28 ਮਾਰਚ ਨੂੰ ਕੁਈਨਜਲੈਂਡ ''ਚ ਕਾਊਂਸਲ ਚੋਣਾਂ, ਪ੍ਰਚਾਰ ''ਤੇ ਵੀ ਪੈ ਰਿਹੈ ਵਾਇਰਸ ਦਾ ਅਸਰ

03/25/2020 6:06:32 PM

ਬ੍ਰਿਸਬੇਨ(ਸਤਵਿੰਦਰ ਟੀਨੂੰ)- ਆਸਟ੍ਰੇਲੀਆ ਦੇ ਸੂਬੇ ਕੁਈਨਜਲੈਂਡ ਵਿਚ ਕਾਊਂਸਲ ਚੋਣਾਂ 28 ਮਾਰਚ ਨੂੰ ਹੋ ਰਹੀਆਂ ਹਨ। ਕਹਿਣ ਨੂੰ ਤਾਂ ਚੋਣਾਂ ਆਖਰੀ ਪੜਾਅ 'ਤੇ ਪਹੁੰਚ ਚੁੱਕੀਆਂ ਹਨ ਪਰ ਕੋਰੋਨਾਵਾਇਰਸ ਦਾ ਅਸਰ ਚੋਣਾਂ 'ਤੇ ਵੀ ਪੈ ਰਿਹਾ ਹੈ। ਭਾਵੇਂ ਕਿ ਚੋਣਾਂ ਨਿਰਧਾਰਤ ਤੌਰ 'ਤੇ 28 ਮਾਰਚ ਨੂੰ ਹੋ ਰਹੀਆਂ ਹਨ ਪਰ ਕੋਰੋਨਾ ਵਾਇਰਸ ਦੇ ਡਰ ਕਾਰਣ ਲੋਕ ਆਪ ਮੁਹਾਰੇ ਪਹਿਲਾਂ ਹੀ ਅਰਲੀ ਵੋਟਿੰਗ ਸਟੇਸ਼ਨਾਂ 'ਤੇ ਵੋਟਾਂ ਪਾ ਰਹੇ ਹਨ।

PunjabKesari

ਪੋਲਿੰਗ ਬੂਥਾਂ 'ਤੇ ਵੀ ਲੋਕਾਂ ਨੇ ਕੋਰੋਨਾ ਵਾਇਰਸ ਕਾਰਣ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ 1.5 ਮੀਟਰ ਦਾ ਸੋਸ਼ਲ ਵਕਫਾ ਬਣਾਈ ਰੱਖਿਆ। ਕਾਫੀ ਮਾਤਰਾ ਵਿਚ ਲੋਕਾਂ ਨੇ ਡਾਕ ਵੋਟਾਂ ਜਾਂ ਆਨਲਾਈਨ ਵੋਟਾਂ ਨੂੰ ਚੁਣਿਆ ਹੈ। ਲੌਰਡ ਮੇਅਰ ਦੇ ਇਸ ਵਾਰ ਕੁੱਲ 9 ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੇ ਹਨ। ਚੋਣਾਂ ਵਿਚ ਮੁੱਖ ਮੁਕਾਬਲਾ ਲਿਬਰਲ ਨੈਸ਼ਨਲ ਪਾਰਟੀ ਦੇ ਉਮੀਦਵਾਰ ਸ਼੍ਰੀ ਐਡਰੀਅਨ ਸਕਰਿੰਨਰ ਅਤੇ ਆਸਟ੍ਰੇਲੀਅਨ ਲੇਬਰ ਪਾਰਟੀ ਦੇ ਉਮੀਦਵਾਰ ਸ਼੍ਰੀ ਪੈਟ ਕੌਂਡਰਨ ਵਿਚਾਲੇ ਹੈ। ਇਹਨਾਂ ਤੋਂ ਇਲਾਵਾ ਗਰੀਨ ਪਾਰਟੀ ਦੇ ਉਮੀਦਵਾਰ ਮਿਸ ਕੈਥ ਐਂਨਗਸ, ਫਰੈਂਕ ਜਾਰਡਨ,ਕਾਰਗ ਮੇਈ ਕੈਲੀ, ਜੌਹਨ ਡੌਵੀਸਨ, ਜੈਰੇਡ ਵਰਥ, ਜੈਫ ਹੌਜੂਜ਼ ਤੇ ਬੈੱਡ ਗੌਰਿੰਜ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ।

PunjabKesari

ਬ੍ਰਿਸਬੇਨ ਵਿਚ ਕੁੱਲ 28 ਵਾਰਡ ਹਨ। ਬ੍ਰਿਸਬੇਨ ਦੇ ਨਾਲ ਲੱਗਦੇ ਇਲਾਕਿਆਂ ਵਿਚ ਇਪਸਵਿੱਚ ਤੋਂ 7 ਉਮੀਦਵਾਰ, ਲੋਗਨ ਤੋਂ 8 ਉਮੀਦਵਾਰ, ਮੌਰੀਟਨ ਵੇਅ ਵਿਖੇ 12 ਡਵੀਜਨਜ਼ ਹਨ।


Baljit Singh

Content Editor

Related News