ਭਾਰਤ ਦੀ ਸਟ੍ਰਾਈਕ ਤੋਂ ਡਰ ਕੇ ਕਰਾਚੀ ਛੱਡ ਕੇ ਭੱਜਿਆ ਦਾਉਦ ਇਬ੍ਰਾਹਿਮ!

Friday, May 09, 2025 - 10:47 PM (IST)

ਭਾਰਤ ਦੀ ਸਟ੍ਰਾਈਕ ਤੋਂ ਡਰ ਕੇ ਕਰਾਚੀ ਛੱਡ ਕੇ ਭੱਜਿਆ ਦਾਉਦ ਇਬ੍ਰਾਹਿਮ!

ਕਰਾਚੀ- ਭਾਰਤ ਅਤੇ ਪਾਕਿਸਤਾਨ ਵਿਚਾਲੇ ਤਨਾਅ ਹੁਣ ਵੱਧਦਾ ਜਾ ਰਿਹਾ ਹੈ। ਭਾਰਤ ਦੀ ਸਟ੍ਰਾਈਕ ਤੋਂ ਡਰ ਕੇ ਦਾਉਦ ਇਬ੍ਰਾਹਿਮ ਕਰਾਚੀ ਛੱਡ ਕੇ ਭੱਜ ਗਿਆ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ.ਐਸ.ਆਈ.ਨੇ ਦਾਉਦ ਇਬ੍ਰਾਹਿਮ ਅਤੇ ਉਸ ਦੇ ਪਰਿਵਾਰ ਨੂੰ ਕਰਾਚੀ ਤੋਂ ਹਟਾ ਕੇ ਪਾਕਿਸਤਾਨ ਦੇ ਕਿਸੇ ਹੋਰ ਸੁਰੱਖਿਅਤ ਸਥਾਨ ’ਤੇ ਭੇਜ ਦਿੱਤਾ ਹੈ। ਇਹ ਕਦਮ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਧਦੇ ਤਨਾਅ ਨੂੰ ਦੇਖਦੇ ਹੋਏ ਚੁੱਕਿਆ ਗਿਆ ਹੈ।

ਦਾਉਦ 2001 ਤੋਂ ਕਰਾਚੀ ’ਚ ਰਹਿ ਰਿਹਾ ਸੀ। ਕਿਉਂਕਿ ਭਾਰਤੀ ਫੌਜ ਲਗਾਤਾਰ ਅੱਤਵਾਦੀ ਠਿਕਾਣਿਆਂ ’ਤੇ ਹਮਲੇ ਕਰ ਰਹੀ ਹੈ, ਇਸ ਲਈ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਜੇਕਰ ਦਾਉਦ ਉੱਥੇ ਰਿਹਾ ਤਾਂ ਉਹ ਵੀ ਨਿਸ਼ਾਨਾ ਬਣ ਸਕਦਾ ਹੈ। ਦਾਉਦ ਇਬ੍ਰਾਹਿਮ 1986 ’ਚ ਭਾਰਤ ’ਚੋਂ ਭੱਜ ਕੇ ਦੁਬਈ ਚਲਾ ਗਿਆ ਸੀ। ਉੱਥੇ ਉਸ ਨੇ ‘ਵਾਈਟ ਹਾਊਸ’ ਨਾਂ ਦਾ ਇਕ ਬੰਗਲਾ ਖਰੀਦਿਆ ਅਤੇ ਉੱਥੋਂ ਹੀ ਆਪਣੇ ਅਧਿਕਾਰਕ ਗਿਰੋਹ ਦਾ ਸੰਚਾਲਨ ਕਰਦਾ ਰਿਹਾ। ਮੁੰਬਈ ’ਚ 12 ਮਾਰਚ, 1993 ਨੂੰ ਹੋਏ ਬੰਬ ਧਮਾਕਿਆਂ ਦੀ ਯੋਜਨਾ ਵੀ ਇਸੇ ਬੰਗਲੇ ’ਚ ਬਣਾਈ ਗਈ ਸੀ।


author

Hardeep Kumar

Content Editor

Related News