ਕੋਰੋਨਾ ਵੈਕਸੀਨ ਹੁਣ ਦੂਰ ਨਹੀਂ, ਜਰਮਨ ਦਾ ਟੀਕਾ ਇਨਸਾਨਾਂ ''ਤੇ ਹੋ ਰਿਹੈ ਪ੍ਰਭਾਵਸ਼ਾਲੀ
Tuesday, Nov 03, 2020 - 03:26 PM (IST)

ਫ੍ਰੈਂਕਫਰਟ- ਜਰਮਨ ਦੀ ਬਾਇਓਟੈਕ ਕੰਪਨੀ ਕਿਊਰਵੈਕ ਨੇ ਦਾਅਵਾ ਕੀਤਾ ਹੈ ਕਿ ਇਸ ਦਾ ਕੋਵਿਡ -19 ਟੀਕਾ ਇਨਸਾਨਾਂ 'ਤੇ ਕਾਰਗਰ ਸਾਬਤ ਹੋਇਆ ਹੈ। ਇਹ ਦਾਅਵਾ ਟੀਕਾ ਦੇ ਅੰਤਰਿਮ ਪੜਾਅ 1 ਦੇ ਅੰਕੜਿਆਂ ਦੇ ਆਧਾਰ 'ਤੇ ਕੀਤਾ ਗਿਆ ਹੈ। ਕਿਊਰਵੈਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਫ੍ਰਾਂਜ਼-ਵਰਨਰ ਹੋਜ ਕਿਹਾ, "ਅਸੀਂ ਇਸ ਅੰਕੜਿਆਂ ਤੋਂ ਬਹੁਤ ਉਤਸ਼ਾਹਿਤ ਹਾਂ।" ਕੰਪਨੀ 2020 ਦੇ ਅੰਤ ਤੱਕ ਟੀਕੇ ਦੇ ਮਨੁੱਖੀ ਅਜ਼ਮਾਇਸ਼ਾਂ ਨੂੰ ਵੱਡੇ ਪੱਧਰ 'ਤੇ ਸ਼ੁਰੂ ਕਰਨ' ਤੇ ਵਿਚਾਰ ਕਰ ਰਹੀ ਹੈ।
CVnCoV ਨਾਂ ਦਾ ਇਹ ਟੀਕਾ ਸ਼ੁਰੂਆਤੀ ਟ੍ਰਾਇਲ ਵਿਚ ਸਫਲ ਰਿਹਾ ਹੈ। ਵਲੰਟੀਅਰਾਂ ਵਿਚ ਓਨੀ ਐਂਟੀਬਾਡੀਜ਼ ਵਿਕਸਤ ਹੋਈ ਜਿੰਨੀ ਕੋਵਿਡ-19 ਦੇ ਇਕ ਗੰਭੀਰ ਮਾਮਲੇ ਦੇ ਠੀਕ ਹੋਣ 'ਤੇ ਬਣਦੀ ਹੈ। ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੀਆਂ 150 ਵੈਕਸੀਨ 'ਤੇ ਕੰਮ ਚੱਲ ਰਿਹਾ ਹੈ। ਇਨ੍ਹਾਂ ਵਿਚੋਂ 10 ਤਕਨੀਕੀ ਪੜਾਅ ਮਨੁੱਖੀ ਕਲੀਨਿਕਲ ਅਜ਼ਮਾਇਸ਼ਾਂ ਵਿਚੋਂ ਲੰਘ ਰਹੇ ਹਨ।
ਕਿਊਰਵੈਕ ਮੁਤਾਬਕ, ਪਹਿਲੇ ਦੌਰਾਨ ਵਿਚ ਹੁਣ ਤੱਕ 250 ਤੋਂ ਜ਼ਿਆਦਾ ਲੋਕ ਸ਼ਾਮਲ ਹੋ ਚੁੱਕੇ ਹਨ। ਟੀਕੇ ਨੇ ਸ਼ਾਇਦ ਟੀ. ਸੈੱਲਸ ਵੀ ਪੈਦਾ ਕੀਤੇ ਹਨ ਪਰ ਕੰਪਨੀ ਨੇ ਕਿਹਾ ਕਿ ਅਜੇ ਵਿਸ਼ਲੇਸ਼ਣ ਜਾਰੀ ਹੈ। ਕੰਪਨੀ ਮੁਤਾਬਕ, ਥਕਾਵਟ, ਸਿਰਦਰਦ, ਮਾਸਪੇਸ਼ੀਆਂ ਵਿਚ ਦਰਜ ਅਤੇ ਕੁਝ ਵਿਚ ਬੁਖ਼ਾਰ ਵਰਗੇ ਲੱਛਣ 24 ਤੋਂ 48 ਘੰਟਿਆਂ ਵਿਚ ਦੂਰ ਹੋ ਗਏ। ਕੰਪਨੀ ਦਾ ਟੀਕਾ ਉਸੇ ਮੈਸੇਂਜਰ ਆਰ. ਐੱਨ. ਏ. ਪਹੁੰਚ ਦਾ ਇਸਤੇਮਾਲ ਕਰਦਾ ਹੈ, ਜਿਵੇਂ ਹੋਰ ਵੀ ਟੀਕੇ ਕਰ ਰਹੇ ਹਨ। ਅਮਰੀਕੀ ਕੰਪਨੀ ਮੋਡਰਨਾ ਦਾ ਟੀਕਾ ਵੀ ਐੱਮ. ਆਰ. ਐੱਨ. ਏ. ਆਧਾਰਿਤ ਹੈ। ਇਸ ਤੋਂ ਇਲਾਵਾ ਫਾਈਜ਼ਰ ਅਤੇ ਉਸ ਦੀ ਜਰਮਨ ਪਾਰਟਨਰ ਬਾਇਓਨਟੈੱਕ ਦੇ ਟੀਕੇ ਵੀ ਇਸੇ ਪਹੁੰਚ 'ਤੇ ਆਧਾਰਿਤ ਹੈ।