ਲਾਹੌਰ ’ਚ ਜਾਨਲੇਵਾ ਧੁੰਦ ; ਇਕ ਕਰੋੜ ਤੋਂ ਵੱਧ ਲੋਕਾਂ ਨੂੰ ਗੰਭੀਰ ਖਤਰਾ

Saturday, Nov 23, 2019 - 07:58 AM (IST)

ਲਾਹੌਰ ’ਚ ਜਾਨਲੇਵਾ ਧੁੰਦ ; ਇਕ ਕਰੋੜ ਤੋਂ ਵੱਧ ਲੋਕਾਂ ਨੂੰ ਗੰਭੀਰ ਖਤਰਾ

ਲਾਹੌਰ/ਅੰਮ੍ਰਿਤਸਰ, (ਯੂ. ਐੱਨ.ਆਈ., ਕੱਕੜ)– ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਅਤੇ ਇਕ ਕਰੋੜ ਤੋਂ ਵੱਧ ਦੀ ਆਬਾਦੀ ਵਾਲੇ ਸ਼ਹਿਰ ਲਾਹੌਰ ਨੂੰ ਇਨ੍ਹੀਂ ਦਿਨੀਂ ਜਾਨਲੇਵਾ ਧੁੰਦ ਦੇ ਨਾਲ-ਨਾਲ ਹਵਾ ਦੇ ਗੰਭੀਰ ਪ੍ਰਦੂਸ਼ਣ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਅਤੇ ਹਵਾ ਦੇ ਖਤਰਨਾਕ ਪੱਧਰ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਰੱਖਿਆ ਹੈ। ਮਨੁੱਖੀ ਅਧਿਕਾਰਾਂ ਬਾਰੇ ਗੈਰ-ਸਰਕਾਰੀ ਜਥੇਬੰਦੀ ਅਮਨੈਸਿਟੀ ਇੰਟਰਨੈਸ਼ਨਲ ਨੇ ਸਰਕਾਰ ਨੂੰ ਇਸ ਮਾਮਲੇ ਵਿਚ ਫੌਰੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਜਥੇਬੰਦੀ ਨੇ ਸ਼ਹਿਰ ਵਿਚ ਖਤਰਨਾਕ ਧੁੰਦ ਕਾਰਣ ਪੂਰੀ ਆਬਾਦੀ ਲਈ ਫੌਰੀ ਕਾਰਵਾਈ ਕਰਨ ਅਤੇ ਲੋਕਾਂ ਦੀ ਰਾਖੀ ਵਿਚ ਆਪਣੇ ਸਮਰਥਕਾਂ ਨੂੰ ਮੁਹਿੰਮ ਵਿਚ ਲਾਮਬੰਦ ਹੋਣ ਲਈ ਕਿਹਾ ਹੈ।

PunjabKesari

ਸਕੂਲ ਬੰਦ, ਲੋਕਾਂ ਨੂੰ ਸਾਹ ਲੈਣ ’ਚ ਔਖ

ਇਹ ਕਾਰਵਾਈ ਇਸ ਗੱਲ ’ਤੇ ਚਿੰਤਾ ਪ੍ਰਗਟ ਕਰਦੀ ਹੈ ਕਿ ਇਕ ਕਰੋੜ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਦੇ ਹਰ ਵਿਅਕਤੀ ਦੀ ਸਿਹਤ ’ਤੇ ਖਰਾਬ ਹਵਾ ਕਿਵੇਂ ਖਤਰਨਾਕ ਪ੍ਰਭਾਵ ਪੈਦਾ ਕਰਦੀ ਹੈ। ਅਮਨੈਸਿਟੀ ਮੁਤਾਬਕ, ‘‘ਪਾਕਿਸਤਾਨ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਪੰਜਾਬ ਵਿਚ ਹਵਾ ਇੰਨੀ ਜ਼ਹਿਰੀਲੀ ਹੈ ਕਿ ਲੋਕਾਂ ਦੀ ਸਿਹਤ ਅਤੇ ਜ਼ਿੰਦਗੀ ਗੰਭੀਰ ਖਤਰੇ ਵਿਚ ਹੈ। ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਸਾਹ ਲੈਣ ਵਿਚ ਔਖ ਹੋ ਰਹੀ ਹੈ।’’ ਅਖਬਾਰ ਦਿ ਨਿਊਜ਼ ਮੁਤਾਬਕ ਲਾਹੌਰ, ਫੈਸਲਾਬਾਦ ਅਤੇ ਗੁਜਰਾਂਵਾਲਾ ਵਿਚ ਏਅਰ ਕੁਆਲਿਟੀ ਇੰਡੈਕਸ (ਏ. ਕਿਉ. ਆਈ.) 556 ਤੱਕ ਪੁੱਜ ਗਿਆ ਹੈ, ਜੋ ਖਤਰਨਾਕ ਪੱਧਰ ਦੀ ਲਕੀਰ ਤੋਂ ਕਿਤੇ ਜ਼ਿਆਦਾ ਹੈ। ਇਹ ਪੱਧਰ 300 ਤੋਂ ਸ਼ੁਰੂ ਹੁੰਦਾ ਹੈ। 21 ਨਵੰਬਰ ਦੁਪਹਿਰ 12 ਵਜੇ ਇਹ 598 ਹੋ ਗਿਆ ਸੀ।

 

 


Related News