ਕੋਵਿਡ-19 ਦਾ ਰਹਿੰਦਾ ਹੈ ਲੰਬੇ ਸਮੇਂ ਤੱਕ ਪ੍ਰਭਾਵ : ਵਿਗਿਆਨੀ

Friday, Nov 13, 2020 - 01:34 AM (IST)

ਕੋਵਿਡ-19 ਦਾ ਰਹਿੰਦਾ ਹੈ ਲੰਬੇ ਸਮੇਂ ਤੱਕ ਪ੍ਰਭਾਵ : ਵਿਗਿਆਨੀ

ਵਾਸ਼ਿੰਗਟਨ-ਵਿਗਿਆਨੀਆਂ ਨੇ ਅਮਰੀਕਾ 'ਚ 1600 ਤੋਂ ਜ਼ਿਆਦਾ ਕੋਵਿਡ-19 ਰੋਗੀਆਂ ਦੇ ਡਾਟਾ ਦਾ ਅਧਿਐਨ ਕੀਤਾ ਅਤੇ ਪਾਇਆ ਕਿ ਬੀਮਾਰੀ ਦਾ ਲੰਬੇ ਸਮੇਂ ਤੱਕ ਪ੍ਰਭਾਵ ਹੁੰਦਾ ਹੈ। ਖੋਜਕਰਤਾਵਾਂ 'ਚ ਅਮਰੀਕਾ ਦੀ ਯੂਨੀਵਰਸਿਟੀ ਆਫ ਮਿਸ਼ੀਗਨ ਦੇ ਖੋਜਕਰਤਾ ਵੀ ਸ਼ਾਮਲ ਸਨ। ਉਨ੍ਹਾਂ ਨੇ ਮਿਸ਼ੀਗਨ ਦੇ 38 ਹਸਪਤਾਲਾਂ 'ਚ ਦਾਖਲ 1,648 ਕੋਵਿਡ-19 ਰੋਗੀਆਂ ਦੇ ਡਾਟਾ ਵਿਸ਼ਲੇਸ਼ਣ ਕੀਤਾ ਅਤੇ ਪਾਇਆ ਕਿ ਉਨ੍ਹਾਂ 'ਚੋਂ 398 ਦੀ ਹਸਪਤਾਲ 'ਚ ਦਾਖਲ ਰਹਿਣ ਦੌਰਾਨ ਮੌਤ ਹੋ ਗਈ ਅਤੇ 1,250 ਬਚ ਗਏ।

ਇਹ ਵੀ ਪੜ੍ਹੋ :- ਆ ਗਿਆ ਪਲਾਜ਼ਮਾ ਜੈੱਟ, 30 ਸੈਕਿੰਡ 'ਚ ਮਾਰ ਦੇਵੇਗਾ ਕੋਰੋਨਾ ਵਾਇਰਸ

ਖੋਜਕਰਤਾਵਾਂ ਨੇ 488 ਮਰੀਜ਼ਾਂ ਦਾ ਉਨ੍ਹਾਂ ਦੇ ਹਸਪਤਾਲ 'ਚ ਦਾਖਲ ਹੋਣ ਦੇ ਲਗਭਗ 60 ਦਿਨ ਬਾਅਦ ਇੰਟਰਵਿਊ ਕੀਤਾ। ਇਨ੍ਹਾਂ 'ਚੋਂ 39 ਫੀਸਦੀ ਤੋਂ ਜ਼ਿਆਦਾ ਮਰੀਜ਼ਾਂ ਨੇ ਕਿਹਾ ਕਿ ਉਹ ਹਸਪਤਾਲ ਤੋਂ ਛੁੱਟੀ ਮਿਲਣ ਦੇ ਦੋ ਮਹੀਨਿਆਂ ਬਾਅਦ ਵੀ ਅਜੇ ਤੱਕ ਆਮ ਗਤੀਵਿਧੀਆਂ ਸ਼ੁਰੂ ਨਹੀਂ ਕਰ ਪਾਏ ਹਨ।

ਇਹ ਵੀ ਪੜ੍ਹੋ :- ਰਾਨ ਕਲੇਨ ਹੋਣਗੇ ਜੋ ਬਾਈਡੇਨ ਦੇ ਚੀਫ ਆਫ ਸਟਾਫ, 2009 'ਚ ਵੀ ਕਰ ਚੁੱਕੇ ਹਨ ਕੰਮ


author

Karan Kumar

Content Editor

Related News