ਚੀਨ 'ਚ ਜਿਨਪਿੰਗ ਦੇ ਅਹੁਦਾ ਛੱਡਣ ਦੀ ਮੰਗ, ਕੋਵਿਡ ਵਿਰੋਧੀ ਪ੍ਰਦਰਸ਼ਨ ਹੋਏ ਤੇਜ਼

11/27/2022 6:07:45 PM

ਬੀਜਿੰਗ (ਆਈ.ਏ.ਐੱਨ.ਐੱਸ.) ਚੀਨ ਵਿੱਚ ਸਖ਼ਤ ਕੋਵਿਡ ਪਾਬੰਦੀਆਂ ਖ਼ਿਲਾਫ਼ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਵੱਡੀ ਗਿਣਤੀ 'ਚ ਲੋਕ ਸੜਕਾਂ 'ਤੇ ਉਤਰ ਆਏ ਹਨ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਅਹੁਦਾ ਛੱਡਣ ਦੀ ਮੰਗ ਕਰ ਰਹੇ ਹਨ। ਬੀਜਿੰਗ ਅਤੇ ਸ਼ੰਘਾਈ ਦੇ ਵੱਡੇ ਸ਼ਹਿਰਾਂ 'ਚ ਵਿਦਿਆਰਥੀਆਂ ਸਮੇਤ ਵੱਡੀ ਗਿਣਤੀ 'ਚ ਲੋਕ ਪ੍ਰਦਰਸ਼ਨ ਕਰਦੇ ਦੇਖੇ ਗਏ। ਵਾਇਰਲ ਹੋ ਰਹੀ ਵੀਡੀਓ ਵਿੱਚ ਲੋਕਾਂ ਦੇ ਹੱਥਾਂ ਵਿੱਚ ਮੋਮਬੱਤੀਆਂ, ਪੋਸਟਰ ਅਤੇ ਮੋਬਾਈਲ ਟਾਰਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਵਿਦਿਆਰਥੀ ਕੋਰੇ ਚਿੱਟੇ ਪੰਨਿਆਂ ਨਾਲ ਪ੍ਰਦਰਸ਼ਨ ਵੀ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਕਿਮ ਜੋਂਗ ਦਾ ਵੱਡਾ ਬਿਆਨ, ਬੋਲੇ- ਦੁਨੀਆ ਦੀ ਸਭ ਤੋਂ ਵੱਡੀ ਪਰਮਾਣੂ ਸ਼ਕਤੀ ਬਣਨਾ ਸਾਡਾ ਟੀਚਾ

ਦਰਅਸਲ ਉੱਤਰੀ ਪੱਛਮੀ ਖੇਤਰ ਦੀ ਰਾਜਧਾਨੀ ਉਰੂਮਕੀ ਵਿੱਚ ਵੀਰਵਾਰ ਰਾਤ ਇੱਕ ਇਮਾਰਤ ਵਿੱਚ ਅੱਗ ਲੱਗਣ ਤੋਂ ਬਾਅਦ ਲੋਕਾਂ ਦਾ ਗੁੱਸਾ ਭੜਕ ਗਿਆ। ਇਸ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਜ਼ਖਮੀ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਕੋਵਿਡ ਪਾਬੰਦੀਆਂ ਕਾਰਨ ਬਚਾਅ ਕਾਰਜਾਂ ਵਿੱਚ ਰੁਕਾਵਟ ਆਈ, ਜਿਸ ਕਾਰਨ ਲੋਕਾਂ ਦੀ ਮੌਤ ਹੋ ਗਈ।
ਰਾਇਟਰਜ਼ ਦੀ ਰਿਪੋਰਟ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ (ਸੀਪੀਸੀ) ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਚੀਨ 'ਚ ਕੋਰੋਨਾ ਦੀ ਰਫਤਾਰ ਲਗਾਤਾਰ ਵਧ ਰਹੀ ਹੈ, ਜਿਸ ਕਾਰਨ ਚੀਨ ਸਰਕਾਰ ਨੇ ਕਈ ਖੇਤਰਾਂ 'ਚ ਸਖ਼ਤ ਤਾਲਾਬੰਦੀ ਲਾਗੂ ਕਰ ਦਿੱਤੀ ਹੈ। ਐਤਵਾਰ ਨੂੰ ਚੀਨ ਵਿੱਚ ਕੋਰੋਨਾ ਦੇ 40 ਹਜ਼ਾਰ ਮਾਮਲੇ ਸਾਹਮਣੇ ਆਏ ਹਨ।

 

ਪੜ੍ਹੋ ਇਹ ਅਹਿਮ ਖ਼ਬਰ-ਤਾਈਵਾਨ 'ਚ ਵੋਟਿੰਗ ਉਮਰ 20 ਤੋਂ 18 ਕਰਨ ਲਈ ਹੋਇਆ ਜਨਮਤ, ਸਾਹਮਣੇ ਆਏ ਇਹ ਨਤੀਜੇ 

ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓਜ਼ 'ਚ ਪ੍ਰਦਰਸ਼ਨਕਾਰੀ 'ਕਮਿਊਨਿਸਟ ਪਾਰਟੀ ਸਟੈਪ ਡਾਊਨ', 'ਸ਼ੀ ਜਿਨਪਿੰਗ ਸਟੈਪ ਡਾਊਨ' ਅਤੇ 'ਸ਼ਿਨਜਿਆਂਗ 'ਚ ਲਾਕਡਾਊਨ ਖ਼ਤਮ ਕਰੋ' ਦੇ ਨਾਅਰੇ ਲਗਾਉਂਦੇ ਹੋਏ ਦਿਖਾਈ ਦਿੱਤੇ। ਇਸ ਦੌਰਾਨ ਪੁਲਸ ਨੇ ਧਰਨੇ ਵਾਲੀ ਥਾਂ ’ਤੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ।ਇੱਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਉਹ ਲੋਕਾਂ ਨੂੰ ਸੜਕਾਂ 'ਤੇ ਦੇਖ ਕੇ "ਹੈਰਾਨ ਅਤੇ ਥੋੜਾ ਉਤਸ਼ਾਹਿਤ" ਮਹਿਸੂਸ ਕਰਦਾ ਹੈ, ਉਸ ਮੁਤਾਬਕ ਪਹਿਲੀ ਵਾਰ ਉਸਨੇ ਚੀਨ ਵਿੱਚ ਇੰਨੇ ਵੱਡੇ ਪੱਧਰ 'ਤੇ ਅਸਹਿਮਤੀ ਦੇਖੀ ਹੈ।ਉਸਨੇ ਕਿਹਾ ਕਿ ਤਾਲਾਬੰਦੀ ਨੇ ਲੋਕਾਂ ਨੂੰ "ਉਦਾਸ, ਗੁੱਸਾ ਅਤੇ ਨਿਰਾਸ਼ਾਜਨਕ" ਮਹਿਸੂਸ ਕਰਵਾਇਆ ਅਤੇ ਉਸ ਨੂੰ ਆਪਣੀ ਬੀਮਾਰ ਮਾਂ, ਜੋ ਕੈਂਸਰ ਦਾ ਇਲਾਜ ਕਰਵਾ ਰਹੀ ਸੀ, ਨੂੰ ਵੇਖਣ ਵਿੱਚ ਅਸਮਰੱਥ ਹੋ ਗਿਆ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News