ਹੁਣ 27 ਦੇਸ਼ਾਂ ''ਚ ਨਹੀਂ ਚੱਲੇਗੀ ਇਹ ਕਰੰਸੀ! ਕੀਮਤ ਹੋ ਗਈ ''Zero''
Tuesday, Jan 13, 2026 - 04:36 PM (IST)
ਤੇਹਰਾਨ/ਨਵੀਂ ਦਿੱਲੀ: ਈਰਾਨ ਇਸ ਸਮੇਂ ਆਪਣੇ ਇਤਿਹਾਸ ਦੇ ਸਭ ਤੋਂ ਗੰਭੀਰ ਆਰਥਿਕ ਸੰਕਟ ਅਤੇ ਰਾਜਨੀਤਿਕ ਉਥਲ-ਪੁਥਲ ਵਿੱਚੋਂ ਗੁਜ਼ਰ ਰਿਹਾ ਹੈ। ਤਾਜ਼ਾ ਰਿਪੋਰਟਾਂ ਅਨੁਸਾਰ, ਯੂਰਪ ਵਿੱਚ ਈਰਾਨੀ ਕਰੰਸੀ 'ਰਿਆਲ' (Rial) ਦੀ ਕੀਮਤ ਡਿੱਗ ਕੇ ਸਿਫ਼ਰ (ਜ਼ੀਰੋ) ਹੋ ਗਈ ਹੈ। ਇਸ ਦਾ ਮਤਲਬ ਹੈ ਕਿ ਹੁਣ ਯੂਰਪ ਦੇ 27 ਦੇਸ਼ਾਂ ਵਿੱਚ ਈਰਾਨੀ ਰਿਆਲ ਨੂੰ ਐਕਸਚੇਂਜ ਨਹੀਂ ਕੀਤਾ ਜਾ ਸਕੇਗਾ ਅਤੇ ਇਹ ਉੱਥੇ ਪੂਰੀ ਤਰ੍ਹਾਂ ਬੇਕਾਰ ਹੋ ਚੁੱਕੀ ਹੈ।
ਬੁਨਿਆਦੀ ਲੋੜਾਂ ਲਈ ਤਰਸ ਰਹੇ ਲੋਕ
ਦੇਸ਼ ਦੇ ਅੰਦਰ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਸਥਾਨਕ ਲੋਕਾਂ ਲਈ ਰੋਜ਼ਾਨਾ ਦੀਆਂ ਬੁਨਿਆਦੀ ਵਸਤਾਂ ਖਰੀਦਣਾ ਵੀ ਮੁਸ਼ਕਲ ਹੋ ਗਿਆ ਹੈ। ਕਰੰਸੀ ਦੀ ਗਿਰਾਵਟ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅਮਰੀਕੀ ਡਾਲਰ ਦੇ ਮੁਕਾਬਲੇ ਰਿਆਲ ਦੀ ਕੀਮਤ 0.0000010 ਸੈਂਟ ਤੇ ਭਾਰਤੀ ਰੁਪਏ ਦੇ ਮੁਕਾਬਲੇ ਇਹ ਮਹਿਜ਼ 0.000091 ਪੈਸੇ ਰਹਿ ਗਈ ਹੈ।
ਆਰਥਿਕ ਮੰਦੀ ਤੋਂ ਸੱਤਾ ਪਰਿਵਰਤਨ ਦੀ ਮੰਗ ਤੱਕ
ਈਰਾਨ 'ਚ ਇਹ ਪ੍ਰਦਰਸ਼ਨ 28 ਦਸੰਬਰ ਨੂੰ ਵਧਦੀ ਮਹਿੰਗਾਈ ਅਤੇ ਡਿੱਗਦੀ ਆਰਥਿਕਤਾ ਵਿਰੁੱਧ ਸ਼ੁਰੂ ਹੋਏ ਸਨ। ਪਰ ਕੁਝ ਹੀ ਦਿਨਾਂ ਵਿੱਚ ਇਹ ਅੰਦੋਲਨ ਧਾਰਮਿਕ ਸ਼ਾਸਨ ਦੇ ਖਿਲਾਫ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਪ੍ਰਦਰਸ਼ਨਕਾਰੀ ਹੁਣ 1979 ਦੀ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਚੱਲ ਰਹੀ ਵਿਵਸਥਾ ਵਿੱਚ ਬਦਲਾਅ ਦੀ ਮੰਗ ਕਰ ਰਹੇ ਹਨ। ਭਾਰੀ ਸੁਰੱਖਿਆ ਅਤੇ ਇੰਟਰਨੈੱਟ ਦੀ ਪਾਬੰਦੀ ਦੇ ਬਾਵਜੂਦ ਹਜ਼ਾਰਾਂ ਲੋਕ ਤੇਹਰਾਨ ਦੀਆਂ ਸੜਕਾਂ 'ਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰ ਰਹੇ ਹਨ।
ਭਾਰੀ ਜਾਨੀ ਨੁਕਸਾਨ ਤੇ ਅੰਤਰਰਾਸ਼ਟਰੀ ਪ੍ਰਤੀਕਿਰਿਆ
• ਮੌਤਾਂ ਦਾ ਅੰਕੜਾ: ਮਨੁੱਖੀ ਅਧਿਕਾਰ ਸੰਗਠਨਾਂ ਅਨੁਸਾਰ, ਹੁਣ ਤੱਕ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਲਗਭਗ 600 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ।
• ਵਿਦੇਸ਼ਾਂ 'ਚ ਸਮਰਥਨ: ਈਰਾਨੀ ਸਰਕਾਰ ਵਿਰੁੱਧ ਇਹ ਗੁੱਸਾ ਸਿਰਫ਼ ਦੇਸ਼ ਤੱਕ ਸੀਮਤ ਨਹੀਂ ਹੈ। 11 ਜਨਵਰੀ ਨੂੰ ਅਮਰੀਕਾ ਦੇ ਲੌਸ ਐਂਜਲਸ ਵਿੱਚ ਇੱਕ ਵੱਡੀ 'ਫ੍ਰੀ ਈਰਾਨ ਰੈਲੀ' ਕੱਢੀ ਗਈ।
• ਤਣਾਅ: ਇਨ੍ਹਾਂ ਘਟਨਾਵਾਂ ਕਾਰਨ ਤੇਹਰਾਨ ਅਤੇ ਵਾਸ਼ਿੰਗਟਨ ਵਿਚਕਾਰ ਸਿਆਸੀ ਤਣਾਅ ਹੋਰ ਵਧ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
