨੇਤਾ ਵਜੋਂ ਆਪਣੇ ਕੰਮ ਦੇ ਨਾਲ ਰੇਨੋਲਡਜ਼ ਨੇ ਕੋਰੀਆਈ ਯੁੱਧ ਦੌਰਾਨ ਜਾਪਾਨ ਦੀ ਫੌਜ ਵਿੱਚ ਵੀ ਸੇਵਾ ਨਿਭਾਈ ਸੀ। ਇੱਕ ਅਭਿਨੇਤਾ ਦੇ ਤੌਰ 'ਤੇ ਰੇਨੋਲਡਜ਼ ਨੇ ਸੰਨ 1951 ਵਿੱਚ ਕੰਮ ਸ਼ੁਰੂ ਕੀਤਾ ਸੀ। ਆਪਣੇ ਪੂਰੇ ਕਰੀਅਰ ਦੌਰਾਨ, ਰੇਨੋਲਡਜ਼ ਫਿਲਮ ਅਤੇ ਟੈਲੀਵਿਜ਼ਨ ਦੋਵਾਂ ਵਿੱਚ ਕੰਮ ਕਰਦਾ ਸੀ। ਸੰਨ 1960 ਵਿੱਚ ਉਸਨੇ ਟਵਾਈਲਾਈਟ ਜ਼ੋਨ ਦੇ ਸੀਜ਼ਨੋਨ ਐਪੀਸੋਡ "ਦਿ ਪਰਪਲ ਟੈਸਟਾਮੈਂਟ" ਵਿੱਚ ਦੂਜੇ ਵਿਸ਼ਵ ਯੁੱਧ ਦੇ ਅਧਿਕਾਰੀ ਲੈਫਟੀਨੈਂਟ ਫਿਟਜ਼ਗੇਰਾਲਡ ਦੀ ਭੂਮਿਕਾ ਨਿਭਾਈ ਸੀ। ਡਰਾਮਾ ਐਫਬੀਆਈ ਵਿੱਚ ਉਸ ਨੇ ਇੰਸਪੈਕਟਰ ਦੀ ਭੂਮਿਕਾ ਨਿਭਾਈ ਸੀ।ਰੇਨੋਲਡਸ ਦਾ ਜਨਮ ਵਿਲੀਅਮ ਡੀ ਕਲਰਕ ਰੇਗਨਲਡਸ ਵਿੱਚ 9 ਦਸੰਬਰ, 1931 ਨੂੰ ਹੋਇਆ ਸੀ। ਡਿਗਨਿਟੀ ਮੈਮੋਰੀਅਲ ਦੀ ਵੈੱਬਸਾਈਟ 'ਤੇ ਇੱਕ ਸ਼ਰਧਾਂਜਲੀ ਸਮਾਰੋਹ ਸ਼ਨੀਵਾਰ,10 ਸਤੰਬਰ ਨੂੰ ਮਿਲਰ ਜੋਨਸ ਮੇਨੀਫੀ ਮੈਮੋਰੀਅਲ ਪਾਰਕ ਅਤੇ ਮੇਨੀਫੀ, ਕੈਲੀਫੋਰਨੀਆ ਵਿੱਚ ਹੋਵੇਗਾ।