ਗਿਲਗਿਤ ਬਾਲਟਿਸਤਾਨ ''ਚ ਫਿਰ ਸ਼ੁਰੂ ਹੋ ਸਕਦੈ ਬੰਨ੍ਹ ਦਾ ਨਿਰਮਾਣ ਕਾਰਜ

04/26/2020 11:06:41 PM

ਗਲਾਸਗੋ (ਏ.ਐਨ.ਆਈ.)- ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) ਦੇ ਇਕ ਕਾਰਕੁੰਨ ਨੇ ਕੋਵਿਡ-19 ਦੀ ਸਥਿਤੀ ਦਾ ਫਾਇਦਾ ਚੁੱਕਣ ਅਤੇ ਗਿਲਗਿਤ ਬਾਲਟਿਸਤਾਨ ਦੇ ਡਾਇਮਰ ਭਾਸਾ ਬੰਨ੍ਹ ਵਿਚ ਨਿਰਮਾਣ ਕਾਰਜ ਫਿਰ ਤੋਂ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਨੂੰ ਲਤਾੜਿਆ ਹੈ। ਅਮਜਦ ਅਯੂਬ ਮਿਰਜ਼ਾ ਪੀ.ਓ.ਕੇ ਦੇ ਇਕ ਵਰਕਰ ਹਨ। ਇਸ ਦੇ ਨਾਲ ਹੀ ਉਹ ਗਲਾਸਗੋ ਵਿਚ ਇਕ ਲੇਖਕ ਵੀ ਹੈ। ਉਨ੍ਹਾਂ ਨੇ ਇਸਲਾਮਾਬਾਦ ਵਲੋਂ ਮੁੱਖ ਬੰਨ੍ਹ ਅਤੇ ਸਬੰਧਤ ਢਾਂਚਿਆਂ ਲਈ ਕਾਨਟ੍ਰੈਕਟ ਦੀ ਸਮੀਖਿਆ ਲਈ ਇਕ ਮੀਟਿੰਗ ਆਯੋਜਿਤ ਕਰਨ ਤੋਂ ਬਾਅਦ ਚਿੰਤਾ ਜਤਾਈ ਹੈ, ਜੋ ਅਗਲੇ ਕੁਝ ਹਫਤਿਆਂ 'ਚ ਸ਼ੁਰੂ ਹੋਣ ਵਾਲੀ ਹੈ।

ਉਨ੍ਹਾਂ ਨੇ ਕਿਹਾ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਪਾਕਿਸਤਾਨ ਨੇ ਗਿਲਗਿਤ ਬਾਲਟਿਸਤਾਨ ਦੇ ਲੋਕਾਂ ਦੇ ਖਿਲਾਫ ਆਪਣੇ ਕਥਾਨਕ ਨੂੰ ਤੇਜ਼ ਕਰ ਦਿੱਤਾ ਹੈ। ਹੁਣ ਇਮਰਾਨ ਖਾਨ ਸਰਕਾਰ ਭਾਸਾ ਬੰਨ੍ਹ 'ਤੇ ਤੁਰੰਤ ਕੰਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ, ਜੋ ਪੂਰੇ ਚਿਲਸ ਸ਼ਹਿਰ ਨੂੰ ਜਲਥਲ ਕਰ ਦੇਵੇਗਾ ਜਿਸ ਨਾਲ ਲੱਖਾਂ ਲੋਕ ਬੇਘਰ ਹੋ ਜਾਣਗੇ। ਦਿਆਮਰ ਭਾਸਾ ਡੈਮ ਪ੍ਰਾਜੈਕਟ ਚਿਲਾਸ (ਖੈਬਰ ਪਖਤੂਨਖਵਾ ਅਤੇ ਗਿਲਗਿਤ ਬਾਲਟਿਸਤਾਨ) ਨੇੜੇ ਸਿੰਧੂ ਨਦੀ 'ਤੇ ਸਥਿਤ ਹੈ। ਪ੍ਰਾਜੈਕਟ ਵਿਚ ਅੰਦਾਜ਼ਨ ਲਾਗਤ ਲਗਭਗ 14 ਬਿਲੀਅਨ ਅਮਰੀਕੀ ਡਾਲਰ ਹੈ। ਮਿਰਜ਼ਾ ਨੇ ਕਿਹਾ ਕਿ ਪਾਕਿਸਤਾਨ ਦਾ ਇਰਾਦਾ ਗਿਲਗਿਤ ਬਾਲਟਿਸਤਾਨ 'ਤੇ ਕਬਜ਼ਾ ਕਰਨ ਅਤੇ ਖੈਬਰ ਪਖਤੂਨਖਵਾ ਵਿਚ ਖੇਤਰ ਨੂੰ ਮਿਲਾਉਣ ਦਾ ਹੈ।


Sunny Mehra

Content Editor

Related News