''ਸਰਹੱਦ ਪਾਰ ਦੀ ਤਸਕਰੀ ਪੂਰੀ ਤਰ੍ਹਾਂ ਨਹੀਂ ਰੋਕੀ ਜਾ ਸਕਦੀ''

Tuesday, Jul 16, 2019 - 03:50 PM (IST)

''ਸਰਹੱਦ ਪਾਰ ਦੀ ਤਸਕਰੀ ਪੂਰੀ ਤਰ੍ਹਾਂ ਨਹੀਂ ਰੋਕੀ ਜਾ ਸਕਦੀ''

ਢਾਕਾ— ਬੰਗਲਾਦੇਸ਼ ਦੇ ਸਰਹੱਦੀ ਸੁਰੱਖਿਆ ਬਲ ਨੇ ਕਿਹਾ ਕਿ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਤਸਕਰੀ ਨੂੰ ਪੂਰੀ ਤਰ੍ਹਾਂ ਨਹੀਂ ਰੋਕਿਆ ਜਾ ਸਕਦਾ। ਗੁਆਂਢੀ ਦੇਸ਼ ਦੇ ਇਸ ਸੁਰੱਖਿਆ ਸੰਗਠਨ ਨੇ ਸਮੱਸਿਆ ਤੋਂ ਨਿਪਟਣ ਲਈ ਭਾਰਤੀ ਸੁਰੱਖਿਆ ਬਲ ਤੋਂ ਵਿਆਪਕ ਸਹਿਯੋਗ ਮੰਗਿਆ ਹੈ। ਪਸੂਆਂ, ਦਵਾਈਆਂ, ਨਸ਼ੀਲੇ ਪਦਾਰਥਾਂ, ਚਮੜੇ ਤੇ ਹਥਿਆਰਾਂ ਦੀ ਤਸਕਰੀ ਬੀ.ਐੱਸ.ਐੱਫ. ਤੇ ਬਾਰਡਰ ਗਾਰਡ ਬੰਗਲਾਦੇਸ਼ (ਬੀ.ਜੀ.ਬੀ.) ਦੇ ਲਈ ਇਕ ਵੱਡੀ ਚੁਣੌਤੀ ਰਹੀ ਹੈ।

ਪੱਛਮੀ ਬੰਗਾਲ 'ਚ ਭਾਰਤ-ਬੰਗਲਾਦੇਸ਼ ਸਰਹੱਦ 'ਤੇ 11 ਜੁਲਾਈ ਨੂੰ ਪਸੂ-ਤਸਕਰਾਂ ਦੇ ਬੰਬ ਹਮਲੇ 'ਚ ਬੀ.ਐੱਸ.ਐੱਫ. ਦਾ ਇਕ ਜਵਾਨ ਆਪਣਾ ਹੱਥ ਗੁਆ ਬੈਠਿਆ ਸੀ ਤੇ ਗੰਭੀਰ ਜ਼ਖਮੀ ਹੋ ਗਿਆ। ਇਸ ਦੌਰਾਨ ਇਕ ਅਧਿਕਾਰੀ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਭਾਰਤ ਦੇ ਪਸੂ-ਤਸਕਰ ਜਦੋਂ ਸਰਹੱਦ ਪਾਰ ਕਰਕੇ ਬੰਗਲਾਦੇਸ਼ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਵਪਾਰੀ ਸਮਝਿਆ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਬਸ ਅਧਿਕਾਰੀਆਂ ਨੂੰ 500 ਰੁਪਏ ਪ੍ਰਤੀ ਪਸੂ ਦੇਣਾ ਹੁੰਦਾ ਹੈ ਫਿਰ ਉਹ ਜਿਸ ਨੂੰ ਚਾਹੁਣ ਪਸੂ ਵੇਚ ਸਕਦੇ ਹਨ। ਅਧਿਕਾਰੀ ਨੇ ਕਿਹਾ ਕਿ ਕਿਉਂਕਿ ਬੰਗਲਾਦੇਸ਼ 'ਚ ਪਸੂਆਂ ਦੀ ਬਹੁਤ ਮੰਗ ਹੈ ਇਸ ਲਈ ਤਸਕਰ ਸਰਹੱਦ ਪਾਰ ਕਰਕੇ ਬੰਗਲਾਦੇਸ਼ 'ਚ ਦਾਖਲ ਹੋਣ ਦਾ ਕੋਈ ਮੌਕਾ ਨਹੀਂ ਛੱਡਦੇ। ਮੰਗ ਤੇ ਸਪਲਾਈ ਦੀ ਇਸ ਲੜੀ ਨੂੰ ਤੋੜਨਾ ਹੋਵੇਗਾ। ਅਧਿਕਾਰੀ ਨੇ ਦੱਸਿਆ ਕਿ ਇਹ ਤਸਕਰ ਸਰਹੱਦੀ ਅਧਿਕਾਰੀਆਂ 'ਤੇ ਅਕਸਰ ਗੋਲੀ ਵੀ ਚਲਾ ਦਿੰਦੇ ਹਨ।

ਬੀਤੇ ਮਹੀਨੇ ਢਾਕਾ 'ਚ ਬੀ.ਐੱਸ.ਐੱਫ. ਤੇ ਬੀਜੀਬੀ ਦੇ ਵਿਚਾਲੇ ਜਨਰਲ ਸਕੱਤਰ ਪੱਧਰ ਦੀ 48ਵੀਂ ਬੈਠਕ ਹੋਈ, ਜਿਸ 'ਚ 4096 ਕਿਲੋਮੀਟਰ ਲੰਬੀ ਸਰਹੱਦ 'ਤੇ ਅਪਰਾਧ, ਪਸੂਆਂ ਦੀ ਤਸਕਰੀ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਤੇ ਰੋਕ ਲਾਉਣ 'ਚ ਸਹਿਯੋਗ ਦਾ ਫੈਸਲਾ ਲਿਆ ਗਿਆ।


author

Baljit Singh

Content Editor

Related News