ਬ੍ਰਿਟੇਨ ''ਚ 31 ਜੁਲਾਈ ਤੱਕ ਸਾਰੇ ਬਾਲਗਾਂ ਨੂੰ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਲਾਉਣ ਦਾ ਟੀਚਾ
Monday, Feb 22, 2021 - 02:24 AM (IST)
ਲੰਡਨ-ਬ੍ਰਿਟਿਸ਼ ਸਰਕਾਰ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਸ ਦਾ ਟੀਚਾ 31 ਜੁਲਾਈ ਤੱਕ ਸਾਰੇ ਬਾਲਗਾਂ ਨੂੰ ਕੋਰੋਨਾ ਵਾਇਰਸ ਦੇ ਟੀਕੇ ਦੀ ਪਹਿਲੀ ਖੁਰਾਕ ਲਾਉਣਾ ਹੈ। ਇਸ ਦੇ ਤਹਿਤ 50 ਤੋਂ ਵਧੇਰੇ ਉਮਰ ਦੇ ਲੋਕਾਂ ਜਾਂ ਕਿਸੇ ਸਿਹਤ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ 15 ਅਪ੍ਰੈਲ ਤੋਂ ਪਹਿਲਾਂ ਟੀਕੇ ਲਾਉਣ ਦੀ ਟੀਚਾ ਵੀ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਇਹ ਸਮੇਂ-ਸੀਮਾ ਇਕ ਮਈ ਤੈਅ ਕੀਤੀ ਗਈ ਸੀ। ਬ੍ਰਿਟੇਨ 'ਚ 'ਫਾਈਜ਼ਰ' ਅਤੇ 'ਐਸਟ੍ਰਾਜੇਨੇਕਾ' ਦੇ ਕੋਵਿਡ-19 ਦੇ ਟੀਕੇ ਲਾਏ ਜਾ ਰਹੇ ਹਨ।
ਇਹ ਵੀ ਪੜ੍ਹੋ -ਇਮਰਾਨ ਵਿਰੁੱਧ ਮੁਕੱਦਮੇ ਦੀ ਸੁਣਵਾਈ ਰੋਕਣ 'ਤੇ ਚੀਫ ਜਸਟਿਸ ਖਿਲਾਫ ਜੱਜ ਲਾਮਬੰਦ
ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਨਵੇਂ ਟੀਚਿਆਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਹੁਣ ਸਾਡੇ ਕੋਲ ਸਪਲਾਈ ਹੈ ਅਤੇ ਅਸੀਂ ਟੀਕਾਕਰਨ ਮੁਹਿੰਮ ਤੇਜ਼ ਕਰ ਸਕਦੇ ਹਾਂ। ਬ੍ਰਿਟੇਨ 'ਚ ਟੀਕਾਕਰਨ ਮੁਹਿੰਮ ਦੀ ਸ਼ੁਰੂਆਤੀ ਸਫਲਤਾ ਇਕ ਚੰਗੀ ਖਬਰ ਹੈ ਜਿਥੇ ਵਾਇਰਸ ਨਾਲ ਹੁਣ ਤੱਕ 1,20,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਰਪ 'ਚ ਕੋਵਿਡ-19 ਨਾਲ ਸਭ ਤੋਂ ਵਧੇਰੇ ਲੋਕਾਂ ਦੀ ਮੌਤ ਇਥੇ ਹੋਈ ਹੈ। ਦੇਸ਼ 'ਚ ਅੱਠ ਦਸੰਬਰ ਨੂੰ ਕੋਵਿਡ-19 ਲਈ ਟੀਕਾਕਰਨ ਸ਼ੁਰੂ ਹੋਇਆ ਸੀ ਅਤੇ ਉਦੋਂ ਤੋਂ ਹੁਣ ਤੱਕ 1.72 ਕਰੋੜ ਲੋਕਾਂ ਨੂੰ ਟੀਕਾ ਲਾਇਆ ਜਾ ਚੁੱਕਿਆ ਹੈ।
ਇਹ ਵੀ ਪੜ੍ਹੋ -ਸਰਹੱਦ 'ਚ ਦਾਖਲ ਹੋਏ ਚੀਨੀ ਲੜਾਕੂ ਜਹਾਜ਼ ਨੂੰ ਤਾਈਵਾਨ ਹਵਾਈ ਫੌਜ ਨੇ ਖਦੇੜਿਆ
ਬ੍ਰਿਟੇਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਅੰਸ਼ਕ ਸੁਰੱਖਿਆ ਪ੍ਰਦਰਾਨ ਕਰਨ ਲਈ ਪਹਿਲੀ ਖੁਰਾਕ ਦੇ 12 ਹਫਤਿਆਂ ਬਾਅਦ ਦੂਜੀ ਖੁਰਾਕ ਲੱਗਾ ਰਿਹਾ ਹੈ। ਹਾਲਾਂਕਿ ਇਸ ਦੀ ਨੀਤੀ ਦੀ 'ਫਾਈਜ਼ਰ' ਅਤੇ ਕਈ ਦੇਸ਼ਾਂ ਨੇ ਆਲੋਚਨਾ ਕੀਤੀ ਹੈ ਪਰ ਬ੍ਰਿਟੇਨ ਸਰਕਾਰ ਦੇ ਵਿਗਿਆਨੀ ਸਲਾਹਕਾਰ ਇਸ ਦਾ ਸਮਰਥਨ ਕਰ ਰਹੇ ਹਨ। ਇਨ੍ਹਾਂ ਨਵੇਂ ਟੀਚਿਆਂ ਦਾ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਦੇਸ਼ 'ਚ ਰਾਸ਼ਟਰ ਵਿਆਪੀ ਲਾਕਡਾਊਨ ਖਤਮ ਕਰਨ ਦੀ ਯੋਜਨਾ ਤਿਆਰ ਕਰਨ ਲਈ ਐਤਵਾਰ ਨੂੰ ਸੀਨੀਅਰ ਮੰਤਰੀਆਂ ਨਾਲ ਮੁਲਾਕਾਤ ਕੀਤੀ ਹੈ। ਬੋਰਿਸ ਲਾਕਡਾਊਨ ਨੂੰ ਲੈ ਕੇ ਨਵੀਂ ਨੀਤੀ ਦਾ ਐਲਾਨ ਸੋਮਵਾਰ ਨੂੰ ਕਰਨਗੇ।
ਇਹ ਵੀ ਪੜ੍ਹੋ -ਪਾਕਿ ਦੀ ਰਾਜਧਾਨੀ ਇਸਲਾਮਾਬਾਦ ਦਾ ਨਾਂ 'ਇਸਲਾਮਗੁੱਡ' ਕਰਨ ਲਈ ਆਨਲਾਈਨ ਪਟੀਸ਼ਨ ਦਾਇਰ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।