ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੂੰ ਮਿਲਿਆ ਦਲੀਪ ਸਿੰਘ ਸੌਂਦ ਪੁਰਸਕਾਰ

Friday, Oct 13, 2023 - 03:13 PM (IST)

ਵਾਸ਼ਿੰਗਟਨ (ਭਾਸ਼ਾ) ਭਾਰਤੀ ਮੂਲ ਦੇ ਅਮਰੀਕੀ ਕਾਂਗਰਸਮੈਨ ਰਾਜਾ ਕ੍ਰਿਸ਼ਨਮੂਰਤੀ ਨੂੰ ਕਾਂਗਰਸ ਵਿਚ ਏਸ਼ੀਆਈ-ਅਮਰੀਕੀ, ਹਵਾਈ ਦੇ ਮੂਲ ਨਿਵਾਸੀ ਅਤੇ ਪ੍ਰਸ਼ਾਂਤ ਆਈਲੈਂਡਰ (AANHPI) ਭਾਈਚਾਰਿਆਂ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦੀ ਅਸਾਧਾਰਣ ਵਚਨਬੱਧਤਾ ਲਈ 'ਦਲੀਪ ਸਿੰਘ 'ਸੌਂਦ'' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇੱਥੇ ਦੱਸ ਦਈਏ ਕਿ ਸੌਂਦ ਕਾਂਗਰਸ ਵਿਚ ਚੁਣੇ ਗਏ ਪਹਿਲੇ ਸਿੱਖ, ਭਾਰਤੀ-ਅਮਰੀਕੀ ਨਾਗਰਿਕ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਸਮਰਥਕਾਂ 'ਚ 'ਕਿੰਗ ਬੀਬੀ' ਨਾਮ ਨਾਲ ਮਸ਼ਹੂਰ ਨੇ ਬੈਂਜਾਮਿਨ ਨੇਤਨਯਾਹੂ, ਜਾਣੋ ਜ਼ਿੰਦਗੀ ਬਾਰੇ ਕੁਝ ਖ਼ਾਸ ਗੱਲਾਂ

ਕ੍ਰਿਸ਼ਨਾਮੂਰਤੀ ਨੂੰ 'ਏਸ਼ੀਅਨ ਅਮਰੀਕਨ ਯੂਨਿਟੀ ਕੋਲੀਸ਼ਨ' ਵੱਲੋਂ ਹਾਲ ਹੀ 'ਚ ਇਕ ਸਮਾਗਮ 'ਚ 'ਰਾਜਨੀਤਿਕ ਲੀਡਰਸ਼ਿਪ ਐਵਾਰਡ' ਦਿੱਤਾ ਗਿਆ। ਕ੍ਰਿਸ਼ਣਮੂਰਤੀ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ, "ਮੈਂ ਇਸ ਸਨਮਾਨ ਲਈ ਅਤੇ ਇੱਕ ਹੋਰ ਸੰਮਲਿਤ ਰਾਸ਼ਟਰ ਦੇ ਨਿਰਮਾਣ ਲਈ ਸਾਰੇ ਪਿਛੋਕੜ ਵਾਲੇ ਏਸ਼ਈਆਈ-ਅਮਰੀਕੀਆਂ ਨੂੰ ਇਕੱਠੇ ਲਿਆਉਣ ਵਿੱਚ ਮੋਹਰੀ ਕੰਮ ਕਰਨ ਲਈ ਏਸ਼ੀਅਨ ਅਮਰੀਕਨ ਯੂਨਿਟੀ ਕੋਲੀਸ਼ਨ ਦਾ ਧੰਨਵਾਦੀ ਹਾਂ।"  

 ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦਾ ਗ੍ਰੀਨ ਕਾਰਡ ਉਡੀਕਣ ਵਾਲਿਆਂ ਲਈ ਵੱਡਾ ਐਲਾਨ, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ        

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।    


Vandana

Content Editor

Related News