ਸਟੱਡੀ ਵੀਜ਼ਾ ''ਤੇ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ

07/07/2019 4:56:25 PM

ਓਂਟਾਰੀਓ (ਏਜੰਸੀ)- ਵਿਦੇਸ਼ਾਂ ਵਿਚ ਆਪਣੇ ਕਰੀਅਰ ਬਣਾਉਣ ਗਏ ਪੰਜਾਬੀ ਨੌਜਵਾਨਾਂ ਦੀਆਂ ਮੌਤ ਦੀਆਂ ਖਬਰਾਂ ਵਿਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਬੀਤੇ ਕੁਝ ਦਿਨਾਂ ਤੋਂ ਪੰਜਾਬੀ ਨੌਜਵਾਨਾਂ ਦੀ ਮੌਤ ਦੀਆਂ ਖਬਰਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਕੋਈ ਨੌਜਵਾਨ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਕਿਸੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਇਕ ਨੌਜਵਾਨ ਆਪਣੀ ਜ਼ਿੰਦਗੀ ਗੁਆ ਬੈਠਾ, ਜਿਸ ਦੀ ਮੌਤ ਸਮੁੰਦਰ ਵਿਚ ਡੁੱਬਣ ਕਾਰਨ ਹੋਈ ਹੈ।

ਇਹ ਨੌਜਵਾਨ ਸਮੁੰਦਰ ਕੰਢੇ ਬੀਚ 'ਤੇ ਨਹਾਉਣ ਲਈ ਗਿਆ ਸੀ, ਜਿਥੋਂ ਇਹ ਨੌਜਵਾਨ ਡੂੰਘੇ ਪਾਣੀ ਵਿਚ ਚਲਾ ਗਿਆ, ਜਿਥੇ ਡੁੱਬਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਪੰਜਾਬ ਦੇ ਲੁਧਿਆਣਾ ਜ਼ਿਲੇ ਨਾਲ ਸਬੰਧਿਤ ਸੀ, ਜਿਸ ਦੀ ਪਛਾਣ ਰਵਿੰਦਰ ਚੌਧਰੀ ਵਜੋਂ ਹੋਈ ਹੈ। ਇਹ ਨੌਜਵਾਨ ਸਟੂਡੈਂਟ ਵੀਜ਼ੇ 'ਤੇ ਕੈਨੇਡਾ ਗਿਆ ਸੀ। ਰਵਿੰਦਰ ਬ੍ਰਿਟਿਸ਼ ਕੋਲੰਬੀਆ 'ਚ ਕਾਲਜ ਆਫ ਨਿਊ ਕੈਲੋਡੋਨੀਆਂ 'ਚ ਪੜ੍ਹਦਾ ਸੀ। ਰਵਿੰਦਰ ਨੂੰ ਵਿਦੇਸ਼ ਗਏ ਨੂੰ ਅਜੇ 11 ਮਹੀਨੇ ਹੀ ਬੀਤੇ ਸਨ ਕਿ ਉਸ ਦੇ ਘਰ ਵਾਲਿਆਂ ਨੂੰ ਆਪਣੇ ਪੁੱਤਰ ਦੀ ਮੌਤ ਦੀ ਖਬਰ ਸੁਣਨ ਨੂੰ ਮਿਲੀ।

ਮਿਲੀ ਜਾਣਕਾਰੀ ਅਨੁਸਾਰ ਰਵਿੰਦਰ ਚੌਧਰੀ ਆਪਣੇ ਦੋਸਤਾਂ ਨਾਲ ਬੀਚ 'ਤੇ ਗਿਆ ਸੀ ਅਤੇ ਜ਼ਿਆਦਾ ਡੂੰਘੇ ਪਾਣੀ 'ਚ ਚਲੇ ਜਾਣ ਕਾਰਨ ਉਹ ਡੁੱਬ ਗਿਆ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਣਯੋਗ ਹੈ ਕਿ ਬੀਤੇ ਹਫਤੇ ਪਹਿਲਾਂ ਹੀ 1 ਜੁਲਾਈ ਵਾਲੇ ਦਿਨ ਯਾਨੀ ਕਿ ਕੈਨੇਡਾ ਡੇਅ ਵਾਲੇ ਦਿਨ ਸਮੁੰਦਰ ਕੰਢੇ ਕੈਨੇਡਾ ਡੇਅ ਦਾ ਜਸ਼ਨ ਮਨਾਉਣ ਗਏ ਮੋਹਾਲੀ ਦੇ ਨੌਜਵਾਨ ਦੀ ਮੌਤ ਹੋ ਗਈ ਸੀ। ਇਹ ਨੌਜਵਾਨ ਕੋਈ ਹੋਰ ਨਹੀਂ ਸਗੋਂ ਪ੍ਰਿੰਸ ਨਰੂਲਾ ਦਾ ਭਰਾ ਸੀ, ਜਿਸ ਦੀ ਮੌਤ ਦੀ ਖਬਰ ਨੇ ਮੋਹਾਲੀ ਵੱਸਦੇ ਉਸ ਦੇ ਪਰਿਵਾਰ ਨੂੰ ਸਦਮੇ ਵਿਚ ਲਿਆ ਦਿੱਤਾ। 
 


Sunny Mehra

Content Editor

Related News