ਬ੍ਰਿਟਿਸ਼ MP ਡੇਵਿਡ ਐਮੇਸ 'ਤੇ ਕਾਤਲਾਨਾ ਹਮਲਾ, ਹੋਈ ਮੌਤ
Friday, Oct 15, 2021 - 07:51 PM (IST)
ਲੰਡਨ-ਬ੍ਰਿਟੇਨ 'ਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਕੰਜ਼ਰਵੇਟਿਵ ਪਾਰਟੀ ਦੇ ਇਕ ਸੰਸਦ ਮੈਂਬਰ ਡੇਵਿਡ ਐਮੇਸ 'ਤੇ ਕਾਤਲਾਨਾ ਹਮਲਾ ਕੀਤਾ ਗਿਆ ਜਿਸ ਦੌਰਾਨ ਉਹ ਗੰਭੀਰ ਤੌਰ 'ਤੇ ਜ਼ਖਮੀ ਹੋਏ ਗਏ ਸਨ। 69 ਸਾਲਾ ਦੇ ਸੰਸਦ ਮੈਂਬਰ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਸ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਹੋਏ ਹਸਪਤਾਲ 'ਚ ਦਾਖਲ
ਪੁਲਸ ਨੇ 25 ਸਾਲਾ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਲੀ-ਆਨ-ਸੀ 'ਚ ਸ਼ੁੱਕਰਵਾਰ ਦੁਪਹਿਰ ਚਾਕੂ ਨਾਲ ਹਮਲਾ ਕੀਤੇ ਜਾਣ ਦੇ ਸੰਬੰਧ 'ਚ ਸੂਚਨਾ ਮਿਲੀ ਸੀ। ਉਨ੍ਹਾਂ ਨੇ ਕਿਹਾ ਕਿ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਚਾਕੂ ਬਰਾਮਦ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਅਸੀਂ ਇਸ ਮਾਮਲੇ 'ਚ ਹੁਣ ਤੱਕ ਕਿਸੇ ਹੋਰ ਦੀ ਤਲਾਸ਼ੀ ਨਹੀਂ ਲਈ ਹੈ ਅਤੇ ਸਾਡਾ ਮੰਨਣਾ ਹੈ ਕਿ ਜਨਤਾ ਲਈ ਖਤਰੇ ਦੀ ਕੋਈ ਗੱਲ ਨਹੀਂ ਹੈ। ਬਾਅਦ 'ਚ ਪੁਲਸ ਨੇ ਕਿਹਾ ਕਿ ਹਮਲੇ ਦੀ ਘਟਨਾ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਹਾਲਾਂਕਿ ਮ੍ਰਿਤਕ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : BSF ਮਾਮਲੇ ’ਤੇ ਬੋਲੇ ਪਰਗਟ ਸਿੰਘ, BJP ਪਲਾਨ ਬਣਾਉਂਦੀ, ਕੈਪਟਨ ਲਾਗੂ ਤੇ ਅਕਾਲੀ ਦਲ ਕਰਦੈ ਹਮਾਇਤ (ਵੀਡੀਓ)
ਪੁਲਸ ਨੇ ਕਿਹਾ ਕਿ ਦੋਸ਼ੀ ਨੂੰ ਕਤਲ ਦੇ ਸ਼ੱਕ 'ਚ ਗ੍ਰਿਫਤਾਰ ਕੀਤਾ ਗਿਆ ਹੈ। ਇਕ ਖਬਰ ਮੁਤਾਬਕ ਕੰਜ਼ਰਵੇਟਿਵ ਸੰਸਦ ਮੈਂਬਰ ਡੇਵਿਡ ਐਮੇਸ 'ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦ ਉਹ ਲੀ-ਆਨ-ਸੀ ਸ਼ਹਿਰ ਸਥਿਤ ਬੇਲਫੇਅਰਸ ਮੈਥਡਿਸਟ ਚਰਚ 'ਚ ਆਪਣੇ ਸਹਿਯੋਗੀਆਂ ਨਾਲ ਬੈਠਕ ਕਰ ਰਹੇ ਸਨ। ਐਮੇਸ ਦੇ ਲੰਡਨ ਦਫਤਰ ਨੇ ਪੁਲਸ ਅਤੇ ਐਂਬੂਲੈਂਸ ਦੀ ਪੁਸ਼ਟੀ ਕੀਤੀ ਪਰ ਕੋਈ ਹੋਰ ਵੇਰਵਾ ਸਾਂਝਾ ਨਹੀਂ ਕੀਤਾ। ਰਿਪੋਰਟ ਮੁਤਾਬਕ, ਘਟਨਾ ਵਾਲੀ ਥਾਂ ਕੋਲ ਕਈ ਐਂਬੂਲੈਂਸ ਦੇਖੀਆਂ ਗਈਆਂ ਅਤੇ ਚਰਚ ਨੇੜੇ ਹੀ ਇਕ ਏਅਰ ਐਂਬੂਲੈਂਸ ਨੂੰ ਤਿਆਰ ਰੱਖਿਆ ਗਿਆ। ਇਕ ਸਥਾਨਕ ਕੌਂਸਲਰ ਜੌਨ ਲਾਂਬ ਨੇ ਕਿਹਾ ਕਿ ਹਮਲੇ ਦੇ ਦੋ ਘੰਟੇ ਬਾਅਦ ਤੱਕ ਐਮੇਸ ਨੂੰ ਹਸਪਤਾਲ ਨਹੀਂ ਲਿਜਾਇਆ ਜਾ ਸਕਿਆ।
ਇਹ ਵੀ ਪੜ੍ਹੋ : ਰੂਸ 'ਚ ਇਕ ਦਿਨ 'ਚ ਕੋਰੋਨਾ ਦੇ 32 ਹਜ਼ਾਰ ਤੋਂ ਵਧ ਮਾਮਲੇ ਆਏ ਸਾਹਮਣੇ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।