ਬੰਗਲਾਦੇਸ਼ ’ਚ ਕੋਵਿਡ-19 ਟੀਕਾਕਰਨ ਸ਼ੁਰੂ, ਉੱਚ ਅਧਿਕਾਰੀਆਂ ਤੋਂ ਹੋਈ ਸ਼ੁਰੂਆਤ
Monday, Feb 08, 2021 - 08:27 PM (IST)
ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ’ਚ ਦੇਸ਼ ਵਿਆਪੀ ਟੀਕਾ ਕਰਨ ਮੁਹਿੰਮ ਸ਼ੁਰੂਆਤ ਹੋਈ ਅਤੇ ਪਹਿਲੇ ਦਿਨ ਸੰਸਦ ਮੈਂਬਰਾਂ, ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਅਤੇ ਸਿਹਤ ਅਧਿਕਾਰੀਆਂ ਨੇ ਟੀਕਾ ਲਗਾਇਆ। ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ’ਚ ਡਿਜ਼ੀਟਲ ਪ੍ਰੋਗਰਾਮ ਦੌਰਾਨ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੇ ਸਿਹਤ ਮੰਤਰੀ ਜਾਹਿਦ ਮਾਲੇਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਟੀਕੇ ਵਿਰੁੱਧ ਪ੍ਰਚਾਰ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਸੁਰੱਖਿਤ ਹੈ ਅਤੇ ਇਸਦਾ ਸਿਹਤ ’ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਅਸੀਂ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਮੁਹਿੰਮ ਸ਼ੁਰੂਆਤ ਕਰ ਰਹੇ ਹਾਂ। ਇਹ ਟੀਕਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਮਾਲੇਕ ਨੇ ਸ਼ੇਖ ਰਸੇਲ ਨੈਸ਼ਨਲ ਗੈਸਟ੍ਰੋਲੀਵਰ ਇੰਸਟੀਚਿਊਟ ਅਤੇ ਹਸਪਤਾਲ ’ਚ ਟੀਕਾ ਲਗਾਇਆ। ਚੀਫ ਜਸਟਿਸ ਸਈਦ ਮਹਿਮੂਦ ਹੁਸੈਨ ਉਨ੍ਹਾਂ ਉੱਚ ਪੱਧਰੀ ਸ਼ਖਸੀਅਤਾਂ ’ਚ ਸ਼ਾਮਲ ਸਨ ਜਿਨ੍ਹਾਂ ਨੇ ਤਰਜੀਹ ਸੂਚੀ ਦੇ ਤਹਿਤ ਟੀਕਾ ਲਗਾਇਆ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।