ਟੋਰਾਂਟੋ ''ਚ ਛੁਰੇਬਾਜ਼ੀ ਦੌਰਾਨ 3 ਵਿਅਕਤੀ ਜ਼ਖਮੀ

08/19/2018 2:57:45 PM

ਟੋਰਾਂਟੋ— ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਸ਼ੇਰਵੇਅ ਗਾਰਡਨਜ਼ ਮਾਲ ਨੇੜੇ ਛੁਰੇਬਾਜ਼ੀ ਹੋਣ ਦੀ ਖਬਰ ਮਿਲੀ ਹੈ ਅਤੇ ਇੱਥੇ 3 ਵਿਅਕਤੀ ਜ਼ਖਮੀ ਹੋ ਗਏ ਹਨ। ਟੋਰਾਂਟੋ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਕ 15 ਸਾਲਾ ਲੜਕੇ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਬਾਕੀ ਦੋ ਵਿਅਕਤੀਆਂ ਦੀ ਹਾਲਤ ਗੰਭੀਰ ਹੈ ਅਤੇ ਉਹ ਜ਼ਿੰਦਗੀ ਤੇ ਮੌਤ ਵਿਚਕਾਰ ਲੜ ਰਹੇ ਹਨ। ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਰਾਤ ਨੂੰ 10 ਕੁ ਵਜੇ ਕੁਇਨਜ਼ਵੇਅ ਐਵੇਨਿਊ ਅਤੇ ਦਿ ਵੈੱਸਟ ਮਾਲ ਵਿਚਕਾਰ ਇਹ ਘਟਨਾ ਵਾਪਰੀ।

ਇਕ ਚਸ਼ਮਦੀਦ ਨੇ ਦੱਸਿਆ ਕਿ ਉਹ ਵੀ ਉੱਥੇ ਹੀ ਖੜ੍ਹਾ ਸੀ ਅਤੇ ਚੀਕਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਛੁਰੇਬਾਜ਼ੀ ਕਾਰਨ 3 ਵਿਅਕਤੀ ਜ਼ਖਮੀ ਹੋ ਗਏ ਅਤੇ ਦੋਸ਼ੀ ਦੌੜ ਗਏ। ਨੇੜੇ ਹੀ ਖੜ੍ਹੇ ਲੋਕਾਂ ਨੇ ਜ਼ਖਮੀਆਂ ਨੂੰ ਸੀ.ਪੀ.ਆਰ ਦੇਣੀ ਸ਼ੁਰੂ ਕੀਤੀ ਅਤੇ ਜਲਦੀ ਹੀ ਤਿੰਨਾਂ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਫਿਲਹਾਲ ਤਿੰਨਾਂ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਜਿਨ੍ਹਾਂ 'ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ


Related News