ਟੋਰਾਂਟੋ 'ਚ ਟੀਵੀ ਸ਼ੋਅ ਦੇ ਹੋਸਟ ਗਗਨਦੀਪ ਸਿੰਘ 'ਤੇ ਜਾਨਲੇਵਾ ਹਮਲਾ, ਹਾਲਤ ਗੰਭੀਰ

Saturday, Aug 06, 2022 - 10:53 AM (IST)

ਟੋਰਾਂਟੋ 'ਚ ਟੀਵੀ ਸ਼ੋਅ ਦੇ ਹੋਸਟ ਗਗਨਦੀਪ ਸਿੰਘ 'ਤੇ ਜਾਨਲੇਵਾ ਹਮਲਾ, ਹਾਲਤ ਗੰਭੀਰ

ਟੋਰਾਂਟੋ (ਬਿਊਰੋ)- ਵੀਰਵਾਰ ਸਵੇਰੇ ਟੋਰਾਂਟੋ ਸਥਿਤ ਟੀਵੀ ਸ਼ੋਅ ਦੇ ਹੋਸਟ ਗਗਨਦੀਪ ਸਿੰਘ 'ਤੇ ਉਨ੍ਹਾਂ ਦੇ ਡਰਾਈਵਵੇਅ ਵਿੱਚ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਗਗਨਦੀਪ ਸਿੰਘ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਗਗਨਦੀਪ ਦੇ ਪਿਤਾ ਮੁਤਾਬਕ ਨਕਾਬਪੋਸ਼ 3 ਵਿਅਕਤੀਆਂ ਨੇ ਉਨ੍ਹਾਂ ਦੇ ਪੁੱਤਰ 'ਤੇ ਹਮਲਾ ਕੀਤਾ ਸੀ। ਸਿੰਘ ਇਸ ਸਮੇਂ ਟੋਰਾਂਟੋ ਦੇ ਸਨੀਬਰੂਕ ਹਸਪਤਾਲ ਵਿੱਚ ਦਾਖ਼ਲ ਹਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਇਕ ਘਰ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜ੍ਹੇ 3 ਬੱਚਿਆਂ ਸਮੇਤ 10 ਲੋਕ

ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ ਅਤੇ ਉਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਲਹੂ-ਲੁਹਾਨ ਸੜਕ 'ਤੇ ਪਏ ਹੋਏ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਬਲਾਚੌਰ ਦੇ ਨੌਜਵਾਨ ਲਖਵੀਰ ਸਿੰਘ ਬੈਂਸ ਦਾ ਕੈਨੇਡਾ 'ਚ ਕਤਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News