ਬੰਗਲਾਦੇਸ਼ ''ਚ ਭਿਆਨਕ ਮੀਂਹ ਕਾਰਨ ਰੋਹਿੰਗਿਆ ਕੈਂਪਾਂ ਦੀਆਂ 5000 ਝੁੱਗੀਆਂ ਤਬਾਹ

Sunday, Jul 14, 2019 - 09:21 PM (IST)

ਬੰਗਲਾਦੇਸ਼ ''ਚ ਭਿਆਨਕ ਮੀਂਹ ਕਾਰਨ ਰੋਹਿੰਗਿਆ ਕੈਂਪਾਂ ਦੀਆਂ 5000 ਝੁੱਗੀਆਂ ਤਬਾਹ

ਬਾਲੁਖਾਲੀ— ਦੱਖਣ-ਪੂਰਬੀ ਬੰਗਲਾਦੇਸ਼ ਸਥਿਤ ਰੋਹਿੰਗਿਆ ਸ਼ਰਣਾਰਥੀ ਕੈਂਪਾਂ 'ਚ ਅਪ੍ਰੈਲ ਤੋਂ ਹੋ ਰਹੀ ਮਾਨਸੂਨੀ ਵਰਖਾ ਕਾਰਨ ਹਜ਼ਾਰਾਂ ਅਸਥਾਈ ਪਨਾਹਗਾਹਾਂ ਨਸ਼ਟ ਹੋ ਗਈਆਂ ਹਨ, ਜਿਸ 'ਚ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਐਤਵਾਰ ਨੂੰ ਦਿੱਤੀ ਹੈ।

ਬੰਗਲਾਦੇਸ਼ ਦੇ ਮੌਸਮ ਵਿਭਾਗ ਨੇ ਕਿਹਾ ਕਿ ਕਾਕਸ ਬਜ਼ਾਰ ਜ਼ਿਲੇ 'ਚ ਦੋ ਜੁਲਾਈ ਤੋਂ ਘੱਟ ਤੋਂ ਘੱਟ 58.5 ਸੈਂਟੀਮੀਟਰ ਵਰਖਾ ਹੋਈ ਹੈ। ਮਿਆਂਮਾਰ 'ਚ ਫੌਜੀ ਕਾਰਵਾਈ ਤੋਂ ਬਾਅਦ ਇਥੇ ਭੱਜ ਕੇ ਆਏ 10 ਲੱਖ ਰੋਹਿੰਗਿਆ ਮੁਸਲਿਮ ਇਸ ਜ਼ਿਲੇ 'ਚ ਰਹਿੰਦੇ ਹਨ। ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਦੀ ਇਕ ਬੁਲਾਰਨ ਨੇ ਕਿਹਾ ਕਿ ਭਾਰੀ ਮੀਂਹ ਨਾਲ ਸ਼ਰਣਾਰਥੀ ਕੈਂਪਾਂ 'ਚ ਮਿੱਟੀ ਧਸਣ ਨਾਲ ਤਿਰਪਾਲ ਤੇ ਬਾਂਸ ਨਾਲ ਬਣੀਆਂ 4,889 ਅਸਥਾਈ ਝੁੱਗੀਆਂ ਨਸ਼ਟ ਹੋ ਗਈਆਂ ਹਨ। ਸੰਯੁਕਤ ਰਾਸ਼ਟਰ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਪ੍ਰੈਲ ਤੋਂ ਇਨ੍ਹਾਂ ਕੈਂਪਾਂ 'ਚ 200 ਤੋਂ ਜ਼ਿਆਦਾ ਵਾਰ ਲੈਂਡਸਲਾਈਡ ਹੋਇਆ ਹੈ, ਜਿਨ੍ਹਾਂ ਦਾ ਨਿਰਮਾਣ ਮਿਆਂਮਾਰ ਨਾਲ ਲੱਗਦੀ ਸਰਹੱਦ ਦੇ ਕੋਲ ਹੋਇਆ ਹੈ। ਭਿਆਨਕ ਮੀਂਹ ਨਾਲ ਸਬੰਧਿਤ ਘਟਨਾਵਾਂ 'ਚ ਘੱਟ ਤੋਂ ਘੱਟ 10 ਵਿਅਕਤੀਆਂ ਦੀ ਮੌਤ ਹੋਈ ਹੈ। ਪਿਛਲੇ ਹਫਤੇ ਵੀ ਭਾਰੀ ਮੀਂਹ ਦੇ ਚੱਲਦੇ ਦੋ ਰੋਹਿੰਗਿਆ ਦੀ ਮੌਤ ਹੋ ਗਈ ਸੀ ਤੇ 6000 ਰੋਹਿੰਗਿਆ ਕੋਲੋਂ ਪਨਾਹਗਾਹ ਖੁੱਸ ਗਈ।


author

Baljit Singh

Content Editor

Related News