ਚੀਨ ''ਚ ਤੂਫ਼ਾਨ ''ਯਾਗੀ'' ਨੇ ਮਚਾਈ ਵੱਡੀ ਤਬਾਹੀ; 4 ਲੋਕਾਂ ਦੀ ਮੌਤ, 95 ਜ਼ਖਮੀ

Saturday, Sep 07, 2024 - 10:24 PM (IST)

ਚੀਨ ''ਚ ਤੂਫ਼ਾਨ ''ਯਾਗੀ'' ਨੇ ਮਚਾਈ ਵੱਡੀ ਤਬਾਹੀ; 4 ਲੋਕਾਂ ਦੀ ਮੌਤ, 95 ਜ਼ਖਮੀ

ਬੀਜਿੰਗ (ਭਾਸ਼ਾ) : ਦੱਖਣੀ ਚੀਨ ਦੇ ਹੈਨਾਨ ਟਾਪੂ ਸੂਬੇ ਦੇ ਤੱਟ 'ਤੇ ਤੇਜ਼ ਬਾਰਿਸ਼ ਅਤੇ ਤੇਜ਼ ਹਵਾਵਾਂ ਨਾਲ ਤੂਫ਼ਾਨ 'ਯਾਗੀ' ਦੇ ਟਕਰਾਉਣ ਨਾਲ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ 95 ਹੋਰ ਜ਼ਖਮੀ ਹੋ ਗਏ ਹਨ। ਇਸ ਦੇ ਨਾਲ ਹੀ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਮਜਬੂਰ ਹੋਣਾ ਪਿਆ। ਸਥਾਨਕ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਯਾਗੀ, ਇਸ ਸਾਲ ਦਾ 11ਵਾਂ ਤੂਫ਼ਾਨ ਸ਼ੁੱਕਰਵਾਰ ਨੂੰ ਚੀਨ ਦੇ ਤੱਟ ਨਾਲ ਟਕਰਾ ਗਿਆ।

ਇਹ ਪਹਿਲਾਂ ਹੈਨਾਨ ਨਾਲ ਟਕਰਾਇਆ ਅਤੇ ਫਿਰ ਗੁਆਂਗਡੋਂਗ ਪ੍ਰਾਂਤ ਪਹੁੰਚਿਆ। ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਸੁਪਰ ਟਾਈਫੂਨ 'ਯਾਗੀ' ਨੇ ਦੱਖਣੀ ਚੀਨ 'ਚ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਨਾਲ ਤਬਾਹੀ ਮਚਾਈ ਹੈ। ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ ਅਤੇ 95 ਹੋਰ ਜ਼ਖਮੀ ਹੋ ਗਏ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ਦੇ ਦੱਖਣੀ ਖੇਤਰ 'ਚ ਤੂਫ਼ਾਨ ਦੇ ਆਉਣ ਤੋਂ ਬਾਅਦ ਆਫ਼ਤ ਰਾਹਤ ਕਾਰਜਾਂ ਨੂੰ ਵਧਾਉਣ ਲਈ ਕਿਹਾ ਹੈ। ਤੂਫ਼ਾਨ ਕਾਰਨ ਪ੍ਰਸਿੱਧ ਸੈਰ-ਸਪਾਟਾ ਸਥਾਨ ਹੈਨਾਨ ਵਿਚ ਦਰੱਖਤਾਂ, ਬਿਜਲੀ ਬੰਦ ਹੋਣ ਅਤੇ ਸੜਕਾਂ ਪਾਣੀ ਵਿਚ ਡੁੱਬ ਗਈਆਂ ਹਨ।   

ਇਹ ਵੀ ਪੜ੍ਹੋ : ਟ੍ਰੈਕਮੈਨ ਬਣਿਆ ਸੈਂਕੜੇ ਜਾਨਾਂ ਦਾ ਰਖਵਾਲਾ, 500 ਮੀਟਰ ਦੌੜ ਕੇ ਰੁਕਵਾਈ ਰਾਜਧਾਨੀ ਐਕਸਪ੍ਰੈੱਸ, ਟਲਿਆ ਵੱਡਾ ਹਾਦਸਾ

