ਬ੍ਰਿਟੇਨ ''ਚ ਕੋਰੋਨਾ ਵੈਕਸੀਨ ਇਨਫੈਕਸ਼ਨ ਨੂੰ ਰੋਕਣ ''ਚ 80 ਫੀਸਦੀ ਕਾਰਗਰ
Tuesday, Mar 02, 2021 - 08:55 PM (IST)
ਲੰਡਨ-ਫਾਈਜ਼ਰ ਅਤੇ ਆਕਸਫੋਰਡ-ਐਸਟ੍ਰਾਜੇਨੇਕਾ ਵੈਕਸੀਨ ਬ੍ਰਿਟੇਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਘੱਟ ਕਰਨ 'ਚ ਕਾਫੀ ਪ੍ਰਭਾਵੀ ਹੈ। ਨਾਲ ਹੀ ਬਜ਼ੁਰਗਾਂ 'ਚ ਵੀ ਇਸ ਦੀ ਪ੍ਰਭਾਵਿਕਤਾ ਦੇਖਣ ਨੂੰ ਮਿਲੀ ਹੈ। ਇਸ ਵੈਕਸੀਨ ਦੇ ਇਸਤੇਮਾਲ ਨਾਲ ਹਸਪਤਾਲ 'ਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ 'ਚ 80 ਫੀਸਦੀ ਦੀ ਗਿਰਾਵਟ ਹੋਈ ਹੈ। ਸੋਮਵਾਰ ਨੂੰ ਸਾਹਮਣੇ ਆਏ ਅਧਿਕਾਰਤ ਡਾਟਾ 'ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ -ਮਿਆਂਮਾਰ ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਵਰ੍ਹਾਏ ਹੰਝੂ ਗੈਸ ਦੇ ਗੋਲੇ
'ਪਬਲਿਕ ਹੈਲਥ ਇੰਗਲੈਂਡ ਰੀਅਲ-ਵਰਲਡ' ਦੇ ਅਧਿਐਨ ਮੁਤਾਬਕ, 80 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ 'ਚ ਵੈਕਸੀਨ ਦੀ ਇਕ ਖੁਰਾਕ ਵੀ 80 ਫੀਸਦੀ ਪ੍ਰਭਾਵੀ ਹੈ। ਇਕ ਖੁਰਾਕ ਵੈਕਸੀਨ ਲੱਗਣ ਤੋਂ ਬਾਅਦ ਵਿਅਕਤੀ ਤਿੰਨ ਤੋਂ ਚਾਰ ਹਫਤੇ ਤੱਕ ਹਸਪਤਾਲ 'ਚ ਦਾਖਲ ਹੋਣ ਤੋਂ ਬਚ ਜਾਂਦਾ ਹੈ। ਇਹ ਅਧਿਐਨ ਅਜਿਹੇ ਸਮੇਂ 'ਚ ਸਾਹਮਣੇ ਆਇਆ ਹੈ ਜਦ ਫਰਾਂਸ ਅਤੇ ਜਰਮਨੀ 65 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਲਈ ਐਸਟ੍ਰਾਜੇਨੇਕਾ ਵੈਕਸੀਨ ਦੇ ਇਸਤੇਮਾਲ ਨੂੰ ਮਨਜ਼ੂਰੀ ਦੇਣ 'ਤੇ ਵਿਚਾਰ ਕਰ ਰਹੇ ਹਨ। ਇਨ੍ਹਾਂ ਦੇਸ਼ਾਂ ਨੇ ਵੈਕਸੀਨ ਦੀ ਪ੍ਰਭਾਵਿਕਤਾ 'ਤੇ ਸਵਾਲ ਖੜੇ ਹੋਣ ਕਾਰਣ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ।
ਇਹ ਵੀ ਪੜ੍ਹੋ -'INF ਸੰਧੀ ਨੂੰ ਫਿਰ ਤੋਂ ਸ਼ੁਰੂ ਕਰਨਾ ਬਹੁਤ ਮੁਸ਼ਕਲ'
ਫਾਈਜ਼ਰ 61 ਫੀਸਦੀ ਤਾਂ ਐਸਟ੍ਰਾਜੇਨੇਕਾ 73 ਫੀਸਦੀ ਤੱਕ ਪ੍ਰਭਾਵੀ
ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਇਸ ਨਵੇਂ ਅਧਿਐਨ ਦੀ ਸਹਾਰਨਾ ਕੀਤੀ ਹੈ ਅਤੇ ਇਸ ਨੂੰ ਬਹੁਤ ਚੰਗੀ ਖਬਰ ਦੱਸਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਹਿਲੀ ਖੁਰਾਕ ਦੇ 35 ਦਿਨ ਬਾਅਦ ਕੋਰੋਨਾ ਇਨਫੈਕਸ਼ਨ ਨਾਲ ਜੋ ਸੁਰੱਖਿਆ ਮਿਲਦੀ ਹੈ, ਉਹ ਫਾਈਜ਼ਰ ਦੀ ਤੁਲਨਾ 'ਚ ਆਕਸਫੋਰਡ ਖੁਰਾਕ ਲਈ ਥੋੜੀ ਬਿਹਤਰ ਹੈ। ਅਧਿਐਨ ਮੁਤਾਬਕ, ਫਾਈਜ਼ਰ ਵੈਕਸੀਨ ਦੀ ਪਹਿਲੀ ਖੁਰਾਕ ਤੋਂ ਬਾਅਦ ਇਨਫੈਕਟਿਡ ਹੋਣ ਦਾ ਖਤਰਾ 57 ਅਤੇ 61 ਫੀਸਦੀ ਸੁਰੱਖਿਆ ਮਿਲਦੀ ਹੈ, ਉਥੇ ਐਸਟ੍ਰਾਜੇਨੇਕਾ ਵੈਕਸੀਨ 60 ਅਤੇ 73 ਫੀਸਦੀ ਤੱਕ ਸੁਰੱਖਿਆ ਪ੍ਰਦਾਨ ਕਰਦੀ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।