ਬੱਚਿਆਂ 'ਚ 'ਕੋਵਿਡ-ਟੋਜ' ਦੇ ਲੱਛਣਾਂ ਦਾ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਨਹੀਂ ਕੋਈ ਸਬੰਧ!
Monday, Jun 29, 2020 - 10:31 PM (IST)

ਲੰਡਨ(ਭਾਸ਼ਾ): ਕੋਵਿਡ-19 ਮਹਾਮਾਰੀ ਦੌਰਾਨ ਬੱਚਿਆਂ ਦੀ ਚਮੜੀ ਦਾ ਲਾਲ ਹੋਣਾ ਤੇ ਸੋਜ ਕੋਰੋਨਾ ਵਾਇਰਸ ਦੇ ਲੱਛਣਾ ਨਾਲ ਜੁੜਿਆ ਨਹੀਂ ਹੋ ਸਕਦਾ ਹੈ। ਬੱਚਿਆਂ ਵਿਚ ਇਸ ਲੱਛਣ ਨੂੰ 'ਕੋਵਿਡ-ਟੋਜ' ਨਾਂ ਨਾਲ ਜਾਣਿਆ ਜਾਂਦਾ ਹੈ। ਇਕ ਅਧਿਐਨ ਵਿਚ ਪਤਾ ਲੱਗਿਆ ਕਿ ਜਿਨ੍ਹਾਂ ਨਵਜੰਮਿਆਂ ਵਿਚ ਇਹ ਲੱਛਣ ਪਾਏ ਗਏ ਉਨ੍ਹਾਂ ਦੀ ਕੋਵਿਡ-19 ਰਿਪੋਰਟ ਨੈਗੇਟਿਵ ਆਈ।
ਸਪੇਨ ਦੇ ਲਾਫੇ ਯੂਨੀਵਰਸਿਟੀ ਹਸਪਤਾਲ ਦੇ ਖੋਜਕਾਰਾਂ ਨੇ 32 ਰੋਗੀਆਂ 'ਤੇ ਰਿਸਰਚ ਕੀਤੀ, ਜਿਸ ਵਿਚ 20 ਬੱਚੇ ਤੇ ਕਿਸ਼ੋਰ ਸਨ। ਇਹ ਰਿਸਰਚ ਨੌ ਅਪ੍ਰੈਲ ਤੇ 15 ਅਪ੍ਰੈਲ ਦੇ ਵਿਚਾਲੇ ਕੀਤਾ ਗਿਆ। ਕੋਵਿਡ-19 'ਤੇ ਪਹਿਲਾਂ ਕੀਤੀਆਂ ਗਈਆਂ ਰਿਸਰਚਾਂ ਦੇ ਆਧਾਰ 'ਤੇ ਉਨ੍ਹਾਂ ਨੇ ਕਿਹਾ ਕਿ ਚਮੜੀ ਦੇ ਇਨ੍ਹਾਂ ਲੱਛਣਾਂ ਨੂੰ ਕਿਸ਼ੋਰਾਂ ਤੇ ਬੱਚਿਆਂ ਵਿਚ ਸਾਰਸ ਕੋਵ-2 ਦੇ ਸੰਭਾਵਿਤ ਲੱਛਣ ਦੱਸਿਆ ਗਿਆ। ਫਿਲਹਾਲ, ਜਾਮਾ ਡਿਮੇਰਟੋਲਾਜੀ ਮੈਗੇਜ਼ੀਨ ਵਿਚ ਪ੍ਰਕਾਸ਼ਿਤ ਵਰਤਮਾਨ ਰਿਸਰਚ ਵਿਚ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਜੋ ਚਮੜੀ ਦੀ ਸਮੱਸਿਆ ਦਾ ਕੋਵਿਡ-19 ਨਾਲ ਸਬੰਧ ਦਰਸਾਉਂਦਾ ਹੈ।
ਅਧਿਐਨ ਵਿਚ ਖੋਜਕਾਰਾਂ ਨੇ ਉਸ ਪ੍ਰਣਾਲੀ ਨੂੰ ਜਾਨਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਚਮੜੀ ਦੀ ਸਮੱਸਿਆ ਹੁੰਦੀ ਹੈ। ਇਸ ਦੇ ਲਈ ਉਨ੍ਹਾਂ ਨੇ ਰੋਗੀਆਂ ਵਿਚ ਕੋਰੋਨਾ ਵਾਇਰਸ ਦਾ ਪਤਾ ਲਾਉਣ ਦੇ ਲਈ ਆਟੀ-ਪੀ.ਸੀ.ਆਰ. ਜਾਂਚ ਤੇ ਲੱਛਣ ਦੇ ਸੰਭਾਵਿਤ ਮੂਲ ਦਾ ਪਤਾ ਲਾਉਣ ਦੇ ਲਈ ਖੂਨ ਦੀ ਵੀ ਜਾਂਚ ਕੀਤੀ। ਅਧਿਐਨ ਮੁਤਾਬਕ ਖੋਜਕਾਰਾਂ ਨੇ 6 ਰੋਗੀਆਂ ਦੇ ਚਮੜੀ ਸਬੰਧੀ ਨਮੂਨਿਆਂ ਦੀ ਵੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ 20 ਰੋਗੀਆਂ ਵਿਚੋਂ 7 ਬੱਚੀਆਂ ਤੇ 13 ਬੱਚੇ ਸਨ, ਜਿਨ੍ਹਾਂ ਦੀ ਉਮਰ ਇਕ ਸਾਲ ਤੋਂ 18 ਸਾਲ ਦੇ ਵਿਚਾਲੇ ਸੀ।