ਆਸਟ੍ਰੇਲੀਆ ਦੇ ਇਸ ਸੂਬੇ ''ਚ ਅੱਜ ਕੋਰੋਨਾ ਦੇ ਮਾਮਲਿਆਂ ''ਚ ਭਾਰੀ ਕਮੀ

07/18/2020 3:59:23 PM

ਮੈਲਬੌਰਨ— ਕੋਰੋਨਾ ਵਾਇਰਸ ਕਾਰਨ ਵਧੀ ਰਹੀ ਚਿੰਤਾ ਵਿਚਕਾਰ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ 'ਚ ਸ਼ਨੀਵਾਰ ਨੂੰ ਕੋਵਿਡ-19 ਮਾਮਲਿਆਂ 'ਚ ਭਾਰੀ ਗਿਰਾਵਟ ਦਰਜ ਹੋਈ ਹੈ।


ਸ਼ੁੱਕਰਵਾਰ ਨੂੰ ਕੋਵਿਡ-19 ਦੇ ਰਿਕਾਰਡ 428 ਮਾਮਲੇ ਸਾਹਮਣੇ ਆਉਣ ਪਿੱਛੋਂ ਸ਼ਨੀਵਾਰ ਨੂੰ 217 ਨਵੇਂ ਮਾਮਲੇ ਸਾਹਮਣੇ ਆਏ। ਇਸ 'ਤੇ ਚੀਫ ਮੈਡੀਕਲ ਅਧਿਕਾਰੀ ਬਰੇਟ ਸਟਨ ਨੇ ਕਿਹਾ ਕਿ ਕੱਲ੍ਹ ਦੇ ਅੰਕੜਿਆਂ ਤੋਂ ਪਿੱਛੋਂ ਇਹ ਰਾਹਤ ਵਾਲੀ ਗੱਲ ਹੈ।

ਸਿਹਤ ਵਿਭਾਗ ਨੇ ਸ਼ਨੀਵਾਰ ਨੂੰ ਕਿਹਾ ਕਿ ਵਿਕਟੋਰੀਆ ਸਟੇਟ 'ਚ ਕੋਵਿਡ-19 ਸੰਕਰਮਣ ਕਾਰਨ ਇਕ ਆਦਮੀ ਅਤੇ ਇਕ ਔਰਤ ਦੀ ਮੌਤ ਹੋ ਗਈ।
ਦੋਵੇਂ ਮਰੀਜ਼ਾਂ ਦੀ ਉਮਰ 80 ਸਾਲ ਤੋਂ ਵੱਧ ਸੀ। ਇਸ ਦੇ ਨਾਲ ਹੀ ਰਾਜ ਵਿੱਚ ਸੰਕਰਮਣ ਕਾਰਨ ਮਰਨ ਵਾਲਿਆਂ ਦੀ ਗਿਣਤੀ 34 ਅਤੇ ਦੇਸ਼ 'ਚ 118 ਹੋ ਗਈ। ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਕਿਹਾ ਕਿ ਤਾਜ਼ਾ ਅੰਕੜੇ ਉਤਸ਼ਾਹਜਨਕ ਹਨ ਪਰ ਇਹ ਸਿਰਫ ਇਕ ਦਿਨ ਦਾ ਅੰਕੜਾ ਹੈ। ਮੈਲਬੌਰਨ ਮਹਾਨਗਰ 'ਚ ਛੇ ਹਫ਼ਤਿਆਂ ਦੀ ਤਾਲਾਬੰਦੀ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਸਹਿਜ ਰਹਿਣ ਦੀ ਅਪੀਲ ਕਰਦਿਆਂ ਕਿਹਾ, “ਘਰ 'ਚ ਬੋਰ ਹੋਣਾ ਆਈ. ਸੀ. ਯੂ. 'ਚ ਰਹਿਣ ਨਾਲੋਂ ਬਿਹਤਰ ਹੈ।''


Sanjeev

Content Editor

Related News