''ਕੋਵੀਸ਼ੀਲਡ ਟੀਕਾ ਲਗਵਾਉਣ ਵਾਲੇ ਹਰੇਕ ਚਾਰ ਵਿਅਕਤੀਆਂ ''ਚੋਂ ਇਕ ''ਚ ਦਿਖ ਰਹੇ ਹਲਕੇ ਬੁਰੇ ਪ੍ਰਭਾਵ''
Thursday, Apr 29, 2021 - 01:55 PM (IST)
ਲੰਡਨ (ਭਾਸ਼ਾ)- ਲਾਂਸੇਟ ਇਨਫੈਕਸ਼ਨ ਬੀਮਾਰੀ ਜਰਨਲ ’ਚ ਪ੍ਰਕਾਸ਼ਿਤ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਕੋਵਿਡ-19 ਤੋਂ ਪ੍ਰਤੀਰੱਖਿਆ ਲਈ ਫਾਈਜ਼ਰ ਜਾਂ ਐਸਟ੍ਰਾਜੇਨੇਕਾ (ਭਾਰਤ ’ਚ ਕੋਵੀਸ਼ੀਲਡ ਦੇ ਨਾਂ ਨਾਲ ਦਿੱਤਾ ਜਾ ਰਿਹਾ) ਦਾ ਟੀਕਾ ਲਗਵਾਉਣ ਵਾਲੇ ਹਰੇਕ ਚਾਰ ਵਿਚੋਂ ਇਕ ਵਿਅਕਤੀ ਨੂੰ ਹਲਕੇ ਅਤੇ ਕੁਝ ਸਮੇਂ ਰਹਿਣ ਵਾਲੇ ਲੱਛਣ ਜਿਵੇਂ ਸਿਰਦਰਦ, ਚੱਕਰ ਦੇ ਰੂਪ ’ਚ ਬੁਰੇ ਪ੍ਰਭਾਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬ੍ਰਿਟੇਨ ਸਥਿਤ ਕਿੰਗਸ ਕਾਲਜ ਲੰਡਨ ਦੀ ਖੋਜ ਮੁਤਾਬਕ ਸਭ ਤੋਂ ਜ਼ਿਆਦਾ ਬੁਰੇ ਪ੍ਰਭਾਵ (ਟੀਕਾ ਲੱਗਣ ਦੇ ਸਥਾਨ ਤੋਂ ਇਲਾਵਾ) ਸ਼ੁਰੂਆਤੀ 24 ਘੰਟੇ ’ਚ ਸਿਖਰ ’ਤੇ ਹੁੰਦਾ ਹੈ ਅਤੇ ਆਮ ਤੌਰ ’ਤੇ ਇਕ-ਦੋ ਦਿਨ ਤੱਕ ਬਣਿਆ ਰਹਿੰਦਾ ਹੈ। ‘ਜੋ-ਕੋਵਿਡ’ ਲੱਛਣ ਅਧਿਐਨ ਐਪ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਫਾਈਜ਼ਰ ਅਤੇ ਐਸਟ੍ਰਾਜੇਨੇਕੇ ਟੀਕੇ ਦੇ ਪ੍ਰੀਖਣ ਦੌਰਾਨ ਬੁਰੇ ਪ੍ਰਭਾਵ ਆਮ ਆਬਾਦੀ ’ਚ ਦੇਖਣ ਨੂੰ ਮਿਲ ਰਹੇ ਹਨ। ਅਧਿਐਨ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਟੀਕੇ ਦੀ ਪਹਿਲੀ ਖੁਰਾਕ ਲੈਣ ਦੇ 12 ਤੋਂ 21 ਦਿਨਾਂ ’ਚ ਇਨਫੈਕਸ਼ਨ ਦਰ ’ਚ ਬਹੁਤ ਕਮੀ ਆਈ ਹੈ।
ਇਹ ਵੀ ਪੜ੍ਹੋ : ਅਮਰੀਕਾ ਨੇ ਦਿੱਤੀ ਵੱਡੀ ਰਾਹਤ, ਆਨਲਾਈਨ ਕਲਾਸਾਂ ਲੈ ਰਹੇ ਸਟੂਡੈਂਟਸ ਨੂੰ ਮਿਲੇਗੀ ਐਂਟਰੀ
ਅਧਿਐਨ ਮੁਤਾਬਕ ਫਾਈਜ਼ਰ ਟੀਕੇ ਦੀ ਪਹਿਲੀ ਖੁਰਾਕ ਲੈਣ ’ਤੇ ਇਨਫੈਕਸ਼ਨ ਦਰ ’ਚ 58 ਫੀਸਦੀ ਅਤੇ ਐਸਟ੍ਰਾਜੇਨੇਕਾ ਟੀਕੇ ਦੀ ਪਹਿਲੀ ਖੁਰਾਕ ਲੈਣ ’ਤੇ ਇਨਫੈਕਸ਼ਨ ਦਰ ’ਚ 39 ਫੀਸਦੀ ਦੀ ਕਮੀ ਆਈ। ਖੋਜ ਮੁਤਾਬਕ ਫਾਈਜ਼ਰ ਟੀਕਾ ਲਗਵਾਉਣ ਦੇ 21 ਦਿਨਾਂ ਤੋਂ ਬਾਅਦ ਇਨਫੈਕਸ਼ਨ ਦਰ 69 ਫੀਸਦੀ ਸੀ ਜਦਕਿ ਐਸਟ੍ਰਾਜੇਨੇਕਾ ਦਾ ਸਰੀਰ ’ਤੇ ਪ੍ਰਭਾਵ ’ਚ ਸਿਰਦਰਦ, ਚੱਕਰ ਆਉਣਾ, ਕੰਬਾ ਛਿੜਨਾ, ਡਾਇਰੀਆ ਹੋਣਾ, ਬੁਖਾਰ, ਜੋੜਾਂ ਦਾ ਦਰਦ, ਮਾਸਪੇਸ਼ੀਆਂ ’ਚ ਦਰਦ ਅਤੇ ਉਲਟੀ ਆਉਣਾ ਸ਼ਾਮਲ ਹਨ। ਉਥੇ ਸਥਾਨਕ ਬੁਰੇ ਪ੍ਰਭਾਵ ਦਾ ਮਤਲਬ ਜਿਥੋਂ ਤੱਕ ਟੀਕਾ ਲੱਗਾ ਹੈ ਉਸ ਸਥਾਨ ’ਤੇ ਦਰਜ ਹੋਣਾ, ਸੋਜਿਸ਼ ਆਉਣਾ, ਖਾਰਿਸ਼ ਹੋਣਾ ਆਦਿ ਹਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।