ਕੋਵਿਡ-19:ਸਿੰਗਾਪੁਰ ਨੇ ਵਿਦੇਸ਼ੀ ਕਾਮਿਆਂ ਲਈ ਘਰਾਂ ''ਚ ਰਹਿਣ ਦੀ ਵਧਾਈ ਮਿਆਦ

05/01/2020 5:30:57 PM

ਸਿੰਗਾਪੁਰ- ਸਿੰਗਾਪੁਰ ਨੇ ਨਿਰਮਾਣ ਖੇਤਰ ਵਿਚ ਭਾਰਤੀਆਂ ਸਣੇ ਵਿਦੇਸ਼ੀ ਕਾਮਿਆਂ ਦੇ ਲਈ ਘਰਾਂ ਵਿਚ ਰਹਿਣ ਦੀ ਮਿਆਦ ਸ਼ੁੱਕਰਵਾਰ ਨੂੰ 18 ਮਈ ਤੱਕ ਲਈ ਵਧਾ ਦਿੱਤੀ ਹੈ। ਦੇਸ਼ ਨੇ ਵਿਦੇਸ਼ੀ ਕਾਮਿਆਂ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਮਾਮਲੇ ਵਧਣ 'ਤੇ ਇਹ ਕਦਮ ਚੁੱਕਿਆ ਹੈ।

ਸਿਹਤ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੇਸ਼ ਵਿਚ ਇਨਫੈਕਸ਼ਨ ਦੇ 932 ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਮਾਮਲਿਆਂ ਵਿਚ ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਸਿੰਗਾਪੁਰ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਕੁੱਲ ਗਿਣਤੀ 17,101 ਹੋ ਗਈ ਹੈ। ਮੰਤਰਾਲਾ ਨੇ ਅੱਗੇ ਕਿਹਾ ਕਿ ਨਵੇਂ ਮਾਮਲਿਆਂ ਵਿਚ ਵੱਡੀ ਗਿਣਤੀ ਵਿਦੇਸ਼ੀ ਕਾਮਿਆਂ ਦੀ ਹੈ। ਇਹਨਾਂ ਵਿਚੋਂ ਪੰਜ ਮਾਮਲੇ ਸਿੰਗਾਪੁਰ ਦੇ ਨਾਗਰਿਕਾਂ ਜਾਂ ਵਿਦੇਸ਼ੀ ਮੂਲ ਦੇ ਸਥਾਈ ਨਿਵਾਸੀਆਂ ਦੇ ਹਨ। ਲੇਬਰ ਮੰਤਰਾਲਾ ਨੇ ਦੱਸਿਆ ਕਿ ਨਿਰਮਾਣ ਖੇਤਰ ਵਿਚ ਐਸ. ਪਾਸ ਧਾਰਕ ਤੇ ਕੰਮਕਾਜ ਸਬੰਧੀ ਪਰਮਿਟ ਵਾਲੇ ਲੋਕਾਂ ਦੇ ਲਈ ਲਾਜ਼ਮੀ ਰੂਪ ਨਾਲ ਘਰਾਂ ਵਿਚ ਰਹਿਣ ਦਾ ਹੁਕਮ 18 ਮਈ ਤੱਕ ਦੋ ਹਫਤਿਆਂ ਲਈ ਹੋਰ ਵਧਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਨੋਟਿਸ ਚਾਰ ਮਈ ਤੱਕ ਦੇ ਲਈ ਸੀ, ਜਿਸ ਨੂੰ ਹੁਣ 18 ਮਈ ਤੱਕ ਕਰ ਦਿੱਤਾ ਗਿਆ ਹੈ। ਮੰਤਰਾਲਾ ਨੇ ਦੱਸਿਆ ਕਿ ਅਧਿਕਾਰੀ ਨਿਰਮਾਣ ਕਾਰਜ ਨਾਲ ਜੁੜੇ ਮਜ਼ਦੂਰਾਂ ਦੇ ਵਿਚਾਲੇ ਇਨਫੈਕਸ਼ਨ 'ਤੇ ਨੇੜੇਓਂ ਨਜ਼ਰ ਰੱਖ ਰਹੇ ਹਨ ਤੇ ਉਹ ਜਿਥੇ ਰਹਿ ਰਹੇ ਹਨ, ਉਹਨਾਂ ਇਲਾਕਿਆਂ ਵਿਚ ਆਵਾਜਾਈ ਪਾਬੰਦੀਆਂ ਬਰਕਰਾਰ ਰਹਿਣਗੀਆਂ। 


Baljit Singh

Content Editor

Related News