ਕੋਵਿਡ-19 ਟੀਕੇ ਦੀ ਪਹਿਲੀ ਖ਼ੁਰਾਕ ਦੇ ਬਾਅਦ 65 ਫ਼ੀਸਦੀ ਤੱਕ ਘੱਟ ਹੋ ਜਾਂਦੈ ਖ਼ਤਰਾ

Friday, Apr 23, 2021 - 06:10 PM (IST)

ਇੰਟਰਨੈਸ਼ਨਲ ਡੈਸਕ : ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਅੰਕੜੇ ਜਾਰੀ ਕੀਤੇ ਹਨ, ਜਿਸ ਤੋਂ ਪੁਸ਼ਟੀ ਹੁੰਦੀ ਹੈ ਕਿ ਫਾਈਜ਼ਰ-ਬਾਇਓਐਨਟੇਕ ਅਤੇ ਐਸਟ੍ਰਾਜੇਨੇਕਾ ਦੋਵਾਂ ਕੰਪਨੀਆਂ ਵੱਲੋਂ ਵਿਕਸਿਤ ਕੋਵਿਡ-19 ਟੀਕੇ ਦੀ ਪਹਿਲੀ ਖ਼ੁਰਾਕ ਲੈਣ ਦੇ ਬਾਅਦ ਹੀ ਇੰਫੈਕਸ਼ਨ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਹੋ ਜਾਂਦਾ ਹੈ।

ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਭਾਰਤ ਦੀ ਦਰਿਆਦਿਲੀ, ਨੇਪਾਲ ਨੂੰ ਤੋਹਫ਼ੇ ’ਚ ਦਿੱਤੀਆਂ 39 ਐਂਬੂਲੈਂਸ ਅਤੇ 6 ਸਕੂਲੀ ਬੱਸਾਂ

ਖੋਜਕਰਤਾਵਾਂ ਨੇ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਆਪਣੀ ਖੋਜ ਵਿਚ ਕਿਹਾ ਹੈ ਕਿ ਕੋਰੋਨਾ ਵਾਇਰਸ ਇੰਫੈਕਸ਼ਨ ਦੇ ਖ਼ਤਰੇ ਨੂੰ ਘੱਟ ਕਰਨ ਦੀ ਸਮਰਥਾ ਨੂੰ ਲੈ ਕੇ ਟੀਕਿਆਂ ਵਿਚ ਕੁੱਝ ਖ਼ਾਸ ਅੰਤਰ ਨਹੀਂ ਹੈ। ਇਹ ਅਧਿਐਨ ਅਜੇ ਤੱਕ ਕਿਸੇ ਵੱਕਾਰੀ ਸਮੀਖਿਆ ਪਤਰਿਕਾ ਵਿਚ ਪ੍ਰਕਾਸ਼ਿਤ ਨਹੀਂ ਹੋਇਆ ਹੈ ਪਰ ਇਹ ਦਸੰਬਰ ਤੋਂ ਅਪ੍ਰੈਲ ਦਰਮਿਆਨ ਇੰਗਲੈਂਡ ਅਤੇ ਵੇਲਸ ਵਿਚ 3,70,000 ਤੋਂ ਜ਼ਿਆਦਾ ਲੋਕਾਂ ਦੀ ਨੱਕ ਅਤੇ ਗਲੇ ਦੇ ਸਵਾਬ ਦੇ ਨਮੂਨਿਆਂ ਦੇ ਵਿਸ਼ਲੇਸ਼ਣ ’ਤੇ ਆਧਾਰਿਤ ਹੈ।

ਇਹ ਵੀ ਪੜ੍ਹੋ : ਦੁਨੀਆ ਦੀ ਸਭ ਤੋਂ ਉੱਚੀ ਮਾਊਂਟ ਐਵਰੈਸਟ 'ਤੇ ਪੁੱਜਾ ਕੋਰੋਨਾ, ਪਰਬਤਾਰੋਹੀਆਂ 'ਚ ਮਚੀ ਹਲਚਲ

