ਹੁਣ ਕੋਸਟਾਰੀਕਾ ''ਚ ਲੱਗੇ ਭੂਚਾਲ ਦੇ ਝਟਕੇ

11/13/2017 9:39:08 AM

ਕੋਸਟਾਰੀਕਾ(ਭਾਸ਼ਾ)— ਕੋਸਟਾਰੀਕਾ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਅਮਰੀਕੀ ਭੂਚਾਲ ਏਜੰਸੀ ਮੁਤਾਬਕ ਭੂਚਾਲ ਦੀ ਤੀਬਰਤਾ 6.5 ਹੈ। ਹਾਲਾਂਕਿ ਇਸ ਨਾਲ ਅਜੇ ਤੱਕ ਕਿਤੋਂ ਵੀ ਜਾਨ-ਮਾਲ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ। ਸਥਾਨਕ ਸਮੇਂ ਮੁਤਾਬਕ ਭੂਚਾਲ ਰਾਤ ਨੂੰ 8 ਵਜ ਕੇ 28 ਮਿੰਟ 'ਤੇ ਮੱਧ ਅਮਰੀਕੀ ਦੇਸ਼ ਦੇ ਪ੍ਰਸ਼ਾਂਤ ਤੱਟ 'ਤੇ ਆਇਆ। ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਸੁਨਾਮੀ ਸਬੰਧਤ ਅਲਰਟ ਨਹੀਂ ਜਾਰੀ ਕੀਤੇ ਹਨ। ਦੇਸ਼ ਦੀ ਰਾਜਧਾਨੀ ਸਾਨਜੋਸ ਵਿਚ ਕੁਝ ਮਿੰਟਾਂ ਲਈ ਇਮਾਰਤਾਂ ਹਿਲਦੀਆਂ ਰਹੀਆਂ। ਸਥਾਨਕ ਮੀਡੀਆ ਨੇ ਦੱਸਿਆ ਕਿ ਭੂਚਾਲ ਦੇ ਤੇਜ਼ ਝਟਕੇ ਪੂਰੇ ਦੇਸ਼ ਵਿਚ ਮਹਿਸੂਸ ਕੀਤੇ ਗਏ।


Related News