ਜ਼ਿੰਬਾਬਵੇ 'ਚ ਤੂਫਾਨ ਦਾ ਕਹਿਰ, ਮ੍ਰਿਤਕਾਂ ਦੀ ਗਿਣਤੀ 300 ਹੋਣ ਦਾ ਖਦਸ਼ਾ

03/20/2019 2:42:52 PM

ਜ਼ਿੰਬਾਬਵੇ (ਏਜੰਸੀ)— ਜ਼ਿੰਬਾਬਵੇ 'ਚ ਆਏ ਚੱਕਰਵਾਤੀ ਤੂਫਾਨ 'ਇਦਾਈ' ਕਾਰਨ ਮਰਨ ਵਾਲਿਆਂ ਦੀ ਗਿਣਤੀ 300 ਤੋਂ ਵਧ ਹੋਣ ਦਾ ਖਦਸ਼ਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤਕ 100 ਤੋਂ ਵਧੇਰੇ ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ ਪਰ ਖਦਸ਼ਾ ਹੈ ਕਿ 300 ਤੋਂ ਵਧੇਰੇ ਲੋਕ ਮਰ ਚੁੱਕੇ ਹਨ। ਸਥਾਨਕ ਸਰਕਾਰ ਦੇ ਮੰਤਰੀ ਜੁਲਾਈ ਮੋਓ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਜੇ 300 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਨਹੀਂ ਹੋਈ ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਖਤਰਨਾਕ ਇਲਾਕਿਆਂ 'ਚ ਲਾਪਤਾ ਲੋਕ ਇਸ ਤੂਫਾਨ 'ਚ ਜਾਨ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਜਾਂਚ ਜਾਰੀ ਹੈ।

PunjabKesari

ਉਨ੍ਹਾਂ ਦੱਸਿਆ ਕਿ ਕੁਝ ਲਾਸ਼ਾਂ ਤਾਂ ਪਾਣੀ 'ਚ ਰੁੜ੍ਹ ਗਈਆਂ ਹਨ ਅਤੇ ਕੁਝ ਰੁੜ੍ਹ ਕੇ ਮੌਜ਼ੰਬੀਕ ਪੁੱਜ ਗਈਆਂ ਹਨ। ਸੂਚਨਾ ਮੰਤਰਾਲੇ ਮੁਤਾਬਕ ਇੱਥੇ ਘੱਟ ਤੋਂ ਘੱਟ 217 ਲੋਕ ਲਾਪਤਾ ਹਨ ਅਤੇ 44 ਲੋਕ ਫਸੇ ਹੋਏ ਹਨ।

PunjabKesari
ਜ਼ਿਕਰਯੋਗ ਹੈ ਕਿ ਗੁਆਂਢੀ ਦੇਸ਼ ਮੌਜ਼ੰਬੀਕ 'ਚ ਸ਼ੁੱਕਰਵਾਰ ਨੂੰ ਆਏ ਤੂਫਾਨ ਕਾਰਨ ਭਾਰੀ ਨੁਕਸਾਨ ਹੋਇਆ। ਕਿਹਾ ਜਾ ਰਿਹਾ ਹੈ ਕਿ ਇੱਥੇ 1000 ਤੋਂ ਵਧੇਰੇ ਲੋਕ ਮਾਰੇ ਜਾਣ ਦਾ ਖਦਸ਼ਾ ਹੈ। ਇੱਥੇ ਵੀ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਭਾਰੀ ਮੀਂਹ ਅਤੇ ਤੂਫਾਨ ਕਾਰਨ ਕਈ ਘਰ ਢਹਿ ਗਏ ਅਤੇ ਕਈ ਲੋਕਾਂ ਦੇ ਮਲਬੇ ਹੇਠ ਦੱਬੇ ਜਾਣ ਦੀ ਖਬਰ ਹੈ। ਫਿਲਹਾਲ ਦੋਹਾਂ ਦੇਸ਼ਾਂ 'ਚ ਤਬਾਹੀ ਦਾ ਮੰਜ਼ਰ ਨਜ਼ਰ ਆ ਰਿਹਾ ਹੈ ਅਤੇ ਸਹਿਮੇ ਹੋਏ ਲੋਕ ਆਪਣਿਆਂ ਦੇ ਸੁਰੱਖਿਅਤ ਹੋਣ ਦੀ ਪ੍ਰਾਰਥਨਾ ਕਰ ਰਹੇ ਹਨ।


Related News