ਵਿਗਿਆਨੀਆਂ ਦਾ ਕਹਿਣਾ ਹੈ ਕਿ ਫਾਈਜ਼ਰ-ਬਾਇਓਐਨਟੇਕ ਜਾਂ ਐਸਟ੍ਰਾਜੇਨੇਕਾ ਦੋਵਾਂ ਵਿਚੋਂ ਕਿਸੇ ਵੀ ਟੀਕੇ ਦੀ ਪਹਿਲੀ ਖ਼ੁਰਾਕ ਲਗਵਾਉਣ ਦੇ 3 ਹਫ਼ਤੇ ਬਾਅਦ ਲੋਕਾਂ ਵਿਚ ਕੋਰੋਨਾ ਵਾਇਰਸ ਇੰਫੈਕਸ਼ਨ ਦਾ ਖ਼ਰਤਾ 65 ਫ਼ੀਸਦੀ ਤੱਕ ਘੱਟ ਹੋ ਗਿਆ। ਉਥੇ ਹੀ ਦੂਜੀ ਖ਼ੁਰਾਕ ਲੈਣ ਦੇ ਬਾਅਦ ਖ਼ਤਰਾ ਹੋਰ ਵੀ ਘੱਟ ਹੋ ਗਿਆ, ਨਾਲ ਹੀ ਇਹ ਟੀਕੇ ਸਭ ਤੋਂ ਪਹਿਲਾਂ ਬ੍ਰਿਟੇਨ ਵਿਚ ਪਛਾਣੇ ਗਏ ਵਾਇਰਸ ਦੇ ਨਵੇਂ ਸਟਰੇਨ ਖ਼ਿਲਾਫ਼ ਵੀ ਪ੍ਰਭਾਵੀ ਹਨ।

ਇਹ ਵੀ ਪੜ੍ਹੋ : ਰੇਪ ਦਾ ਦੋਸ਼ੀ ਨਿਤਯਾਨੰਦ ਮੁੜ ਚਰਚਾ 'ਚ, ਆਪਣੇ ਦੇਸ਼ 'ਕੈਲਾਸਾ' ’ਚ ਭਾਰਤੀਆਂ ਦੀ ਐਂਟਰੀ ’ਤੇ ਲਾਈ ਪਾਬੰਦੀ

ਆਕਸਫੋਰਡ ਯੂਨੀਵਰਸਿਟੀ ਦੇ ਸੀਨੀਅਰ ਵਿਗਿਆਨੀ ਡਾਕਟਰ ਕੋਏਨ ਪਾਵੇਲਸ ਨੇ ਕਿਹਾ ਕਿ ਕੁੱਝ ਉਦਾਹਰਣ ਹੈ, ਜਿੱਥੇ ਟੀਕਾ ਲੱਗਣ ਦੇ ਬਾਅਦ ਵੀ ਉਸ ਵਿਅਕਤੀ ਨੂੰ ਇੰਫੈਕਸ਼ਨ ਹੋ ਗਈ ਹੈ ਅਤੇ ਟੀਕਾ ਲਗਵਾ ਚੁੱਕੇ ਲੋਕਾਂ ਤੋਂ ਵੀ ਸੀਮਤ ਸੰਖਿਆ ਵਿਚ ਇੰਫੈਕਸ਼ਨ ਫੈਲਣ ਦੀ ਵੀ ਘਟਨਾ ਵਾਪਰੀ ਹੈ। ਪਾਵੇਲਸ ਨੇ ਇਕ ਬਿਆਨ ਵਿਚ ਕਿਹਾ, ‘ਇਸ ਤੋਂ ਸਪਸ਼ਟ ਹੈ ਕਿ ਲੋਕਾਂ ਨੂੰ ਇੰਫੈਕਸ਼ਨ ਫੈਲਣ ਦੇ ਖ਼ਤਰੇ ਨੂੰ ਘੱਟ ਕਰਨ ਲਈ ਪ੍ਰੋਟੋਕਾਲ ਦਾ ਪਾਲਣ ਕਰਣਾ ਚਾਹੀਦਾ ਹੈ। ਮਾਸਕ ਲਗਾਓ ਅਤੇ 2 ਗਜ ਦੀ ਦੂਰੀ ਬਣਾਈ ਰੱਖੋ।’

ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਦੇ ਕਹਿਰ ਤੋਂ ਡਰਿਆ ਬ੍ਰਿਟੇਨ, ਭਾਰਤੀ ਯਾਤਰੀਆਂ ਲਈ ਸ਼ੁਰੂ ਕੀਤੀ ‘ਰੈੱਡ ਲਿਸਟ’ ਯਾਤਰਾ ਪਾਬੰਦੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News