ਚੀਨ ਨਾਲ ਸਰਹੱਦ ’ਤੇ ਸੰਕਟ ਦੌਰਾਨ ਭਾਰਤ ਨੂੰ ਅਮਰੀਕਾ ਨੇ ਦਿੱਤੀਆਂ ਸਨ ਕੁਝ ਸੂਚਨਾਵਾਂ, ਗਰਮ ਕੱਪੜੇ ਤੇ ਯੰਤਰ

Thursday, Mar 11, 2021 - 12:53 AM (IST)

ਚੀਨ ਨਾਲ ਸਰਹੱਦ ’ਤੇ ਸੰਕਟ ਦੌਰਾਨ ਭਾਰਤ ਨੂੰ ਅਮਰੀਕਾ ਨੇ ਦਿੱਤੀਆਂ ਸਨ ਕੁਝ ਸੂਚਨਾਵਾਂ, ਗਰਮ ਕੱਪੜੇ ਤੇ ਯੰਤਰ

ਵਾਸ਼ਿੰਗਟਨ -ਚੀਨ ਨਾਲ ਸਰਹੱਦ ’ਤੇ ਹਾਲੀਆ ਸੰਕਟ ਦੌਰਾਨ ਭਾਰਤ ਦੀ ਮਦਦ ਕਰਦੇ ਹੋਏ ਅਮਰੀਕਾ ਨੇ ਕੁਝ ਸੂਚਨਾਵਾਂ, ਬਰਫੀਲੀ ਠੰਡ ਤੋਂ ਬਚਾਉਣ ਵਾਲੇ ਕੱਪੜੇ ਅਤੇ ਕੁਝ ਹੋਰ ਯੰਤਰ ਮੁਹੱਈਆ ਕੀਤੇ ਸਨ। ਅਮਰੀਕੀ ਰੱਖਿਆ ਮੰਤਰਾਲਾ ਪੈਂਟਾਗਨ ਦੇ ਇਕ ਚੋਟੀ ਦੇ ਕਮਾਂਡਰ ਨੇ ਅਮਰੀਕਾ ਦੇ ਸੰਸਦ ਮੈਂਬਰਾਂ ਨੂੰ ਇਹ ਜਾਣਕਾਰੀ ਦਿੱਤੀ। ਅਮਰੀਕਾ ਦੇ ਹਿੰਦ-ਪ੍ਰਸ਼ਾਂਤ ਕਮਾਨ ਦੇ ਕਮਾਂਡਰ ਐਡਮਿਰਲ ਫਿਲਿਪਸ ਡੇਵਿਡਸਨ ਨੇ ਮੰਗਲਵਾਰ ਨੂੰ ਅਮਰੀਕੀ ਸੰਸਦ ਦੇ ਉੱਚ ਸਦਨ ਸੀਨੇਟ ਦੀ ਸ਼ਕਤੀਸ਼ਾਲੀ ਸ਼ਸਤਰ ਸੇਵਾਵਾਂ ਸੇਵਾਵਾਂ ਸਮਿਤੀ ਤੋਂ ਇਹ ਵੀ ਕਿਹਾ ਕਿ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ’ਤੇ ਚੀਨ ਦੀ ਹਾਲੀਆ ਸਰਗਰਮੀਆਂ ਨੇ ਭਾਰਤ ਨੂੰ ਇਹ ਸੋਚਣ ਲਈ ਵੀ ਪ੍ਰੇਰਿਤ ਕੀਤਾ ਕਿ ਉਸਦੀ ਆਪਣੀਆਂ ਰੱਖਿਆਤਮਕ ਲੋੜਾਂ ਲਈ ਹੋਰ ਦੇਸ਼ਾਂ ਨਾਲ ਕੀ ਸਹਿਯੋਗੀ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ -ਕੋਰੋਨਾ ਮਹਾਮਾਰੀ ਦੇ ਇਕ ਸਾਲ ਬਾਅਦ ਵਿਸ਼ਵ ਨੂੰ ਇਸ ਤੋਂ ਬਾਹਰ ਨਿਕਲਣ ਦੀ ਉਮੀਦ

ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਇਸ ਸੰਦਰਭ ’ਚ ‘ਕਵਾਡ’ ਵਿਚ ਆਪਣੀ ਭੂਮਿਕਾ ਮਜ਼ਬੂਤ ਕਰੇਗਾ। ਐਡਮਿਰਲ ਡੇਵਿਡਸਨ ਨੇ ਸੰਸਦੀ ਸੁਣਵਾਈ ਦੌਰਾਨ ਸੰਸਦ ਮੈਂਬਰਾਂ ਨੂੰ ਕਿਹਾ ਕਿ ਭਾਰਤ ਦੀ ਨੀਤੀ ਲੰਬੇ ਸਮੇਂ ਤੋਂ ਰਣਨੀਤਕ ਖੁਦ ਮੁਖਤਿਆਰ ਦੀ ਰਹੀ ਹੈ ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਉਹ ਗੁੱਟ-ਨਿਰਪੱਖ ਦੀ ਨੀਤੀ ਦਾ ਸਮਰਥਕ ਰਿਹਾ ਹੈ, ਪਰ ਮੈਨੂੰ ਲਗਦਾ ਹੈਕਿ ਐੱਲ. ਏ. ਸੀ. ’ਤੇ ਹੋਈਆਂ ਸਰਗਰਮੀਆਂ ਨੇ ਯਕੀਨੀ ਤੌਰ ’ਤੇ ਉਨ੍ਹਾਂ ਨੂੰ (ਭਾਰਤ ਨੂੰ) ਇਸ ਵਿਸ਼ੇ ’ਤੇ ਵਿਚਾਰ ਕਰਨ ਲਈ ਪ੍ਰੇਰਿਤ ਕੀਤਾ ਕਿ ਉਸਦੀ ਆਪਣੀ ਰੱਖਿਆਤਮਕ ਲੋੜਾਂ ਦੇ ਲਈ ਦੂਸਰੇ ਮਾਧਿਅਮ ਨਾਲ ਕੀ ਸਹਿਯੋਗੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਅਸੀਂ ਉਸ ਸੰਕਟ ਦੌਰਾਨ ਭਰਤ ਨੂੰ ਕੁਝ ਸੂਚਨਾ, ਬਰਫੀਲੇ ਮੌਸਮ ਤੋਂ ਬਚਾਉਣ ਵਾਲੀ ਪੋਸ਼ਾਕ, ਕੁਝ ਹੋਰ ਯੰਤਰ, ਇਸ ਤਰ੍ਹਾਂ ਦੀਆਂ ਕੁਝ ਹੋਰ ਚੀਜ਼ਾਂ ਮੁਹੱਈਆ ਕੀਤੀਆਂ। ਨਾਲ ਹੀ, ਪਿਛਲੇ ਕਈ ਸਾਲਾਂ ਤੋਂ ਅਸੀਂ ਆਪਣੇ ਸਮੁੰਦਰੀ ਸਹਿਯੋਗ ਨੂੰ ਵਧਾ ਰਹੇ ਹਾਂ। ਚੀਨ ਨੇ ਪਿਛਲੇ ਸਾਲ ਮਈ ’ਚ ਪੂਰਬੀ ਲੱਦਾਖ ’ਚ ਪੌਂਗੋਂਗ ਝੀਲ ਵਰਗੇ ਵਿਵਾਦਪੂਰਨ ਇਲਾਕਿਆਂ ’ਚ 60,000 ਤੋਂ ਜ਼ਿਆਦਾ ਫੌਜੀ ਤਾਇਨਾਤ ਕਰ ਦਿੱਤੇ ਸਨ।

ਇਹ ਵੀ ਪੜ੍ਹੋ -ਪਾਕਿ 'ਚ ਮਹਿੰਗਾਈ ਆਪਣੇ ਸਿਖਰ 'ਤੇ, 1 ਕਿਲੋ ਅਦਰਕ ਦੀ ਕੀਮਤ 1000 ਰੁਪਏ

ਇਸ ’ਤੇ ਭਾਰਤ ਨੇ ਵੀ ਆਪਣੀਆਂ ਫੌਜਾਂ ਤਾਇਨਾਤ ਕੀਤੀਆਂ ਅਤੇ ਇਸ ਕਾਰਣ 8 ਮਹੀਨਿਆਂ ਤਕ ਅੜਿੱਕਾ ਬਣਿਆ ਰਿਹਾ। ਡੇਵਿਡਸਨ ਨੇ ਕਿਹਾ ਕਿ ਭਾਰਤ ਗੁਟ-ਨਿਰਪੱਖਤਾ ਦੇ ਆਪਣੇ ਰੁਖ਼ ਪ੍ਰਤੀ ਵਚਨਬੱਧ ਬਣਿਆ ਰਹੇਗਾ, ਪਰ ਮੈਨੂੰ ਇਹ ਵੀ ਲਗਦਾ ਹੈ ਕਿ ਉਹ ਕਵਾਡ ਨਾਲ ਆਪਣੇ ਸਬੰਧ ਡੂੰਘਾ ਕਰਨਗੇ ਅਤੇ ਮੈਨੂੰ ਲਗਦਾ ਹੈ ਕਿ ਇਹ ਸਾਡੇ ਲਈ ਆਸਟ੍ਰੇਲੀਆ ਅਤੇ ਜਾਪਨ ਲਈ ਇਕ ਅਹਿਮ ਰਣਨੀਤਕ ਮੌਕਾ ਹੈ। ਇਸ ਸੰਮੇਲਨ ’ਚ ਆਸਟ੍ਰੇਲੀਆ, ਭਾਰਤ, ਜਾਪਾਨ ਅਤੇ ਅਮਰੀਕਾ ਦੇ ਚੋਟੀ ਦੇ ਨੇਤਾ ਸ਼ਾਮਲ ਹੋਣਗੇ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News