ਜੋੜੇ ਨੇ ਆਪਣੇ ਘਰ ’ਚ ਲਿਆਂਦੀ ‘ਭੂਤੀਆ ਗੁੱਡੀ’, ਅੱਗੇ ਜੋ ਹੋਇਆ ਉਹ ਸੀ ਡਰਾਉਣਾ

Wednesday, Aug 21, 2024 - 04:39 PM (IST)

ਜੋੜੇ ਨੇ ਆਪਣੇ ਘਰ ’ਚ ਲਿਆਂਦੀ ‘ਭੂਤੀਆ ਗੁੱਡੀ’, ਅੱਗੇ ਜੋ ਹੋਇਆ ਉਹ ਸੀ ਡਰਾਉਣਾ

ਇੰਟਰਨੈਸ਼ਨਲ ਡੈਸਕ- ਹਾਲਾਂਕਿ ਭੂਤ-ਪ੍ਰੇਤ ਦੀਆਂ ਕਹਾਣੀਆਂ ਹਰ ਕਿਸੇ ਨੂੰ ਦਿਲਚਸਪ ਲੱਗਦੀਆਂ ਹਨ ਪਰ ਉਨ੍ਹਾਂ ਦਾ ਤਜਰਬਾ ਕਰਨ ’ਚ ਕੋਈ ਵੀ ਦਿਲਚਸਪੀ ਨਹੀਂ ਰੱਖਦਾ ਪਰ ਜੇ ਕੋਈ ਜਾਣ-ਬੁਝ ਕੇ ਕਿਸੇ ‘ਸ਼ੈਤਾਨੀ’ ਗੁੱਡੀ ਨੂੰ ਆਪਣੇ ਘਰ ’ਚ ਲਿਆਉਣ, ਤਾਂ ਕੀ ਹੋਵੇਗਾ? ਬ੍ਰਿਟੇਨ ਦੇ ਇਕ ਪਰਿਵਾਰ ਨੇ ਕੁਝ ਅਜਿਹਾ ਹੀ ਕੀਤਾ ਅਤੇ ‘ਭੂਤੀਆ’ ਗੁੱਡੀ ਦੇ ਘਰ ’ਚ ਕਦਮ ਰੱਖਦੇ ਹੀ ਜੋ ਕੁਝ ਵੀ ਹੋਇਆ, ਉਹ ਕਿਸੇ ਹੌਰਰ ਫਿਲਮ ਨਾਲੋਂ ਘੱਟ ਨਹੀਂ ਸੀ। 34 ਸਾਲਾ ਜੇਪੀ ਕੇਨੀ ਅਤੇ 38 ਸਾਲਾ ਕਿਮੀ ਜੇਫਰੀ ਦੇ ਪਰਿਵਾਰ ਨੇ Annie ਨਾਂ ਦੀ ਗੁੱਡੀ ਨੂੰ ਆਪਣਾ ਨਵਾਂ ਮੈਂਬਰ ਬਣਾਇਆ, ਜਿਸ ਨੂੰ ਬ੍ਰਿਟੇਨ ਦੀ ‘ਸਬ ਤੋਂ ਭੂਤੀਆ ਗੁੜੀਆ’ ’ਚੋਂ ਇਕ ਦਾ ਤਗਮਾ ਮਿਲਿਆ ਹੈ। ਕਿਮੀ ਦਾ ਦਾਅਵਾ ਹੈ ਕਿ ਇਸ ਗੁੱਡੀ ਦੇ ਆਉਣ ਦੇ ਬਾਅਦ ਉਨ੍ਹਾਂ ਦੇ ਘਰ ’ਚ ਕਈ ਅਜੀਬ ਘਟਨਾਵਾਂ ਵਾਪਰੀਆਂ ਜਿਵੇਂ ਕਿ ਆਪਣੇ ਆਪ ਦਰਵਾਜ਼ਾ ਬੰਦ ਹੋਣਾ, ਤਾਰਿਆਂ ਦੇ ਆਕਾਰ ਦੀਆਂ ਚੀਜ਼ਾਂ ਦਿਖਾਈ ਦੇਣਾ ਤੇ ਘਰ ’ਚ ਹਮੇਸ਼ਾ ਨਾਂਹਪੱਖੀ ਮਾਹੌਲ ਮਹਿਸੂਸ ਕਰਨਾ ਸ਼ਾਮਲ ਹੈ।

ਡੇਲੀ ਸਟਾਰ ਦੀ ਰਿਪੋਰਟ ਅਨੁਸਾਰ, ਇੰਗਲੈਂਡ ਦੇ ਚੇਸ਼ਾਇਰ ਦੇ ਰਹਿਣ ਵਾਲੇ ਇਸ ਜੋੜੇ ਨੂੰ ਭੂਤ-ਪ੍ਰੇਤ ਨਾਲ ਸਬੰਧਤ ਵਸਤੂਆਂ ਨਾਲ ਲਗਾਅ ਹੈ। ਜੋੜੇ ਦਾ ਕਹਿਣਾ ਹੈ ਕਿ ਉਹ ਆਤਮਾਵਾਂ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਉਨ੍ਹਾਂ ਨਾਲ ਸੰਪਰਕ ਸਥਾਪਿਤ ਕਰ ਸਕਦੇ ਹਨ, ਇਸ ਲਈ ਉਨ੍ਹਾਂ ਸੋਚਿਆ ਕਿ Annie ਨੂੰ ਗੋਦ ਲੈ ਲੈਣਾ ਚਾਹੀਦਾ ਹੈ। ਕਿਮੀ ਨੇ ਕਿਹਾ, “ਮੈਂ ਇਸ ‘ਭੂਤੀਆ’ ਗੁੱਡੀ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦਾ ਸੀ ਪਰ ਇਸ ਨੂੰ ਲਿਆਉਣ ਤੋਂ ਬਾਅਦ ਦਾ ਅਨੁਭਵ ਵਾਕਈ ਖ਼ੌਫ਼ਨਾਕ ਹੈ।" ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ Annie ਨੂੰ ਲਿਆ ਤਾਂ ਮੇਰੇ ਦੋਵੇਂ ਬੱਚੇ, ਸਨੋ ਅਤੇ ਪੈਬਲ ਨਾਲ ਇਸ ਤੋਂ ਪਿਆਰ ਹੋ ਗਿਆ ਪਰ ਗੁੱਡੀ ਨੂੰ ਘਰ ਲਿਆਉਣ ਤੋਂ ਬਾਅਦ ਪਰਿਵਾਰ ਨੇ ਘਰ ’ਚ ਅਸਾਧਾਰਣ ਅਜੀਬ ਸਰਗਰਮੀਆਂ ਨੂੰ ਮਹਿਸੂਸ ਕੀਤਾ, ਜੋ ਆਮ ਨਹੀਂ ਸੀ। ਇਸ ਲਈ ਜੋੜੇ ਨੇ ਹੁਣ ਗੁੱਡੀ ਨੂੰ ਲਿਵਿੰਗ ਰੂਮ ਤੋਂ ਹਟਾ ਕੇ ਇਕ ਰਾਜ਼ਦਾਰ ਕਮਰੇ ’ਚ ਕੈਦ ਕਰ ਦਿੱਤਾ ਹੈ।


 


author

Sunaina

Content Editor

Related News