ਸਿਨਹੂਆ ਦੀ ਰਿਪੋਰਟ ਮੁਤਾਬਕ, 1.5 ਮਿਲੀਅਨ ਤੋਂ ਵੱਧ ਪ੍ਰਭਾਵਿਤ ਘਰਾਂ ਨੂੰ ਬਿਜਲੀ ਸਪਲਾਈ ਬਹਾਲ ਕਰਨ ਲਈ 2,200 ਤੋਂ ਵੱਧ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਟਾਪੂ ਦੇ ਆਲੇ-ਦੁਆਲੇ 'ਹਾਈ-ਸਪੀਡ' ਰੇਲ ਸੇਵਾਵਾਂ ਸ਼ਨੀਵਾਰ ਦੁਪਹਿਰ ਤੱਕ ਦੁਬਾਰਾ ਸ਼ੁਰੂ ਹੋਣ ਦੀ ਉਮੀਦ ਹੈ, ਜਦੋਂਕਿ ਕਿਓਂਗਜ਼ੌ ਸਟ੍ਰੇਟ ਦੇ ਪਾਰ ਫੈਰੀ ਆਪ੍ਰੇਸ਼ਨ ਐਤਵਾਰ ਸ਼ਾਮ ਤੱਕ ਮੁੜ ਸ਼ੁਰੂ ਹੋਣ ਦੀ ਉਮੀਦ ਹੈ। ਸਰਕਾਰੀ ਮੀਡੀਆ ਮੁਤਾਬਕ, 12,500 ਤੋਂ ਵੱਧ ਬੇਸ ਸਟੇਸ਼ਨਾਂ ਦੇ ਨੁਕਸਾਨ ਤੋਂ ਬਾਅਦ ਬਚਾਅ ਟੀਮਾਂ ਹੈਨਾਨ ਵਿਚ ਸੰਚਾਰ ਨੈੱਟਵਰਕ ਨੂੰ ਬਹਾਲ ਕਰਨ ਲਈ ਕੰਮ ਕਰ ਰਹੀਆਂ ਹਨ। ਚੀਨ ਨੇ ਸ਼ੁੱਕਰਵਾਰ ਨੂੰ 'ਰੈੱਡ ਅਲਰਟ' ਜਾਰੀ ਕੀਤਾ ਅਤੇ ਦੱਖਣੀ ਖੇਤਰ 'ਚ ਹੜ੍ਹ ਆਉਣ ਦੀ ਚਿਤਾਵਨੀ ਦਿੱਤੀ, ਕਿਉਂਕਿ ਟਾਈਫੂਨ ਯਾਗੀ ਨੇ ਪਹਿਲਾਂ ਹੈਨਾਨ, ਫਿਰ ਦੱਖਣੀ ਗੁਆਂਗਡੋਂਗ ਸੂਬੇ 'ਚ ਲੈਂਡਫਾਲ ਕੀਤਾ ਅਤੇ ਚੀਨ ਦੇ ਗੁਆਂਗਸੀ ਜ਼ੁਆਂਗ ਖੁਦਮੁਖਤਿਆਰ ਖੇਤਰ ਅਤੇ ਉੱਤਰੀ ਵੀਅਤਨਾਮ ਤੱਕ ਪਹੁੰਚਣ ਦਾ ਸ਼ੱਕ ਹੈ। ਹਾਂਗਕਾਂਗ ਤੋਂ ਪ੍ਰਕਾਸ਼ਿਤ 'ਸਾਊਥ ਚਾਈਨਾ ਮਾਰਨਿੰਗ ਪੋਸਟ' ਦੀ ਰਿਪੋਰਟ ਮੁਤਾਬਕ ਪ੍ਰਭਾਵਿਤ ਇਲਾਕਿਆਂ 'ਚੋਂ 10 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8

 


author

Sandeep Kumar

Content Editor

Related News