ਪਾਚਨ ਪ੍ਰਣਾਲੀ ਨੂੰ ਦਰੁਸਤ ਕਰਦੀ ਹੈ ਬਰੌਕਲੀ

10/17/2017 3:40:04 AM

ਵਾਸ਼ਿੰਗਟਨ — ਖਾਣ ਪੀਣ 'ਚ ਗੜਬੜੀ ਨਾਲ ਅੰਤੜੀਆਂ ਨਾਲ ਜੁੜੀ ਸਮੱਸਿਆ ਬਹੁਤ ਆਮ ਹੈ। ਇਸ ਨਾਲ ਪਾਚਨ ਪ੍ਰਣਾਲੀ 'ਤੇ ਵੀ ਅਸਰ ਪੈਂਦਾ ਹੈ। ਅਮਰੀਕੀ ਵਿਗਿਆਨੀਆਂ ਨੇ ਇਸ ਨਾਲ ਨਜਿੱਠਣ ਦਾ ਨਵਾਂ ਅਤੇ ਬਹੁਤ ਸੌਖਾ ਤਰੀਕਾ ਲੱਭਿਆ ਹੈ। ਪੇਂਸਿਲਵੇਨੀਆ ਯੂਨੀਵਰਸਿਟੀਆਂ ਦੇ ਖੋਜਕਾਰਾਂ ਨੇ ਦੱਸਿਆ ਕਿ ਬਰੌਕਲੀ ਜਾਂ ਪੱਤਾ ਗੋਭੀ ਦੇ ਨਿਯਮਤ ਸੇਵਨ ਨਾਲ ਪਾਚਨ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ 'ਚ ਅੰਤੜੀਆਂ ਨੂੰ ਸਿਹਤਮੰਦ ਰੱਖਣ ਵਾਲੇ ਮਿਸ਼ਰਣ ਪਾਏ ਜਾਂਦੇ ਹਨ। ਕਈ ਵਾਰ ਨੁਕਸਾਨ ਪਹੁੰਚਾਉਣ ਵਾਲੇ ਮਾਈਕਰੋਵ ਭਾਵ ਜੀਵਾਣੂ ਅੰਤੜੀਆਂ ਤੋਂ ਬਚ ਨਿਕਲਦੇ ਹਨ। ਅਜਿਹੀ ਸਥਿਤੀ 'ਚ ਭੋਜਨ ਚੰਗੀ ਤਰ੍ਹਾਂ ਪਚਦਾ ਨਹੀਂ। ਬਰੌਕਲੀ ਜਾਂ ਪੱਤਾ ਗੋਭੀ 'ਚ ਪਾਇਆ ਜਾਣ ਵਾਲਾ ਮਿਸ਼ਰਣ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ। ਅੰਤੜੀਆਂ ਦੇ ਸਿਹਤਮੰਦ ਰਹਿਣ ਕਾਰਨ ਪਾਚਨ ਪ੍ਰਣਾਲੀ ਵੀ ਦਰੁਸਤ ਰਹਿੰਦੀ ਹੈ।


Related News