ਕੈਨੇਡਾ 'ਚ ਪੱਕੇ ਹੋਣ ਦਾ ਜਸ਼ਨ ਮਨਾਉਣ ਦੌਰਾਨ ਝੀਲ 'ਚ ਡੁੱਬੇ ਪੰਜਾਬੀ ਗੱਭਰੂ ਦੀ ਲਾਸ਼ ਬਰਾਮਦ

Wednesday, Aug 09, 2023 - 06:31 PM (IST)

ਕੈਨੇਡਾ 'ਚ ਪੱਕੇ ਹੋਣ ਦਾ ਜਸ਼ਨ ਮਨਾਉਣ ਦੌਰਾਨ ਝੀਲ 'ਚ ਡੁੱਬੇ ਪੰਜਾਬੀ ਗੱਭਰੂ ਦੀ ਲਾਸ਼ ਬਰਾਮਦ

ਓਨਟਾਰੀਓ (ਰਾਜ ਗੋਗਨਾ)- ਓਨਟਾਰੀਓ ਕੈਨੇਡਾ ਦੇ ਟਾਊਨ ਪੋਰਟ ਪੈਰੀ ਵਿਖੇ ਬੀਤੇ ਦਿਨੀਂ ਪਾਣੀ 'ਚ ਡੁੱਬ ਜਾਣ ਕਾਰਨ ਮਾਰੇ ਗਏ ਇਕ ਅੰਤਰਰਾਸ਼ਟਰੀ ਪੰਜਾਬੀ ਵਿਦਿਆਰਥੀ ਅਕਾਸ਼ਦੀਪ ਸਿੰਘ (ਉਮਰ 27 ਸਾਲ) ਦੀ ਲਾਸ਼ ਪੁਲਸ ਵੱਲੋਂ ਬਰਾਮਦ ਕਰ ਲਈ ਗਈ ਹੈ। ਦੱਸਣਯੋਗ ਹੈ ਕਿ ਹਾਲੇ ਕੁੱਝ ਦਿਨ ਪਹਿਲਾਂ ਹੀ ਅਕਾਸ਼ਦੀਪ ਸਿੰਘ ਕੈਨੇਡਾ ਵਿੱਚ ਪੱਕਾ ਹੋਇਆ ਸੀ ਅਤੇ ਪੱਕੇ ਹੋਣ ਦਾ ਜਸ਼ਨ ਮਨਾਉਣ ਲਈ ਉਹ ਆਪਣੇ ਦੋਸਤਾਂ ਦੇ ਨਾਲ ਝੀਲ ਵਿਖੇ ਗਿਆ ਸੀ।

ਇਹ ਵੀ ਪੜ੍ਹੋ: ਕੈਨੇਡਾ ਜਾਣ ਦੀ ਤਿਆਰੀ ਖਿੱਚੀ ਬੈਠੇ ਪੰਜਾਬੀਆਂ ਨੂੰ ਵੱਡਾ ਝਟਕਾ, ਇਕ ਫ਼ੈਸਲੇ ਨਾਲ ਵਧੀਆਂ ਮੁਸ਼ਕਲਾਂ

ਪੁਲਸ ਇਸ ਸਾਰੇ ਘਟਨਾਕ੍ਰਮ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਵੱਖ-ਵੱਖ ਕਾਰਨਾਂ ਕਰਕੇ ਕੈਨੇਡਾ ਵਿੱਚ ਵਿਦਿਆਰਥੀਆਂ ਦੀਆਂ ਮੌਤਾਂ ਦਾ ਸਿਲਸਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਮ੍ਰਿਤਕ ਦਾ ਪਿਛੋਕੜ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਦਸੂਹਾ ਦੇ ਨੇੜੇ ਦਾ ਪਿੰਡ ਦੱਸਿਆ ਜਾਂਦਾ ਹੈ।

 

ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਨੌਜਵਾਨ ਉਪਰੋਂ ਲੰਘੀਆਂ 14 ਕਾਰਾਂ, ਮਾਂ ਨਾਲ ਮੋਬਾਇਲ 'ਤੇ ਗੱਲ ਕਰਦਿਆਂ ਵਾਪਰਿਆ ਭਾਣਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

cherry

Content Editor

Related News